ਚੰਡੀਗੜ੍ਹ, 29 ਜੁਲਾਈ 2019 - ਅੱਜ ਅਜੀਤ ਪ੍ਰਕਾਸ਼ਨ ਦੇ ਬਾਨੀ ਸ. ਸਾਧੂ ਸਿੰਘ ਹਮਦਰਦ ਦੀ ਬਰਸੀ ਮੌਕੇ ਉਨ੍ਹਾਂ ਦੇ ਪੋਤਰੇ ਅਜੀਤ ਕੰਵਲ ਸਿੰਘ ਹਮਦਰਦ ਵੱਲੋਂ ਉਨ੍ਹਾਂ ਨੂੰ ਇੱਕ ਨਿਵੇਕਲੀ ਸ਼ਰਧਾਂਜਲੀ ਦਿੱਤੀ ਹੈ।
ਸਾਧੂ ਸਿੰਘ ਹਮਦਰਦ ਅਜੀਤ ਪ੍ਰਕਾਸ਼ਨ ਦੇ ਬਾਨੀ ਸੰਪਾਦਕ, ਸੁਹਿਰਦ ਪੱਤਰਕਾਰ, ਸਾਹਿਤਕਾਰ ਦੇ ਨਾਲ ਨਾਲ ਇੱਕ ਨਾਮੀ ਗਜ਼ਲਕਾਰ ਵੀ ਸਨ। ਉਹ 29 ਜੁਲਾਈ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਅੱਜ ਉਨ੍ਹਾਂ ਦੀ ਬਰਸੀ ਮੌਕੇ ਭਾਵੁਕ ਕਵਿਤਾ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਅਜੀਤ ਕੰਵਲ ਸਿੰਘ ਹਮਦਰਦ ਪੰਜਾਬ ਪਬਲਿਕ ਰਿਲੇਸ਼ਨ ਮਹਿਕਮੇ 'ਚ ਡਿਪਟੀ ਡਾਇਰੈਕਟਰ ਹਨ।
ਅਜੀਤ ਕੰਵਲ ਵੱਲੋਂ ਆਪਣੇ ਦਾਦੇ ਦੀ ਬਰਸੀ ਮੌਕੇ ਲਿਖ਼ੀ ਭਾਵੁਕ ਕਵਿਤਾ ਦੇ ਹਰਫ਼ ਉਨ੍ਹਾਂ ਦੀ ਜ਼ਿੰਦਗੀ ਤੇ ਫਲਸਫੇ ਨੂੰ ਬਿਆਨ ਕਰਦੇ ਨੇ।
ਹੇਠ ਪੜ੍ਹੋ :-
" 29 ਜੁਲਾਈ 1984 ਦੀ ਸਵੇਰ, ਡਾ: ਸਾਧੂ ਸਿੰਘ ‘ਹਮਦਰਦ’ ਜੀ ਦੇ ਅਕਾਲਚਲਾਣੇ ਨਾਲ ਹੀ ਪੰਜਾਬੀ ਪੱਤਰਕਾਰੀ ਦੇ ਇੱਕ ਸੁਚੇਤ, ਮਿਆਰੀ ਅਤੇ ‘ਗ਼ੈਰ-ਕਾਰੋਬਾਰੀ’ ਦੌਰ ਦੀ ਵੀ ਸਮਾਪਤੀ ਹੋ ਗਈ ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ‘ਪਹਿਲੀ-ਸਫ਼’ ਦੇ ਇਸ ‘ਜਰਨੈਲ-ਪੱਤਰਕਾਰ’ ਨੂੰ ਅੱਜ ਬਰਸੀ ‘ਤੇ ਸਾਡੀ (ਪੋਤਰੇ ਤੇ ਪੜਪੋਤਰੇ ਦੀ) ਸਲਾਮੀ । "
-ਅਜੀਤ ਕੰਵਲ ਸਿੰਘ ਹਮਦਰਦ-