ਅੰਮ੍ਰਿਤਸਰ, 14 ਅਕਤੂਬਰ 2019 - ਗੁਰੁ ਨਾਨਕ ਦੇਵ ਯੁਨੀਵਰਸਿਟੀ ਦੀ ਅਲੂਮਨੀ ਅਸੋਸਿਏਸ਼ਨ ਦੇ ਉਪ-ਪ੍ਰਧਾਨ ਸ. ਮਨਜੀਤ ਸਿੰਘ ਨਿੱਜਰ ਨੂੰ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਐਨ.ਆਰ.ਆਈ ਅਫੇਅਰਜ਼ ਡਿਪਾਰਟਮੈਂਟ ਦਾ ਆਨਰੇਰੀ ਕਾਰਡੀਨੇਟਰ ਨਿਯੁਕਤ ਕੀਤਾ ਹੈ।ਸ. ਮਨਜੀਤ ਸਿੰਘ ਨਿੱਜਰ ਸਿਹਤ, ਸਿਖਿਆ ਅਤੇ ਵਾਤਾਵਰਨ ਵਰਗੇ ਗੰਭੀਰ ਮੁੱਧਿਆ ਤੇ ਅੰਤਰਰਾਸ਼ਟਰੀ ਪੱਧਰ ਤੇ ਕੰਮ ਅਤੇ ਖੋਜ ਕਰ ਰਹੇ ਹਨ ।
ਉਹਨਾਂ ਵਲੋਂ ਕਿੰਨੇ ਹੀ ਮੈਮੋਰੇਂਡਮ ਆਫ ਅੰਡਰਟੇਕਿੰਗਜ ਅਤੇ ਅੰਤਰਰਾਸ਼ਟਰੀ ਪੱਧਰ ਤੇ ਕੀਤੇ ਜਾਣ ਵਾਲੇ ਪ੍ਰੋਜੈਕਟਸ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਨੂੰ ਸੋਂਪੇ ਗਏ ਹਨ ।
ਗੁਰੁ ਨਾਨਕ ਦੇਵ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸੰਧੂੂ ਨੇ ਉਹਨਾਂ ਦੇ ਕੰਮਾਂ ਅਤੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਸ. ਮਨਜੀਤ ਸਿੰਘ ਨਿੱਜਰ ਨੂੰ ਨਵਾਂ ਅਹੁਦਾ ਸੰਭਾਲਣ ਤੇ ਸ਼ੁਭਕਾਮਨਾਵਾਂ ਭੇਜੀਆਂ ਤੇ ਨਾਲ ਹੀ ਉਹਨਾਂ ਵਲੋਂ ਪ੍ਰਵਾਸੀ ਭਾਰਤੀ ਅਤੇ ਪੰਜਾਬੀਆਂ ਨੂੰ ਪੰਜਾਬ ਨਾਲ ਜੌੜ ਕੇ ਹੋਰ ਵੀ ਵੱਧ ਚੜ੍ਹ ਕੇ ਕੰਮ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਸ. ਮਨਜੀਤ ਸਿੰਘ ਨਿੱਜਰ ਨੇ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਵਲੋਂ ਮਿਲਿਆ ਪ੍ਰੋਤਸਾਹਨ ਤੇ ਸਨਮਾਨ ਲਈ ਧੰਨਵਾਦ ਕੀਤਾ।ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਤੇ ਐਨ.ਆਰ.ਆਈ ਮਿਨਿਸਟਰ ਗੁਰਮੀਤ ਸਿੰਘ ਸੋਢੀ ਵਲੋਂ ਸੌਪੀਂ ਗਈ ਇਸ ਜਿੰਮੇਵਾਰੀ ਲਈ ਉਹਨਾਂ ਦਾ ਆਭਾਰ ਪ੍ਰਗਟ ਕੀਤਾ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਚਨ ਦਿੱਤਾ।