ਪੀ.ਏ.ਯੂ. ਦੇ ਡਾ. ਡੀ ਕੇ ਕੋਚਰ ਨੂੰ ਵੱਕਾਰੀ ਐਵਾਰਡ ਮਿਲਿਆ
ਲੁਧਿਆਣਾ 19 ਦਸੰਬਰ 2023 - ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਦਵਿੰਦਰ ਕੌਰ ਕੋਚਰ ਨੂੰ ਬੀਤੇ ਦਿਨੀਂ ਯੂਨੀਵਰਸਿਟੀ ਆਫ ਕਾਲੀਕਟ ਕੇਰਲਾ ਵਿਖੇ ਹੋਈ ਅੰਤਰਰਾਸ਼ਟਰੀ ਕਾਨਫੰਰਸ ਦੌਰਾਨ ਮਾਣਮੱਤੇ ਡਾ. ਟੀ ਐੱਨ ਅਨੰਤ ਕ੍ਰਿਸ਼ਨ ਸਨਮਾਨ ਨਾਲ ਨਿਵਾਜ਼ਿਆ ਗਿਆ| ਇਹ ਅੰਤਰਰਾਸ਼ਟਰੀ ਕਾਨਫਰੰਸ ਪੌਣ ਪਾਣੀ ਵਿਚ ਤਬਦੀਲੀ ਅਤੇ ਆਲਮੀ ਤਪਸ਼ ਦੇ ਮੱਦੇਨਜ਼ਰ ਪੈਦਾ ਹੋਈਆਂ ਜੀਵ ਅਧਾਰਿਤ ਬਿਮਾਰੀਆਂ ਸੰਬੰਧੀ ਵਿਚਾਰ ਲਈ ਕਰਵਾਈ ਗਈ ਸੀ| ਇਸ ਕਾਨਫਰੰਸ ਵਿਚ ਡਾ. ਕੋਚਰ ਨੇ ਪੀਲੇ ਬੁਖਾਰ ਵਾਲੇ ਮੱਛਰਾਂ ਵਿਰੁੱਧ ਵਰਤੇ ਜਾਣ ਵਾਲੇ ਤੇਲਾਂ ਸੰਬੰਧੀ ਆਪਣੀ ਖੋਜ ਧਾਰਨਾ ਪੇਸ਼ ਕੀਤੀ| ਇਸੇ ਦੇ ਅਧਾਰ ਤੇ ਉਹਨਾਂ ਨੂੰ ਇਸ ਵੱਕਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ| ਇਸ ਕਾਨਫਰੰਸ ਵਿਚ ਭਾਰਤ ਅਤੇ ਵਿਦੇਸ਼ ਤੋਂ ਬਹੁਤ ਸਾਰੇ ਨਾਮੀ ਵਿਗਿਆਨੀਆਂ ਨੇ ਹਿੱਸਾ ਲਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਮਜੇਰ ਸਿੰਘ ਢੱਟ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਅਤੇ ਜੁਆਲੋਜੀ ਵਿਭਾਗ ਦੇ ਮੁਖੀ ਡਾ. ਤੇਜਦੀਪ ਕੌਰ ਕਲੇਰ ਨੇ ਡਾ. ਕੋਚਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|