ਅਦਾਰਾ ਪਹਿਰੇਦਾਰ ਦੇ ਸਬ ਐਡੀਟਰ ਪਰਮਜੀਤ ਸਿੰਘ ਪੰਮੀ ਨਹੀਂ ਰਹੇ
- ਪੱਤਰਕਾਰ ਭਾਈਚਾਰੇ ਅਤੇ ਅਧਿਆਪਕ ਵਰਗ ਵਿਚ ਸੋਗ ਦੀ ਲਹਿਰ
ਲੁਧਿਆਣਾ, 21 ਮਈ 2021 - ਪੱਤਰਕਾਰੀ ਵਿਚ ਨਾਮਵਰ ਸ਼ਖਸ਼ੀਅਤ ਅਦਾਰਾ ਪਹਿਰੇਦਾਰ ਦੇ ਸਬ ਐਡੀਟਰ ਅਤੇ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸ. ਪਰਮਜੀਤ ਸਿੰਘ ਪੰਮੀ (55) ਕਰੋਨਾ ਵੈਕਸੀਨ ਲਗਵਾਉਣ ਉਪਰੰਤ ਕੋਵਿਡ-19 ਦੀ ਨਾਮੁਰਾਦ ਬੀਮਾਰੀ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਰੁਖਸਤ ਹੋ ਗਏ। ਜਿਨ੍ਹਾ ਦਾ ਅੰਤਿਮ ਸਸਕਾਰ ਢੋਲੇਵਾਲ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।
ਉਹ ਆਪਣੇ ਪਿਛੇ ਪਤਨੀ, ਇਕ ਬੇਟੀ ਅਤੇ ਇਕ ਬੇਟੇ ਨੂੰ ਛੱਡ ਗਏ ਹਨ। ਵਰਨਣਯੋਗ ਹੈ ਕਿ ਸਰਕਾਰੀ ਹਦਾਇਤਾਂ ਅਨੁਸਾਰ ਉਨਾ ਆਪਣੇ ਸਕੂਲ ਵਿਖੇ ਕਰੋਨਾ ਵੈਕਸੀਨ ਲਗਵਾਈ ਜਿਸ ਉਪਰੰਤ ਉਨਾ ਨੂੰ ਬੁਖਾਰ ਹੋ ਗਿਆ ਅਤੇ ਅਗਲੇ ਦਿਨ ਸਾਹ ਲੈਣ ਵਿਚ ਦਿੱਕਤ ਆਉਣ ਲਗੀ। ਜਿਸ ਤੇ ਉਨਾ ਨੂੰ ਰੱਘੂਨਾਥ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਕੀਤੇ ਟੈਸਟ ਦੋਰਾਨ ਉਹ ਕਰੋਨਾ ਪਾਜੇਟਿਵ ਆ ਗਏ ਅਤੇ ਅੱਜ ਸਵੇਰੇ ਲਗਭਗ 3 ਵਜੇ ਉਨਾ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿਚ ਸਤਿਕਾਰਤ ਸ਼ਖਸ਼ੀਅਤਾਂ ਵਿਚ ਅਦਾਰਾ ਪਹਿਰੇਦਾਰ ਦੇ ਮੈਨੇਜਿੰਗ ਡਾਇਰੈਕਟਰ ਸ. ਰਿਸ਼ਬਦੀਪ ਸਿੰਘ ਹੇਰਾਂ, ਪੱਤਰਕਾਰ ਸਰਬਜੀਤ ਸਿੰਘ ਲੁਧਿਆਣਵੀ, ਰਵੀ ਗਰਗ, ਆਰ.ਐਸ ਖਾਲਸਾ, ਸੁਰਜੀਤ ਭਗਤ, ਨੀਲ ਕਮਲ ਸ਼ਰਮਾ, ਅੰਕੁਸ਼ ਸ਼ਰਮਾ, ਚੱਠਾ, ਸਾਬਕਾ ਕੋਂਸਲਰ ਪਰਮਿੰਦਰ ਸਿੰਘ ਸੋਮਾ, ਵਾਸਦੇਵ ਕਸ਼ਯਪ, ਬਲਦੇਵ ਸਿੰਘ, ਸਰੂਪ ਸਿੰਘ ਮਠਾੜੂ, ਰਣਜੋਧ ਸਿੰਘ, ਸੋਹਣ ਸਿੰਘ ਗੋਗਾ, ਬਲਵਿੰਦਰ ਸਿੰਘ ਬਿੱਲੂ, ਬਿਕਰਮ ਸਿੰਘ ਮਣਕੂ, ਬਲਵਿੰਦਰ ਸਿੰਘ ਬਿਰਦੀ, ਜਸਮੇਲ ਸਿੰਘ ਹੂਝੰਣ, ਪ੍ਰਿੰਸੀਪਲ ਜੈ ਗੋਪਾਲ ਗੋਇਲ, ਕਮਲਪ੍ਰੀਤ ਮਣਕੂ, ਨੈਸ਼ਨਲ ਐਵਾਰਡੀ ਬਾਲ ਗੀਤਕਾਰ ਕਰਮਜੀਤ ਗਰੇਵਾਲ ਆਦਿ ਨੇ ਪਰਮਜੀਤ ਸਿੰਘ ਪੰਮੀ ਦੀ ਪਤਨੀ ਗੁਰਜੀਤ ਕੌਰ, ਬੇਟੀ, ਪਰਮਜੀਤ ਕੌਰ, ਬੇਟੇ ਅਮਿੰਤ, ਭਰਾ ਜਸਮੇਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।