- ਆਖਿਆ! ਕੋਰੋਨਾ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀ ਦੀ ਲੋੜ
ਕੋਟਕਪੂਰਾ, 18 ਅਕਤੂਬਰ 2020 - ਬਾਬਾ ਫਰੀਦ ਵਿਦਿਅਕ ਸੰਸਥਾਵਾਂ ਕੋਟਕਪੂਰਾ ਦੇ ਸੰਚਾਲਕ ਅਤੇ ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਦੇ ਸਤਿਕਾਰਤ ਸਹੁਰਾ ਬਲਬੀਰ ਸਿੰਘ ਜੀਰਾ ਸਪੁੱਤਰ ਗੁਰਬਖਸ਼ ਸਿੰਘ ਸੰਧੂ ਨਮਿੱਤ ਗੁਰਦਵਾਰਾ ਸਿੰਘ ਸਭਾ ਜੀਰਾ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ ਦੌਰਾਨ ਹਜੂਰੀ ਰਾਗੀ ਭਾਈ ਹਰਨੇਕ ਸਿੰਘ ਦੇ ਜੱਥੇ ਵਲੋਂ ਗੁਰਬਾਣੀ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਗੁਰਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਨੇ ਅਰਦਾਸ-ਬੇਨਤੀ ਕੀਤੀ ਅਤੇ ਮੁੱਖ ਗ੍ਰੰਥੀ ਭਾਈ ਗੁਰਸੇਵਕ ਸਿੰਘ ਨੇ ਪਵਿੱਤਰ ਹੁਕਮਨਾਮਾ ਲਿਆ।
ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬਲਬੀਰ ਸਿੰਘ ਦੇ ਵਿਛੋੜੇ ਅਤੇ ਉਨ੍ਹਾਂ ਦੇ ਪਰਿਵਾਰ ਸਬੰਧੀ ਸੰਖੇਪ 'ਚ ਚਾਨਣਾ ਪਾਉਂਦਿਆਂ ਉਨਾ ਦੇ ਅਚਾਨਕ ਵਿਛੋੜੇ ਨੂੰ ਪਰਿਵਾਰਕ ਮੈਂਬਰਾਂ ਅਤੇ ਸਮਾਜ ਲਈ ਇਕ ਵੱਡਾ ਸਦਮਾ ਦੱਸਿਆ। ਬਲਬੀਰ ਸਿੰਘ ਦੇ ਦੋਨੋਂ ਬੇਟਿਆਂ ਗੁਰਜਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਆਸਟ੍ਰੇਲੀਆ ਅਤੇ ਬੇਟੀ ਸੁਰਿੰਦਰ ਕੌਰ ਕੋਟਕਪੂਰਾ ਸਮੇਤ ਸਮੁੱਚੇ ਪਰਿਵਾਰ ਵਲੋਂ ਸਾਰੀਆਂ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਾਬਕਾ ਸਿਹਤ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਨੇ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਕਾਰਨ ਸਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।
ਉਨ੍ਹਾਂ ਡਾ ਮਨਜੀਤ ਸਿੰਘ ਢਿੱਲੋਂ ਵਲੋਂ ਧਾਰਮਿਕ, ਸਮਾਜਿਕ, ਸੱਭਿਆਚਾਰਕ, ਵਿਦਿਅਕ, ਖੇਡਾਂ ਦੇ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਬਲਬੀਰ ਸਿੰਘ ਦੇ ਬੇਟੇ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ 'ਚ ਯਤਨਸ਼ੀਲ ਰਹਿੰਦੇ ਹਨ। ਸਰਧਾਂਜ਼ਲੀ ਸਮਾਗਮ 'ਚ ਉਪਰੋਕਤ ਤੋਂ ਇਲਾਵਾ ਬਾਬਾ ਨੰਦ ਸਿੰਘ ਜੀ ਮੁੰਡਾਪਿੰਡ ਵਾਲੇ, ਰਸ਼ਵਿੰਦਰ ਸਿੰਘ ਹਨੀ ਚਹਿਲ ਚੇਅਰਮੈਨ ਗੁਰੂ ਗੋਬਿੰਦ ਸਿੰਘ ਗਰੁੱਪ ਆਫ ਕਾਲਜ ਬਰਨਾਲਾ, ਧਰਮਪਾਲ ਚੇਅਰਮੈਨ ਸ਼ਹੀਦ ਭਗਤ ਸਿੰਘ ਗਰੁੱਪ ਆਫ ਕਾਲਜ ਫਿਰੋਜਪੁਰ, ਸੁਖਵਿੰਦਰ ਸਿੰਘ ਬੱਬੂ ਐਮ.ਡੀ. ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਈਂ ਕਲਾਂ/ਕੋਟਕਪੂਰਾ, ਸੁਰਜੀਤ ਸਿੰਘ ਸ਼ਤਾਬ ਸਾਬਕਾ ਅਧਿਆਪਕ ਆਗੂ ਸਮੇਤ ਭਾਰੀ ਗਿਣਤੀ 'ਚ ਪਿੰਡਾਂ ਦੇ ਪੰਚ-ਸਰਪੰਚ, ਸ਼ਹਿਰ ਦੇ ਕੋਂਸਲਰ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਹਾਜਰ ਸਨ।