ਛੋਟੇ ਭਰਾ ਦਾ ਦੇਹਾਂਤ:ਡਾ ਅਜੀਤਪਾਲ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ
ਅਸ਼ੋਕ ਵਰਮਾ
ਬਠਿੰਡਾ,6 ਅਪਰੈਲ2022: ਸਿਹਤ ਵਿਗਿਆਨ ਦੇ ਪੰਜਾਬੀ ਲੇਖਕ ਤੇ ਵੱਖ ਵੱਖ ਪੰਜਾਬੀ ਅਖਬਾਰਾਂ ਦੇ ਕਾਲਮਨਵੀਸ ਡਾ ਅਜੀਤਪਾਲ ਸਿੰਘ ਐਮ ਡੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਛੋਟੇ ਭਰਾ ਬਲਵਿੰਦਰ ਸਿੰਘ ਸਟੈਨੋ ਦਾ ਸਿਰਫ ਪਚਵੰਜਾ ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ । ਉਹ ਪਿਛਲੇ ਲੰਮੇ ਸਕਮੇ ਤੋਂ ਜੁਡੀਸ਼ਅਲ ਵਿਭਾਗ ਵਿੱਚ ਬਤੌਰ ਸਟੈਨੋ ਕੰਮ ਕਰ ਰਹੇ ਸਨ। ਤਰਕਸ਼ੀਲ ਸੁਸਾਇਟੀ ਤੇ ਉਹ ਸਰਗਰਮ ਮੈਂਬਰ ਵੀ ਰਹੇ। ਡਾ ਅਜੀਤਪਾਲ ਦੇ ਦੱਸਣ ਮੁਤਾਬਕ ਪਿੰਡ ਸਿੰਘੇਵਾਲਾ ਫਤੂਹੀਵਾਲਾ ਜਿਲ੍ਹਾ ਮੁਕਤਸਰ ਦੇ ਇਕ ਆਮ ਛੋਟੇ ਕਿਸਾਨੀ ਪਰਿਵਾਰ ਵਿੱਚ ਜੰਮੇ ਪਲੇ ਬਲਵਿੰਦਰ ਸਿੰਘ ਸਟੈਨੋ ਆਪਣੀ ਮਿਹਨਤ ਨਾਲ ਨੌਕਰੀ ਤੇ ਨਿਯੁਕਤ ਹੋਏ ਸਨ। ਉਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਸਰਗਰਮ ਰਹੇ। ਲੋੜਵੰਦਾਂ ਦੀ ਮੱਦਦ ਕਰਨ ਲਈ ਉਨ੍ਹਾਂ ਕਦੇ ਹੱਥ ਪਿੱਛੇ ਨਹੀਂ ਖਿੱਚਿਆ।
ਉਹ ਰਿਸ਼ਤੇਦਾਰਾਂ ਅਤੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਸ਼ਖਸੀਅਤ ਸਨ। ਉਹ ਲੋੜਵੰਦਾਂ ਦੀ ਸੇਵਾ ਵਿੱਚ ਇੰਨੇ ਰੁੱਝੇ ਰਹੇ ਕਿ ਆਪਣਾ ਮਕਾਨ ਵੀ ਪਿਛਲੇ ਸਾਲ ਹੀ ਬਣਾਇਆ। ਛੋਟੀ ਉਮਰ ਵਿਚ ਉਨ੍ਹਾਂ ਘਰ ਦੀ ਸਾਰੀ ਜਿੰਮੇਵਾਰੀ ਸੰਭਾਲੀ ਅਤੇ ਬਾਖੂਬੀ ਸਾਰੀ ਉਮਰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਈ। ਬਠਿੰਡਾ ਜੁਡੀਸ਼ੀਅਲ ਕੰਪਲੈਕਸ ਵਿਚ ਜੱਜਾਂ ਸਮੇਤ ਵਕੀਲ ਭਾਈਚਾਰਾ ਉਨ੍ਹਾਂ ਦੀ ਲਿਆਕਤ ਦੀ ਕਦਰ ਕਰਦਾ ਸੀ। ਕਿਸੇ ਵੀ ਥਾਂ ਹੁੰਦੀ ਬੇਇਨਸਾਫੀ ਵਿਰੁੱਧ ਉਹ ਦਿ੍ਰੜ੍ਹਤਾ ਨਾਲ ਖੜ੍ਹਦੇ ਸਨ। ਕਈ ਸਾਲ ਪਹਿਲਾਂ ਉਨ੍ਹਾਂ ਨੂੰ ਇੱਕ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਸੀ ਤੇ ਉਨ੍ਹਾਂ ਨੂੰ ਆਪਣਾ ਇਕ ਗੁਰਦਾ ਕਢਾਉਣਾ ਪਿਆ ਸੀ ਪਰ ਉਸ ਸਮੇਂ ਹੋਏ ਸਿਰਫ ਇਲਾਜ ਕਰਕੇ ਉਹ ਕਰੀਬ ਤੀਹ ਸਾਲ ਦਾ ਅਰਸਾ ਸਹੀ ਸਿਹਤ ਬਰਕਰਾਰ ਰੱਖ ਸਕੇ।
ਕੁੱਝ ਸਮਾਂ ਪਹਿਲਾਂ ਉਨ੍ਹਾਂ ਨੂੰ ਜਿਗਰ ਦੀ ਕੋਈ ਭਿਆਨਕ ਬਿਮਾਰੀ ਲੱਗ ਗਈ।ੁਨ੍ਹਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਦੁਬਾਰਾ ਦਾਖਲ ਕਰਾਉਣ ਲਈ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਉਹਨਾਂ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਭਰਾਵਾਂ ਅਤੇ ਭੈਣਾਂ ਤੋਂ ਇਲਾਵਾ ਪਤਨੀ ,ਇਕ ਧੀ, ਇਕ ਪੁੱਤਰ ਇੱਕ ਦੋਤਾ ਤੇ ਪੋਤਾ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਅਰਦਾਸ 10 ਅਪ੍ਰੈਲ ਐਤਵਾਰ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਹੋਵੇਗੀ। ਉਨ੍ਹਾਂ ਦੀ ਮੌਤ ਤੇ ਸਾਹਿਤ ਸਿਰਜਣਾ ਮੰਚ ਬਠਿੰਡਾ,ਪੇਂਡੂ ਸਾਹਿਤ ਸਭਾ ਬਾਲਿਆਂਵਾਲੀ,ਤਰਕਸ਼ੀਲ ਸੋਸਾਇਟੀ ਜਮਹੂਰੀ ਅਧਿਕਾਰ ਸਭਾ, ਬਲੱਡ ਡੋਨਰਜ ਸੁਸਾਇਟੀ ਤੇ ਜੁਡੀਸ਼ੀਅਲ ਕੰਪਲੈਕਸ ਦੇ ਕਰਮਚਾਰੀਆਂ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਤੇ ਮੁਕਤੀ ਸੰਗਰਾਮ ਮੋਰਚੇ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।