← Go Back
ਚੰਡੀਗੜ੍ਹ, 5 ਜੂਨ 2021 - ਫਲਾਇੰਗ ਸਿੱਖ ਮਿਲਖਾ ਸਿੰਘ ਬਾਰੇ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਮਿਲ੍ਖਾ ਸਿੰਘ ਬੀਤੇ ਦਿਨੀਂ ਕਰੋਨਾ ਪਾਜ਼ਿਟਿਵ ਆਏ ਸੀ ਅਤੇ ਪੀਜੀਆਈ ਹਸਪਤਾਲ ਵਿਚ ਆਈਸੀਯੂ ਵਾਰਡ ਵਿੱਚ ਭਰਤੀ ਹੋਏ ਸਨ। ਇਹਨਾਂ ਸਾਰੀਆਂ ਅਫ਼ਵਾਹਾਂ ਤੋਂ ਬਾਅਦ ਪੀ ਜੀ ਆਈ ਵੱਲੋਂ ਮਿਲਖਾ ਸਿੰਘ ਦਾ ਮੈਡੀਕਲ ਬੁਲਿਟਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਡਾਕਟਰਾਂ ਨੇ ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ ਬਾਰੇ ਪੁਸ਼ਟੀ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਮਿਲਖ਼ਾ ਸਿੰਘ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ ਅਤੇ ਤਿੰਨ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤਯਾਬੀ ਲਈ ਕੰਮ ਕਰ ਰਹੀ ਹੈ। ਹੇਠ ਪੜ੍ਹੋ ਪੀਜੀਆਈ ਦੇ ਡਾਕਟਰਾਂ ਵੱਲੋਂ ਜਾਰੀ ਕੀਤਾ ਗਿਆ ਮੈਡੀਕਲ ਬੁਲੇਟਿਨ।
Total Responses : 267