ਮੋਹਾਲੀ
ਪਰਮਪਾਲ ਗੁਲਾਟੀ
ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਰੁਤਬਾ ਪ੍ਰਦਾਨ ਕਰਨ ਅਤੇ ਸ਼ਹੀਦ ਦੇ ਬਣਦੇ ਸਤਿਕਾਰ ਲਈ ਹੋਰ ਮੰਗਾਂ ਦੀ ਪ੍ਰਾਪਤੀ ਲਈ ਬੀਤੇ 31 ਜੁਲਾਈ ਦੇ ਦਿਨ ਦਿਲੀ ਵਿਖੇ ਜੰਤਰ ਮੰਤਰ ਤੋਂ ਇੰਡੀਆ ਗੇਟ ਤੱਕ ਹਜਾਰਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਵੱਲੋ ਕੀਤੇ ਕੈਂਡਲ ਮਾਰਚ ਬਾਅਦ ਇਹਨਾਂ ਮੰਗਾਂ ਉਪਰ ਕੇਂਦਰ ਸਰਕਾਰ ਵੱਲੋ ਕਾਰਵਾਈ ਤੁਰੰਤ ਆਰੰਭ ਦਿੱਤੀ ਗਈ ਹੈ। ਸਰਵ ਕੰਬੋਜ ਸਮਾਜ ਵੱਲੋ ਡੇਰਾ ਬਾਬਾ ਭੁੰਮਣ ਸ਼ਾਹ ਸਿਰਸਾ ਦੇ ਗੱਦੀ ਨਸ਼ੀਨ ਸੰਤ ਬਾਬਾ ਬ੍ਰਹਮ ਦਾਸ ਦੀ ਅਗਵਾਈ ਹੇਠ ਦਿੱਲੀ ਵਿਖੇ ਇਹ ਵੱਡਾ ਪ੍ਰਦਰਸ਼ਨ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਭਾਰਤ ਸਰਕਾਰ ਨੇ ਜਦੋ ਜਹਿਦ ਕਰ ਰਹੀ ਜੱਥੇਬੰਦੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਅਕਬਰ ਰੋਡ ਸਥਿਤ ਸ਼੍ਰੀ ਰਾਜ ਨਾਥ ਸਿੰਘ ਗ੍ਰਹਿ ਮੰਤਰੀ ਭਾਰਤ ਸਰਕਾਰ ਦੇ ਗ੍ਰਹਿ ਵਿਖੇ ਸਥਿਤ ਦਫਤਰ ਅੰਦਰ ਸਰਵ ਕੰਬੋਜ ਸਮਾਜ ਦੇ ਆਗੂ ਅਤੇ ਕੌਸਲਰ ਮੋਹਾਲੀ ਬੋਬੀ ਕੰਬੋਜ, ਖੁਸ਼ਵੰਤ ਰਾਏ ਗੀਗਾ ਵਾਇਸ ਚੇਅਰਮੈਨ ਇੰਨਫੋਟੈਕ ਪੰਜਾਬ, ਅਭਿਨਵ ਸ਼ਰਮਾ, ਸ਼ਾਮ ਲਾਲ ਗੁਜਰ ਕੌਸਲਰ ਨਵਾਂ ਗਾਂਵ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲੇ। ਇਥੇ ਹੋਏ ਵਾਰਤਾਲਾਪ ਵਿੱਚ ਸ਼੍ਰੀ ਰਾਜ ਨਾਥ ਸਿੰਘ ਨੇ ਕਿਹਾ ਕਿ ਤੁਹਾਡੇ ਵੱਲੋ ਰੱਖੀਆਂ ਗਈਆਂ ਮੰਗਾਂ ਬਿਲਕੁੱਲ ਜਾਇਜ ਹਨ ਅਤੇ ਇਸ ਉਪਰ ਕਾਰਵਾਈ ਜਲਦ ਹੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਰੁਤਬਾ ਪ੍ਰਦਾਨ ਕਰਨ ਲਈ ਸਾਰੇ ਸਬੰਧਿਤ ਦਫਤਰਾਂ ਨੂੰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ 15 ਅਗਸਤ (ਅਜਾਦੀ ਦਿਹਾੜ•ੇ) ਤੱਕ ਇਹ ਕੰਮ ਪੂਰਾ ਹੋਣ ਦੀ ਖੁਸ਼ਖਬਰੀ ਤੁਹਾਨੂੰ ਮਿਲੇਗੀ। ਉਹਨਾਂ ਕਿਹਾ ਕਿ ਸ਼ਹੀਦ ਦਾ ਬੁੱਤ ਸੰਸਦ ਭਵਨ ਅਤੇ ਜਲਿ•ਆਂਵਾਲਾ ਬਾਗ ਸ਼੍ਰੀ ਅਮਿੰ੍ਰਤਸਰ ਸਾਹਿਬ ਵਿਖੇ ਸਥਾਪਿਤ ਕਰਨ ਲਈ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ਼ਹੀਦ ਦੀ ਡਾਇਰੀ, ਚਲੇ ਮੁੱਕਦਮੇ, ਸ਼ਹੀਦ ਵੱਲੋ ਵਰਤੇ ਗਏ ਰਿਵਾਲਵਰ ਅਤੇ ਹੋਰ ਲੰਡਨ ਵਿਖੇ ਪਿਆ ਸ਼ਹੀਦ ਨਾਲ ਸਬੰਧਿਤ ਸਮਾਨ ਵਾਪਸ ਲਿਆਉਣ ਸਬੰਧੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਅੰਤਰ-ਰਾਸ਼ਟਰੀ ਮਾਮਲਾ ਹੈ ਅਤੇ ਬਰਤਾਨੀਆਂ ਸਰਕਾਰ ਨੇ 100 ਸਾਲ ਤੱਕ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਇਹ ਸਮਾਨ ਜਨਤਕ ਕਰਨ ਤੇ ਪਾਬੰਦੀ ਲਗਾਈ ਹੋਈ ਹੈ,ਪਰ ਫਿਰ ਵੀ ਉਹ ਇਹ ਮਾਮਲਾ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਸ਼ਹੀਦ ਦੀਆਂ ਯਾਦਗਰ ਵਸਤਾਂ ਵਾਪਸ ਆਪਣੇ ਵਤਨ ਲਾ ਕੇ ਆਉਣ ਦੀ ਹਰ ਸੰਭਵ ਕੋਸ਼ਿਸ ਕਰਨਗੇ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਹਰਮੀਤ ਪੰਮਾ, ਗੁਰਭੇਜ ਸਿੰਘ ਟਿੱਬੀ, ਇਕਬਾਲ ਚੰਦ ਬੱਟੀ, ਕੇਵਲ ਕੰਬੋਜ, ਨਰੇਸ਼ ਹਾਂਡਾ, ਜੋਗਿੰਦਰਪਾਲ ਭਾਟਾ, ਰੋਸ਼ਨ ਲਾਲ ਕੰਬੋਜ ਆਦਿ ਆਗੂ ਵੀ ਮੌਜੂਦ ਸਨ। ਇਸ ਸਬੰਧੀ ਅੱਜ ਪ੍ਰੈਸ ਨੂੰ ਜਾਣਕਾਰੀ ਜਾਰੀ ਕਰਦਿਆਂ ਸ਼ਹੀਦ ਊਧਮ ਸਿੰਘ ਐਜੁਕੇਸ਼ਨਲ ਸੋਸਾਇਟੀ ਦੇ ਬੁਲਾਰੇ ਜਗਦੀਸ਼ ਥਿੰਦ ਨੇ ਦੱਸਿਆ ਕਿ ਦਿਲੀ ਵਿਖੇ ਕੀਤੇ ਗਏ ਵੱਡੇ ਇਕੱਠ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਦੇਸ਼ ਭਰ ਦੇ ਆਗੂਆਂ ਅਤੇ ਹਜਾਰਾਂ ਲੋਕਾਂ ਲਈ ਲੰਗਰ, ਪਾਣੀ, ਫਲ, ਮਿਠਾਈਆਂ ਅਤੇ ਹੋਰ ਪ੍ਰਬੰਧ ਕਰਨ ਵਾਲੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਆਗੂ ਮਨਜਿੰਦਰ ਸਿੰਘ ਸਿਰਸਾ ਸਮੇਤ ਅਨੇਕਾਂ ਹੋਰ ਸ਼ਖਸੀਅਤਾਂ ਦਾ ਆਉਣ ਵਾਲੇ ਦਿਨਾਂ ਵਿੱਚ ਸ਼ਹੀਦ ਊਧਮ ਸਿੰਘ ਭਵਨ ਮੋਹਾਲੀ ਵਿਖੇ ਰੱਖੇ ਜਾ ਰਹੇ ਸਨਮਾਨ ਸਮਾਰੋਹ ਵਿੱਚ ਬੁਲਾ ਕੇ ਸਨਮਾਨਿਤ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।