ਚੰਡੀਗੜ੍ਹ, 24 ਫਰਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਘੇ ਵਿਦਵਾਨ ਲੇਖਕ ਗਿਆਨੀ ਗੁਰਦਿੱਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬੀ ਪਾਠਕਾਂ ਤੇ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਗਿਆਨੀ ਜੀ ਦੀ ਹਰਮਨ ਪਿਆਰੀ ਪੁਸਤਕ 'ਮੇਰਾ ਪਿੰਡ' ਅਮਰ ਰਹਿਣ ਵਾਲੀ ਪੁਸਤਕ ਹੈ। ਸ੍ਰ ਚੰਨੀ ਨੇ ਆਖਿਆ ਕਿ ਗਿਆਨੀ ਜੀ ਇਕੋ ਸਮੇਂ ਵਿਦਵਾਨ ਸਾਹਿਤਕਾਰ ਤੇ ਧਾਰਮਿਕ ਮਾਮਲਿਆਂ ਦੇ ਪੱਤਰਕਾਰ ਵੀ ਸਨ। ਆਪ ਨੇ ਕਈ ਸਿਖ ਵਿਦਵਾਨਾਂ ਦੀਆਂ ਜੀਵਨੀਆਂ ਵੀ ਲਿਖੀਆਂ। ਆਪ ਦੀ 'ਤਿਥ ਤਿਉਹਾਰ' ਕਿਤਾਬ ਵੀ ਵਿਸ਼ੇਸ਼ਤਾ ਵਾਲੀ ਕਿਤਾਬ ਹੈ।
ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਗਿਆਨੀ ਜੀ ਦੇ ਪਰਿਵਾਰ ਨੂੰ ਉਨਾ ਦੇ ਜਨਮ ਦਿਨ ਉਤੇ ਵਧਾਈ ਦਿੰਦਿਆਂ ਕਿਹ ਹੈ ਕਿ ਗਿਆਨੀ ਜੀ ਦੀ ਸ਼ਖਸੀਅਤ ਹਰੇਕ ਨੂੰ ਪ੍ਰਭਾਵਿਤ ਕਰਨ ਵਾਲੀ ਸੀ ਤੇ ਉਹ ਇਸੇ ਸਦਕਾ ਹੀ ਹਰਮਨ ਪਿਆਰੇ ਸਨ। ਉਨਾ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਪੁਰਸਕਾਰ ਵੀ ਭੇਟ ਕੀਤਾ ਸੀ। ਸੰਗਰੂਰ ਜਿਲੇ ਦੇ ਪਿੰਡ ਮਿੱਠੇਵਾਲ ਵਿਖੇ 24 ਫਰਵਰੀ 1923 ਨੂੰ ਪੈਦਾ ਹੋਏ ਤੇ 17 ਜਨਵਰੀ 2007 ਵਿਚ ਪੂਰੇ ਹੋਏ ਗਿਆਨੀ ਜੀ ਨੇ 1961 ਵਿਚ ਪਹਿਲਾਂ ਇਕ ਕਿਤਾਬ 'ਮੇਰੇ ਪਿੰਡ ਦਾ ਜੀਵਨ ' ਵੀ ਲਿਖੀ। ਫਿਰ 'ਮੇਰਾ ਪਿੰਡ' ਕਿਤਾਬ ਦੀ ਸਿਰਜਣਾ ਕੀਤੀ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਅਜ ਗਿਆਨੀ ਜੀ ਦੇ ਜਨਮ ਦਿਨ ਮੌਕੇ ਆਖਿਆ ਹੈ ਕਿ ਪਰਿਸ਼ਦ ਉਨਾ ਨੂੰ ਚੇਤੇ ਕਰਦੀ ਹੋਈ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ