← Go Back
ਦਿਹਾੜੀਦਾਰ ਪਿਓ ਨੇ ਕੈਨੇਡਾ ’ਚ ਮੌਤ ਦੇ ਮੂੰਹ ਪਏ ਪੁੱਤ ਦੀ ਮ੍ਰਿਤਕ ਦੇਹ ਲੈਣ ਵਾਸਤੇ ਲੋਕਾਂ ਨੂੰ ਕੀਤੀ ਅਪੀਲ ਚੰਡੀਗੜ੍ਹ, 27 ਜਨਵਰੀ, 2023: ਗੁਰਦਾਸਪੁਰ ਜ਼ਿਲ੍ਹੇ ਦੇ ਇਕ ਦਿਹਾੜੀਦਾਰ ਵਜੋਂ ਕੰਮ ਕਰਦੇ ਅਮਰੀਕ ਸਿੰਘ ਨੇ ਕੈਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੈਨੇਡਾ ਵਿਚ ਮੌਤ ਦੇ ਮੂੰਹ ਵਿਚ ਜਾ ਪਏ ਉਸਦੇ ਪੁੱਤਰ ਗੁਰਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਲੈਣ ਲਈ ਉਸਦੀ ਮਦਦ ਕੀਤੀ ਜਾਵੇ। ੳਸਨੇ ਪਰਵਾਸੀ ਰੇਡੀਓ ’ਤੇ ਕੀਤੀ ਅਪੀਲ ਵਿਚ ਦੱਸਿਆ ਕਿ ਗੁਰਪ੍ਰਤਾਪ ਸਿੰਘ ਪੰਜ ਸਾਲ ਪਹਿਲਾਂ ਕੈਨੇਡਾ ਆਇਆ ਸੀ। ਉਹ ਕੈਨੇਡਾ ਵਿਚ ਕਿਥੇ ਰਹਿੰਦਾਸੀ, ਪਰਿਵਾਰ ਨੂੰ ਇਸ ਬਾਰੇ ਕੁਝ ਨਹੀਂ ਪਤਾ। ਨਾ ਹੀ ਇਹ ਪਤਾ ਹੈ ਕਿ ਉਸਦੇ ਦੋਸਤ ਕੌਣ ਸਨ। ਗੁਰਪ੍ਰਤਾਪ ਇਕ ਜਾਂ ਦੋ ਮਹੀਨਿਆਂ ਬਾਅਦ ਕਦੇ ਕਦਾਈਂ ਘਰ ਫੋਨ ਕਰਦਾ ਸੀ ਤੇ ਇਹੀ ਕਹਿੰਦਾ ਰਹਿੰਦਾਸੀ ਕਿ ਉਹ ਕਿਸੇ ਗੱਲੋਂ ਪ੍ਰੇਸ਼ਾਨਹੈ। ਪਰਿਵਾਰ ਨੂੰ ਗੁਰਪ੍ਰਤਾਪ ਦੀ ਮੌਤ ਦਾ ਪਤਾ ਦੋ ਦਿਨ ਪਹਿਲਾਂ ਹੀ ਲੱਗਾ ਜਦੋਂ ਕਿ ਪੁਲਿਸ ਨੂੰ ਉਸਦੀ ਲਾਸ਼ ਇਕ ਮਹੀਨਾ ਪਹਿਲਾਂ ਬਰਾਮਦ ਹੋਈ ਸੀ। ਉਸਦੀ ਮ੍ਰਿਤਕ ਦੇਹ ਵਾਪਸ ਪੰਜਾਬ ਭੇਜਣ ਵਾਸਤੇ ਇਕ ਗੋ ਫੰਡ ਮੀ ਅਕਾਉਂਟ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲੋੜੀਂਦੇ ਫੰਡ ਜੁਟਾਏ ਜਾ ਸਕਣ।
Total Responses : 267