ਸੇਵਾਮੁਕਤ ਏ.ਪੀ.ਆਰ.ਓ. ਤੇ ਬਾਬੂਸ਼ਾਹੀ ਡਾਟਕਾਮ ਦੇ ਪੱਤਰਕਾਰ ਹਰੀਸ਼ ਕਾਲੜਾ ਨਮਿਤ ਸ਼ਰਧਾਂਜਲੀ ਸਮਾਗਮ
- ਵੱਖ-ਵੱਖ ਸਮਾਜਿਕ, ਰਾਜਨੀਤਕ ਤੇ ਪ੍ਰਸ਼ਾਸਨਿਕ ਸ਼ਖਸ਼ੀਅਤਾਂ ਵਲੋਂ ਸ਼ਰਧਾਂਜਲੀਆਂ ਭੇਂਟ
ਰੋਪੜ, 19 ਮਈ 2023 - ਪੰਜਾਬ ਲੋਕ ਸੰਪਰਕ ਵਿਭਾਗ ਦੇ ਸੇਵਾਮੁਕਤ ਸਹਾਇਕ ਲੋਕ ਸੰਪਰਕ ਅਧਿਕਾਰੀ ਤੇ ਬਾਬੂਸ਼ਾਹੀ ਡਾਟਕਾਮ ਦੇ ਰੋਪੜ ਤੋਂ ਪੱਤਰਕਾਰ ਹਰੀਸ਼ ਕਾਲੜਾ (64) ਨਮਿਤ ਸ਼ਰਧਾਂਜਲੀ ਸਮਾਗਮ ਅੱਜ ਭਸੀਨ ਭਵਨ ਰੂਪਨਗਰ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਪ੍ਰਸ਼ਾਸਨਿਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸ੍ਰੀ ਹਰੀਸ਼ ਕਾਲੜਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਦੀ ਸ਼ਖਸ਼ੀਅਤ ਬਾਰੇ ਵਿਚਾਰ ਸਾਂਝੇ ਕੀਤੇ।
ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਸ੍ਰੀ ਕਾਲੜਾ ਵਲੋਂ ਏਪੀਆਰਓ ਰਹਿੰਦਿਆਂ ਰੋਪੜ ਦੇ ਪੱਤਰਕਾਰਾਂ ਨੂੰ ਕੀਤੇ ਸਹਿਯੋਗ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੇ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਬਾਬਤ ਵੀ ਕਿੱਸੇ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਸ੍ਰੀ ਹਰੀਸ਼ ਕਾਲੜਾ ਨੇ ਬਤੌਰ ਕਲਰਕ ਭਰਤੀ ਹੋ ਕੇ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਤੇ ਆਪਣੀ ਕਾਬਲੀਅਤ ਤੇ ਮਿਹਨਤ ਸਦਕਾ ਸਹਾਇਕ ਲੋਕ ਸੰਪਰਕ ਅਧਿਕਾਰੀ ਦੇ ਅਹੁਦੇ ਤੱਕ ਪਹੁੰਚੇ ਅਤੇ 2019 'ਚ ਉਹ ਬੇਦਾਗ਼ ਸੇਵਾਮੁਕਤ ਹੋਏ। ਉਹ ਆਪਣੇ ਪਿੱਛੇ ਪਤਨੀ ਪਰਵੀਨ ਕਾਲੜਾ ਅਤੇ ਦੋ ਹੋਣਹਾਰ ਬੱਚੇ ਸਪੁੱਤਰ ਦਮਨ ਕਾਲੜਾ ਤੇ ਸਪੁੱਤਰੀ ਨਤਾਸ਼ਾ ਕਾਲੜਾ ਨੂੰ ਛੱਡ ਗਏ ਹਨ।
ਇਸ ਮੌਕੇ ਵਿਸ਼ੇਸ਼ ਤੌਰ ਉਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਸਪੀਕਰ ਰਾਣਾ ਕੇ.ਪੀ., ਆਮ ਆਦਮੀ ਪਾਰਟੀ ਤੋਂ ਸੰਦੀਪ ਜੋਸ਼ੀ, ਰਾਮ ਕੁਮਾਰ ਮੁਕਾਰੀ, ਡਿਪਟੀ ਐਡਵੋਕੇਟ ਜਨਰਲ ਪੰਜਾਬ ਹਰਸਿਮਰ ਸਿੰਘ ਸਿੱਟਾ, ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ, ਸੇਵਾ-ਮੁਕਤ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ, ਸੇਵਾ-ਮੁਕਤ ਜੁਆਇੰਟ ਡਾਇਰੈਕਟਰ ਅਜੀਤ ਕਮਲ ਸਿੰਘ ਹਮਦਰਦ, ਐਸ.ਐਸ.ਪੀ. ਵਿਵੇਕਸ਼ੀਲ ਸੋਨੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਜੁਆਇੰਟ ਡਾਇਰੈਕਟਰ ਪ੍ਰੀਤ ਕਮਲ ਸਿੰਘ, ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ, ਪੀ.ਆਰ.ਓ. ਨਵਦੀਪ ਸਿੰਘ ਗਿੱਲ, ਪੀ.ਆਰ.ਓ. ਅਮਨਪ੍ਰੀਤ ਸਿੰਘ, ਪੀ.ਆਰ.ਓ. ਇਕਬਾਲ ਸਿੰਘ, ਪੀ.ਆਰ.ਓ. ਕਰਨ ਮਹਿਤਾ, ਪੀ.ਆਰ.ਓ. ਕੁਲਤਾਰ ਸਿੰਘ ਮੀਆਂਪੁਰੀ, ਪੀ.ਆਰ.ਓ. ਕੁਲਜੀਤ ਸਿੰਘ ਮੀਆਂਪੁਰੀ, ਏ.ਪੀ.ਆਰ.ਓ. ਬਲਜਿੰਦਰ ਸਿੰਘ, ਪ੍ਰਧਾਨ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਜੈ ਸਿੰਘ ਛਿੱਬਰ, ਸੈਕਟਰੀ ਇੰਡੀਅਨ ਜਰਨਲਿਸਟਸ ਯੂਨੀਅਨ ਬਲਵਿੰਦਰ ਜੰਮੂ, ਸੀਨੀਅਰ ਪੱਤਰਕਾਰਾਂ ਵਿਚੋਂ ਹਰਵਿੰਦਰ ਸਿੰਘ ਬਿੰਦਰਾ, ਤਿਰਛੀ ਨਜ਼ਰ ਮੀਡੀਆ ਗਰੁੱਪ ਬਾਬੂਸ਼ਾਹੀ ਡਾਟਕਾਮ ਦੇ ਸੰਪਾਦਕ ਬਲਜੀਤ ਸਿੰਘ ਬੱਲੀ, ਰੂਪਨਗਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸਕੱਤਰ ਸਤਨਾਮ ਸਿੰਘ ਸੱਤੀ, ਅਰੁਣ ਸ਼ਰਮਾ, ਵਿਜੇ ਕਪੂਰ, ਅਜੇ ਅਗਨੀਹੋਤਰੀ, ਵਿਜੇ ਸ਼ਰਮਾ, ਕੁਲਵਿੰਦਰਜੀਤ ਸਿੰਘ ਭਾਟੀਆ, ਪ੍ਰਭਾਤ ਭੱਟੀ, ਕੈਲਾਸ਼ ਅਹੂਜਾ, ਲਖਵੀਰ ਸਿੰਘ ਖਾਬੜਾ, ਸਰਬਜੀਤ ਸਿੰਘ, ਸੁਰਜੀਤ ਸਿੰਘ ਗਾਂਧੀ, ਕੁਲਵੰਤ ਸਿੰਘ, ਸ਼ਾਮ ਲਾਲ ਬੈਂਸ, ਪ੍ਰਧਾਨ ਪ੍ਰੈੱਸ ਕਲੱਬ ਸ਼੍ਰੀ ਚਮਕੌਰ ਸਾਹਿਬ ਲਖਵਿੰਦਰ ਲੱਖਾ, ਕਮਲ ਭਾਰਜ, ਕੈਮਰਾਮੈਨ ਸਰਬਜੀਤ ਸਿੰਘ, ਸ਼ਮਸ਼ੇਰ ਬੱਗਾ, ਰਾਕੇਸ਼ ਕੁਮਾਰ, ਪੁਲਕਿਤ ਬੈਂਸ, ਸ਼ੰਮੀ ਡਾਬਰਾ, ਰਮੇਸ਼ ਗੋਇਲ, ਗੁਰਵਿੰਦਰ ਸਿੰਘ ਗੋਗੀ, ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ ਅਸ਼ੋਕ ਬਾਹੀ, ਸਾਬਕਾ ਨਗਰ ਪੰਚਾਇਤ ਪ੍ਰਧਾਨ ਸ੍ਰੀ ਚਮਕੌਰ ਸਾਹਿਬ ਅਮਨਦੀਪ ਸਿੰਘ ਮਾਂਗਟ, ਐਮ.ਸੀ. ਪੋਮੀ ਸੋਨੀ, ਐਮ.ਸੀ ਨੀਰੂ ਗੁਪਤਾ, ਐਮ.ਸੀ. ਮਦਨ ਗੁਪਤਾ, ਸਾਬਕਾ ਐਮ.ਸੀ. ਸ਼ੀਲਾ ਨਾਰੰਗ, ਬੀ.ਜੀ.ਪੀ ਰੋਪੜ ਜਗਦੀਸ਼ ਕਾਜਲਾ, ਮੁਕੇਸ਼ ਗੁਪਤਾ, ਸ਼ਿਵਜੀਤ ਸਿੰਘ ਮਾਣਕੂ, ਮੁੱਖ ਸੇਵਾਦਾਰ ਗੁਰੂਦੁਆਰਾ ਕਲਗੀਧਰ ਸਾਹਿਬ, ਮਨਿੰਦਰ ਸਾਹਨੀ ਡਾ. ਭੀਮ ਸੈਨ, ਪ੍ਰਧਾਨ ਨਗਰ ਕੌਂਸਲ ਸੰਜੈ ਵਰਮਾ. ਸਾਬਕਾ ਪ੍ਰਧਾਨ ਨਗਰ ਕੌਂਸਲ ਪਰਮਜੀਤ ਸਿੰਘ ਮੱਕੜ, ਡਾ. ਰਮਨ ਅਗਰਵਾਲ, ਡਾ. ਸਰਦਾਨਾ, ਜੱਗਿਆ ਦੱਤ, ਬਾਰ ਐਸੋਸੀਏਸ਼ਨ ਤੋਂ ਜੇ ਪੀ ਐਸ ਢੇਰ, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਪ੍ਰੋ ਨਿਰਮਲ ਬਰਾੜ, ਪ੍ਰੋ ਜਤਿੰਦਰ ਕੁਮਾਰ, ਪ੍ਰੋ ਦਲਵਿੰਦਰ ਸਿੰਘ, ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਸਮੇਤ ਵੱਡੀ ਗਿਣਤੀ ਵਿਚ ਪੱਤਵੰਤੇ ਸੱਜਣ ਆਦਿ ਹਾਜ਼ਰ ਸਨ।