ਲੇਖਕ ਚਰਨਜੀਤ ਸਿੰਘ ਨੇ ਮਰਨ ਤੋਂ ਪਹਿਲਾਂ ਆਪਣਾ ਸਰੀਰ ਕੀਤਾ ਦਾਨ
ਮੌਤ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਮ੍ਰਿਤ ਸਰੀਰ ਨੂੰ ਮੈਡੀਕਲ ਕਾਲਜ ਲੈ ਗਏ
ਰੋਹਿਤ ਗੁਪਤਾ
ਗੁਰਦਾਸਪੁਰ 22 ਜੂਨ ਗੁਰਦਾਸਪੁਰ ਦੇ ਰਹਿਣ ਵਾਲੇ ਮਹਾਨ ਲੇਖਕ ਚਰਨਜੀਤ ਸਿੰਘ ਆਪਣੀ ਕਲਮ ਤੋਂ ਫੁੱਟੀਆਂ ਰਚਨਾਵਾਂ ਸਮਾਜ ਨੂੰ ਦੇਣ ਦੇ ਨਾਲ ਨਾਲ ਇੱਕ ਹੋਰ ਮਹਾਨ ਕੰਮ ਕਰ ਗਏ ਹਨ।ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਪੂਰੇ ਦਾ ਪੂਰਾ ਸਰੀਰ ਵੀ ਦਾਨ ਕਰ ਦਿੱਤਾ ਹੈ ਤਾਂ ਜੋ ਮੈਡੀਕਲ ਦੇ ਵਿਦਿਆਰਥੀ ਉਹਨਾਂ ਦੇ ਸਰੀਰ ਨਾਲ ਰਿਸਰਚ ਕਰ ਸਕਣ। ਉਨ੍ਹਾਂ ਨੇ ਆਪਣਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਐਲਾਨ ਆਪਣੇ ਜੀਂਦੇ ਜੀ ਹੀ ਕਰ ਦਿੱਤਾ ਸੀ। ਬੀਤੇ ਦਿਨੋ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਚਰਨਜੀਤ ਆਲਮਗੀਰ ਦੇ ਮ੍ਰਿਤ ਸਰੀਰ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਲੈ ਗਏ ।
ਇਸ ਮੌਕੇ ਉਨਾਂ ਦੀ ਬੇਟੀ ਨੇ ਕਿਹਾ ਕਿ ਚਰਨਜੀਤ ਆਲਮਗੀਰ ਇੱਕ ਮਹਾਨ ਲੇਖਕ ਸੀ ਅਤੇ ਉਸਨੇ ਨੇ ਜੋ ਸੋਚਿਆ ਆਪਣੀ ਜ਼ਿੰਦਗੀ ਨੂੰ ਵੀ ਉਸ ਹੂਬਹੂ ਉਸੇ ਤਰ੍ਹਾਂ ਜਿਆ। ਉਹ ਪੌਦਿਆਂ ਅਤੇ ਕੁਦਰਤ ਨੂੰ ਪਿਆਰ ਕਰਦੇ ਸਨ। ਉਨਾਂ ਦੀ ਲੜਕੀ ਨੇ ਖੁਸ਼ੀ ਜਾਹਿਰ ਕੀਤੀ ਕਿ ਉਨ੍ਹਾਂ ਦੇ ਪਿਤਾ ਨੇ ਜਿਉਂਦੇ ਜੀਅ ਆਪਣਾ ਸਰੀਰ ਦਾਨ ਕਰਨ ਜਿਹਾ ਮਹਾਨ ਕੰਮ ਵੀ ਕਰ ਗਏ ਹਨ । ਇਸ ਮੌਕੇ ਡਾ: ਤੇਜਵੀਰ ਸਿੰਘ ਪ੍ਰੋਫੈਸਰ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਚਰਨਜੀਤ ਸਿੰਘ ਆਲਮਗੀਰ ਬਹੁਤ ਹੀ ਚੰਗੀ ਸੋਚ ਰੱਖਣ ਵਾਲੇ ਵਿਅਕਤੀ ਸਨ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਲਿਖਿਆ ਸੀ । ਉਹਨਾਂ ਨੂੰ ਇਹ ਸੋਚ ਕੇ ਖੁਸ਼ੀ ਹੁੰਦੀ ਹੈ ਕਿ ਅਜਿਹੇ ਮਹਾਨ ਲੋਕ ਵੀ ਸੰਸਾਰ ਵਿੱਚ ਆਉਂਦੇ ਹਨ।