ਸਾਬਕਾ ਡੀ.ਐਸ.ਪੀ ਬਚਨ ਸਿੰਘ ਮੁੱਤੀ ਨੂੰ ਸਦਮਾ, ਪਤਨੀ ਦਾ ਦਿਹਾਂਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਅਗਸਤ 2021ਸਵਰਗਵਾਸੀ ਪਰਮਿੰਦਰ ਸਿੰਘ ਸੋਨੀ, ਸੁਖਜਿੰਦਰ ਸਿੰਘ ਯੂ.ਕੇ, ਸਤਪਾਲ ਸਿੰਘ ਯੂ.ਕੇ ਦੇ ਮਾਤਾ ਅਤੇ ਸਾਬਕਾ ਡੀ.ਐਸ.ਪੀ ਬਚਨ ਸਿੰਘ ਮੁੱਤੀ ਦੇ ਧਰਮ ਪਤਨੀ ਬੀਬੀ ਮਨਜੀਤ ਕੌਰ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ ਤੇ ਪਿਛਲੇ ਕੁਝ ਸਮੇਂ ਬਿਮਾਰ ਸਨ। ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 11 ਅਗਸਤ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ।
ਬੀਬੀ ਮਨਜੀਤ ਕੌਰ ਦੇ ਅਚਾਨਕ ਦਿਹਾਂਤ ਉੱਪਰ ਸਾਬਕਾ ਕੈਬਨਿਟ ਮੰਤਰੀ ਡਾਕਟਰ ਉਪਿੰਦਰਜੀਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਇੰਜਨੀਅਰ ਸਵਰਨ ਸਿੰਘ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ,ਯੂਥ ਆਗੂ ਸੁਖਦੇਵ ਸਿੰਘ ਨਾਨਕਪੁਰ, ਜਥੇਦਾਰ ਪ੍ਰਤਾਪ ਸਿੰਘ ਮੋਮੀ,ਗੁਰਦਿਆਲ ਸਿੰਘ ਠੱਟਾ, ਬੀਬੀ ਜਸਵਿੰਦਰ ਕੌਰ ਟਿੱਬਾ,ਸਰਵਨ ਸਿੰਘ ਚੰਦੀ, ਯੂਥ ਆਗੂ , ਸੁੱਖਾ ਸਿੰਘ ਅਮਰੀਕਾ,ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ, ਠੇਕੇਦਾਰ ਸੁਖਵਿੰਦਰ ਸਿੰਘ, ਜੋਗਾ ਸਿੰਘ ਠੱਟਾ ਪੁਰਾਣਾ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ,ਚਰਨਜੀਤ ਸਿੰਘ ਮੋਮੀ, ਦੇਵਿੰਦਰਪਾਲ ਸਿੰਘ ਲਾਡੀ, ਸੁਖਵਿੰਦਰ ਸਿੰਘ ਥਿੰਦ, ਸਰਪੰਚ ਅਵਤਾਰ ਸਿੰਘ ਦਰੀਏਵਾਲ ਆਦਿ ਨੇ ਪਰਿਵਾਰ ਨਾਲ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।