ਮੋਰਿੰਡਾ 21 ਮਈ 2021: ਪੰਜਾਬ ਦੇ ਸਭਿਆਚਾਰਕ ਮਾਮਲਿਆਂ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਘੇ ਮੁਲਾਜ਼ਮ ਆਗੂ ਤੇ ਸਿਰਮੌਰ ਮੁਲਾਜਮ ਨੇਤਾ ਸੱਜਣ ਸਿੰਘ ਧੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਹੈ ਕਿ ਮੁਲਾਜ਼ਮ ਵਰਗ ਵਾਸਤੇ ਨਿਭਾਈਆਂ ਉਨਾ ਦੀਆਂ ਸੇਵਾਵਾਂ ਹਮੇਸ਼ਾ ਚੇਤੇ ਰੱਖੀਆਂ ਜਾਣਗੀਆਂ।
ਚੰਨੀ ਨੇ ਆਖਿਆ ਕਿ ਸੱਜਣ ਸਿੰਘ ਵਖ ਵਖ ਮੁਲਾਜ਼ਮ ਜਥੇਬੰਦੀਆਂ ਦੇ ਸਿਰਕੱਢ ਆਗੂ ਰਹੇ ਤੇ ਨਿਮਰਤਾ, ਹਲੀਮੀ ਤੇ ਸਮਰਪਿਤ ਭਾਵਨਾ ਦਾ ਪੱਲਾ ਕਦੇ ਨਾ ਛੱਡਿਆ। ਉਨਾ ਆਖਿਆ ਕਿ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ, ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਸਕੱਤਰ ਜਨਰਲ, ਕਲਾਸ ਫੋਰ ਸਰਕਾਰੀ ਕਰਮਚਾਰੀ ਯੂਨੀਅਨ ਪੰਜਾਬ ਦੇ ਬਾਨੀ ਪ੍ਰਧਾਨ ਸੱਜਣ ਸਿੰਘ ਨੇ ਸਮੇਂ ਸਮੇਂ ਮੁਲਾਜ਼ਮ ਵਰਗ ਤੇ ਹੱਕਾਂ ਤੇ ਮੰਗਾਂ ਲਈ ਤਿੰਨ ਵਾਰੀ ਮਰਨ ਵਰਤ ਵੀ ਰੱਖਿਆ ਸੀ। ਉਨਾ ਆਪਣੇ ਜੀਵਨ ਦੇ ਲਗਭਗ ਪੰਜਾਹ ਸਾਲ ਦਾ ਅਰਸਾ ਮੁਲਾਜ਼ਮ ਲੋਕ ਸੇਵਾ ਨੂੰ ਸਮਰਪਿਤ ਕੀਤਾ। ਚਰਨਜੀਤ ਸਿੰਘ ਚੰਨੀ ਨੇ ਉਨਾ ਦੇ ਪਰਿਵਾਰ ਨਾਲ ਦੁੱਖ ਵਿਚ ਸ਼ਰੀਕ ਹੁੰਦਿਆਂ ਸੱਜਣ ਸਿੰਘ ਡੂੰਘੀ ਹਮਦਰਦੀ ਪ੍ਰਗਟਾਈ ਹੈ।