ਹਜ਼ਾਰਾਂ ਸੇਜਲ ਅੱਖਾਂ ਨੇ ਟ੍ਰਾਈਡੈਂਟ ਗਰੁੱਪ ਦੇ ਬਾਨੀ ਰਾਜਿੰਦਰ ਗੁਪਤਾ ਦੀ ਮਾਤਾ ਨੂੰ ਦਿੱਤੀਆਂ ਸਰਧਾਂਜਲੀਆਂ
- ਵੱਡੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ, ਸਮਾਜਿਕ ਆਗੂਆਂ ਅਤੇ ਕਾਰਪੋਰੇਟ ਤੇ ਕੰਪਨੀ ਕਰਮਚਾਰੀਆਂ ਨੇ ਕੀਤੀ ਸ਼ਿਰਕਤ
- ਮਾਤਾ ਮਾਯਾ ਦੇਵੀ ਦੇ ਯੋਗਦਾਨ ਨੂੰ ਕੀਤਾ ਚੇਤੇ
ਲੁਧਿਆਣਾ, 6 ਅਗਸਤ, 2023 - ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਜੀ ਸਵਰਗੀ ਸ਼੍ਰੀਮਤੀ ਮਾਯਾ ਦੇਵੀ ਦੀ ਪ੍ਰਾਰਥਨਾ ਸਭਾ ਐਤਵਾਰ ਨੂੰ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ਸਥਿਤ ਮਹਾਰਾਜਾ ਗਰੈਂਡ ਹਾਲ ਵਿੱਚ ਆਯੋਜਿਤ ਕੀਤੀ ਗਈ।
ਇਸ ਮੌਕੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਦੋਸਤਾਂ ਅਤੇ ਸ਼ੁੱਭ ਚਿੰਤਕਾਂ ਨੇ ਸਵਰਗੀ ਮਾਯਾ ਦੇਵੀ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਪਾਠ ਦੇ ਭੋਗ ਪਾਏ ਗਏ। ਜ਼ਿਕਰਯੋਗ ਹੈ ਕਿ ਮਾਤਾ ਸ੍ਰੀਮਤੀ ਮਾਯਾ ਦੇਵੀ ਕੁੱਝ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਦਾ ਇਲਾਜ ਸੀਐਮਸੀ ਲੁਧਿਆਣਾ ਵਿਖੇ ਚੱਲ ਰਿਹਾ ਸੀ, ਜਿੱਥੇ 89 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਉਦਯੋਗਪਤੀ, ਵਪਾਰਕ ਭਾਈਵਾਲ, ਸੀਨੀਅਰ ਨੌਕਰਸ਼ਾਹ, ਪੁਲਿਸ ਅਧਿਕਾਰੀ, ਨਿਆਂਪਾਲਿਕਾ, ਪ੍ਰੈਸ ਅਤੇ ਮੀਡੀਆ, ਸਿੱਖਿਆ ਸ਼ਾਸਤਰੀ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੇਤਾਵਾਂ- ਐਮਪੀ/ਐਮ.ਐਲ.ਏ./ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਕੌਂਸਲਰ, ਖਿਡਾਰੀ ਅਤੇ ਕੰਪਨੀ ਕਰਮਚਾਰੀ ਸਮੇਤ ਜੀਵਨ ਦੇ ਹਰ ਖੇਤਰ ਦੇ ਵੱਡੀ ਗਿਣਤੀ ਵਿੱਚ ਲੋਕ, ਵਿਛੜੀ ਰੂਹ ਨੂੰ ਵਿਦਾਈ ਦੇਣ ਲਈ ਇਸ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ।
ਸ਼੍ਰੀਮਤੀ ਮਾਇਆ ਦੇਵੀ ਦੇ ਦਿਹਾਂਤ 'ਤੇ ਪਰਿਵਾਰ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਸੇਵਾਮੁਕਤ ਜੱਜਾਂ/ਨਿਆਇਕ ਅਧਿਕਾਰੀਆਂ ਦੇ ਨਾਲ-ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲਾਂ, ਇਸ ਖੇਤਰ ਦੇ ਸਾਰੇ ਵੱਡੇ ਉਦਯੋਗਿਕ ਘਰਾਣਿਆਂ ਦੇ ਨੁਮਾਇੰਦਿਆਂ, ਡਾਇਰੈਕਟਰਾਂ ਅਤੇ ਵਾਈਸ ਚਾਂਸਲਰ ਤੋਂ ਸ਼ੋਕ ਪੱਤਰ ਅਤੇ ਦਿਲਾਸੇ ਦੇ ਸ਼ਬਦ ਵੀ ਮਿਲੇ ਹਨ। ਇਸ ਖੇਤਰ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ, ਕੇਂਦਰ ਸਰਕਾਰ ਦੇ ਮੰਤਰੀਆਂ, ਸੰਸਦ ਮੈਂਬਰਾਂ, ਪੰਜਾਬ ਇੰਜਨੀਅਰਿੰਗ ਕਾਲਜ, ਪੰਜਾਬ ਕ੍ਰਿਕਟ ਐਸੋਸੀਏਸ਼ਨ, ਇੰਡਸਟਰੀਅਲ ਚੈਂਬਰਜ਼ ਅਤੇ ਲੁਧਿਆਣਾ ਅਤੇ ਬਰਨਾਲਾ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਅਗਰਵਾਲ ਸਭਾ ਨੇ ਸ਼ੋਕ ਪੱਤਰਾਂ ਰਾਹੀਂ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਪ੍ਰਗਟ ਕੀਤਾ।
ਆਪਣੀ ਮਾਂ ਨੂੰ ਯਾਦ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਮਮਤਾ ਦਾ ਅਨੁਭਵ ਕੀਤਾ ਹੈ ਅਤੇ ਮਹਿਸੂਸ ਕੀਤਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਲੋਕੀਂ ਇੱਥੇ ਸਿਰਫ਼ ਸਾਡੇ ਦੁੱਖ ਨੂੰ ਸਾਂਝਾ ਕਰਨ ਲਈ ਹੀ ਨਹੀਂ ਆਏ ਸਗੋਂ ਉਹ ਇਸ ਦੁੱਖ ਨੂੰ ਖ਼ੁਦ ਵੀ ਮਹਿਸੂਸ ਕਰ ਰਹੇ ਹਨ।
ਸ੍ਰੀਮਤੀ ਮਾਯਾ ਦੇਵੀ, ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਬੀਜੀ ਕਹਿ ਕੇ ਬੁਲਾਂਦੇ ਸਨ ਦਾ ਜ਼ਿਕਰ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਆਪਣੇ ਪੁੱਤਰਾਂ ਲਈ ਇੱਕ ਮਾਂ ਦੇ ਨਾਲ-ਨਾਲ ਉਹ ਹੋਰਨਾਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਇੱਕ ਮਹੱਤਵਪੂਰਣ ਸਰੋਤ ਸਨ। ਉਨ੍ਹਾਂ ਨੇ ਆਪਣੀ ਸਾਦਗੀ, ਆਪਣੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਨਾਲ ਨਾ ਕੇਵਲ ਬੱਚਿਆਂ ਦੇ ਜੀਵਨ ਦਾ ਪੁਨਰ ਨਿਰਮਾਣ ਕੀਤਾ, ਬਲਕਿ ਸੋਚਣ ਦੇ ਤਰੀਕੇ, ਜਿਉਣ ਦੇ ਤਰੀਕੇ ਅਤੇ ਅਸੀਮਤ ਮੌਕਿਆਂ ਨੂੰ ਪਰਿਭਾਸ਼ਿਤ ਕਰਨ ਲਈ ਨਵੇਂ ਮੌਕਿਆਂ ਨੂੰ ਵੀ ਪੈਦਾ ਕੀਤਾ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਕ ਸਾਧਾਰਣ ਪਿੱਠ ਭੂਮੀ ਵਿੱਚ ਉੱਭਰਨ ਅਤੇ ਇੱਕ ਵਿਸ਼ਾਲ ਜੀਵਨ ਜਿਊਣ ਲਈ ਮੱਦਦ ਕੀਤੀ, ਨਾਲ ਹੀ ਸਾਡੇ ਨਾਲ ਜੁਡ਼੍ਹੇ ਹੋਏ ਹਜ਼ਾਰਾਂ ਪਰਿਵਾਰਾਂ ਲਈ ਆਉਣ ਵਾਲੇ ਸਮੇਂ ਲਈ ਖੁਸ਼ਹਾਲ ਜੀਵਨ ਅਤੇ ਆਜੀਵਕਾ ਬਣਾਈ।
ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਇੱਕ ਅਜਿਹੀ ਸੰਸਥਾ ਹੈ, ਜੋ ਪੂੰਜੀਵਾਦ ਦੇ ਪਰੰਪਰਾਗਤ ਢਾਂਚੇ ਤੋਂ ਪਰੇ ਜਾਂਦੀ ਹੈ ਅਤੇ ਸਵਰਗੀ ਸ਼੍ਰੀਮਤੀ ਮਾਯਾ ਦੇਵੀ ‘‘ਬੀਜੀ” ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਵਿੱਚ ਆਪਣੀ ਆਤਮਾ ਲੱਭਦੀ ਹੈ। ਮਸ਼ਹੂਰ ਤਕਸ਼ੀਲਾ ਪ੍ਰੋਗਰਾਮ ਦੇ ਨਾਲ, ਟ੍ਰਾਈਡੈਂਟ ਨੇ ਹਜ਼ਾਰਾਂ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ, ਉਹਨਾਂ ਨੂੰ ‘‘ਕਮਾਓ, ਸਿੱਖੋ ਅਤੇ ਵਧੋ” ਦਾ ਮੌਕਾ ਦਿੱਤਾ ਹੈ, ਜੋ ਆਖਿਰਕਾਰ ਇੱਕ ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਜੀ ਅੱਜ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਆਤਮਾ ਅਣਗਿਣਤ ਜ਼ਿੰਦਗੀਆਂ ਵਿੱਚ ਰਹਿੰਦੀ ਹੈ ਜਿਨ੍ਹਾਂ ਨੂੰ ਉਹਨ੍ਹਾਂ ਤਕਸ਼ੀਲਾ ਪ੍ਰੋਗਰਾਮ ਦੁਆਰਾ ਛੂਹਿਆ ਹੈ ਅਤੇ ਉਹ ਹਮੇਸ਼ਾਂ ਟ੍ਰਾਈਡੈਂਟ ਦੇ ਤਕਸ਼ੀਲਾ ਪ੍ਰੋਗਰਾਮ ਦੁਆਰਾ ਹਜ਼ਾਰਾਂ ਨੌਜਵਾਨਾਂ, ਲਡ਼ਕਿਆਂ, ਲਡ਼ਕੀਆਂ ਨੂੰ ਆਸ਼ੀਰਵਾਦ ਦਿੰਦੇ ਰਹਿਣਗੇ। ਤਕਸ਼ਸ਼ੀਲਾ ਦੇ ਸਾਬਕਾ ਵਿਦਿਆਰਥੀ ਅੱਜ ‘‘ਕਮਾਓ, ਸਿੱਖੋ ਅਤੇ ਵਧੋ” ਮੁੱਲਾਂ ਦੀ ਇਸ ਲਹਿਰ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਅਸੀਂ ਮਾਣ ਮਹਿਸੂਸ ਕੀਤਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਅੱਜ ਸਫਲ ਕਾਰੋਬਾਰ ਚਲਾ ਰਹੇ ਹਨ, ਕਈ ਸਰਕਾਰਾਂ ਨਾਲ ਕੰਮ ਕਰ ਰਹੇ ਹਨ, ਕਈ ਫਾਰਚੂਨ 500 ਕੰਪਨੀਆਂ ਨਾਲ ਕੰਮ ਕਰ ਰਹੇ ਹਨ, ਕਈ ਅਕਾਦਮਿਕ ਅਤੇ ਖੋਜ ਵਿੱਚ ਹਨ ਅਤੇ ਇਹ ਸੂਚੀ ਬਹੁਤ ਲੰਮੀ ਹੈ।
ਉਨ੍ਹਾਂ ਕਿਹਾ ਕਿ ਇੱਕ ਦ੍ਰਿਡ਼ ਸੰਕਲਪ ਮਾਂ ਦੇ ਸਾਦੇ ਘਰ ਵਿੱਚ ਸ਼ੁਰੂ ਹੋਈ ਇਹ ਵਿਰਾਸਤ ਅੱਜ ਹਜ਼ਾਰਾਂ ਮਾਵਾਂ ਦੇ ਘਰਾਂ ਵਿੱਚ ਪਿਆਰ, ਵਿਸ਼ਵਾਸ ਅਤੇ ਮਾਣ ਫੈਲਾ ਰਹੀ ਹੈ।