ਪੰਜਾਬ ਦੇ ਸਾਬਕਾ ਰਾਜ ਮੰਤਰੀ ਡਾ. ਰਮੇਸ਼ ਦੱਤ ਸ਼ਰਮਾ ਨਹੀਂ ਰਹੇ
ਨੂਰਪੁਰਬੇਦੀ, 29 ਜਨਵਰੀ 2022 - ਨੂਰਪੁਰਬੇਦੀ ਇਲਾਕੇ ਦੀ ਸਿਆਸਤ ਦਾ ਧੁਰਾ ਰਹੇ ਡਾ ਸ਼ਰਮਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਰਮੇਸ਼ ਦੱਤ ਸ਼ਰਮਾ ਦਾ ਸ਼ਨੀਵਾਰ ਨੂੰ ਨੂਰਪੁਰ ਬੇਦੀ ਵਿਖੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ।
ਡਾ.ਸ਼ਰਮਾ ਦੋ ਵਾਰ ਆਨੰਦਪੁਰ ਸਾਹਿਬ-ਰੂਪਨਗਰ ਹਲਕੇ ਤੋਂ ਵਿਧਾਇਕ ਰਹੇ ਅਤੇ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਸਿਹਤ ਰਾਜ ਮੰਤਰੀ ਬਣੇ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨੂਰਪੁਰ ਬੇਦੀ ਵਿਖੇ ਕੀਤਾ ਜਾਵੇਗਾ।