ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਵ: ਨਿਰਮਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ
ਕੁਲਵਿੰਦਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ 20 ਮਾਰਚ 2022- ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ, ਜੋ ਕਿ ਪਿਛਲੇ ਦਿਨੀ 84 ਵਰਿ੍ਹਆਂ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿਤ ਆਤਮਿਕ ਸ਼ਾਤੀ ਲਈ ਰੱਖੇ ਗਏ ਅਰਦਾਸ ਸਮਾਗਮ ਦਾ ਆਯੋਜਨ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵਿਨਿਉ ਵਿਖੇ ਕੀਤਾ ਗਿਆ ਜਿਥੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਜਸਵੰਤ ਸਿੰਘ ਅਤੇ ਹਜੂਰੀ ਰਾਗੀ ਭਾਈ ਕਮਲਜੀਤ ਸਿੰਘ ਦੇ ਜੱਥਿਆਂ ਨੇ ਰਸ ਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਆਨਰੇਰੀ ਸਕੱਤਰ ਸ੍ਰ:ਅਜੀਤ ਸਿੰਘਸਾਬਕਾ ਅਤੇ ਮੌਜੂਦਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਸਰਾ, ਮੀਤ ਪ੍ਰਧਾਨ ਸ੍ਰ:ਅਮਰਜੀਤ ਸਿੰਘ ਬਾਂਗਾ, ਸਰਪ੍ਰਸਤ ਸ੍ਰ:ਰਾਜਮੋਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ:ਸਰਬਜੀਤ ਸਿੰਘ ਛੀਨਾ ਅਤੇ ਸਮੂਹ ਮੈਂਬਰ ਸਾਹਿਬਾਨ ਨੇ ਸ: ਨਿਰਮਲ ਸਿੰਘ ਦੀ ਅਦੁਤੀ ਸ਼ਖਸੀਅਤ ਨੂੰ ਸ਼ਰਧਾਂਜਲੀ ਦਿੰਦਿਆਂ ਸ੍ਰ:ਨਿਰਮਲ ਸਿੰਘ ਦੇ ਪ੍ਰਧਾਨ ਦੇ ਅਹੁਦੇ ਤੇ ਰਹਿੰਦਿਆਂ ਸੱਚੇ ਸੁੱਚੇ ਮਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਨਿਸ਼ਕਾਮ ਭਾਵ ਨਾਲ ਦੀਵਾਨ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਸ: ਤਰਲੋਚਨ ਸਿੰਘ ਨੇ ਸ: ਨਿਰਮਲ ਸਿੰਘ ਦੇ ਵਿਛੋੜੇ ਨੂੰ ਆਪਣੇ ਨਿੱਜੀ ਜੀਵਨ ਦਾ ਘਾਟਾ ਦੱਸਦਿਆਂ ਕਿਹਾ ਕਿ ਉਹਨਾਂ ਦਾ ਸ੍ਰ:ਨਿਰਮਲ ਸਿੰਘ ਨਾਲ ਵਿਸ਼ੇਸ਼ ਪਿਆਰ ਤੇ ਮੋਹ ਸੀ ਅਤੇ ਆਪਣੇ ਜੀਵਨ ਸਫ਼ਰ ਦੇ ਕਈ ਉਤਾਰ ਚੜਾਅ ਉਹਨਾਂ ਇੱਕਠੇ ਹੀ ਦੇਖੇ ਹਨ। ਉਹਨਾਂ ਕਿਹਾ ਕਿ ਨੇਕ, ਸ਼ਾਂਤ ਅਤੇ ਮਿਲਵਰਤਨ ਨਾਲ ਕੰਮ ਕਰਨ ਵਾਲੇ ਸ: ਨਿਰਮਲ ਸਿੰਘ ਵੱਲੋਂ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸਿੱਖ ਕੌਮ ਪ੍ਰਤੀ ਨਿਭਾਈਆ ਨਿਸ਼ਕਾਮ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸ਼ੌਮਣੀ ਪ੍ਰਬੰਧਕ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਸ:ਰਜਿੰਦਰ ਸਿੰਘ ਮਹਿਤਾ ਨੇ ਪੰਥ ਦੀ ਨਾਮਵਰ ਪਦਵੀਆਂ ਤੇ ਬਿਰਾਜਮਾਨ ਸਵ: ਸ: ਨਿਰਮਲ ਸਿੰਘ ਦੀਆਂ ਪੰਥ ਪ੍ਰਤਿ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਸਿੱਖ ਸਿਧਾਤਾਂ ਨੂੰ ਸਮਰਪਿਤ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹਨਾਂ ਆਪਣੇ ਜੀਵਨ ਦੀ ਹਰ ਸਫਲਤਾ ਦਾ ਸਿਹਰਾ ਸੰਤਾਂ ਮਹਾਪੁਰਸ਼ਾਂ ਦੀ ਅਸੀਸਾਂ ਨੂੰ ਪਾਇਆ।
ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਸ: ਇਕਬਾਲ ਸਿੰਘ ਲਾਲਪੁਰਾ ਨੇ ਸ: ਨਿਰਮਲ ਸਿੰਘ ਦੇ ਸਮਾਜਿਕ ਅਤੇ ਲੋਕ ਭਲਾਈ ਕਾਰਜਾਂ ਹਿਤ ਨਿਸ਼ਕਾਮ ਸੇਵਾਵਾਂ ਬਾਬਤ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ: ਜਸਬੀਰ ਸਿੰਘ ਸਾਬਰ ਦੁਆਰਾ ਲਿਖਤ ਕਿਤਾਬਚਾ ਜਿਸ ਵਿਚ ਸ੍ਰ: ਨਿਰਮਲ ਸਿੰਘ ਦੇ ਜਨਮ ਤੋਂ ਲੈ ਕੇ ਅੰਤਿਮ ਸਮੇਂ ਤੱਕ ਦੇ ਸੰਘਰਸ਼ਮਈ ਅਤੇ ਗੁਰਮਤਿ ਸ਼ੈਲੀ ਨਾਲ ਜੁੜੀ ਜੀਵਨਗਾਥਾ ਨੂੰ ਉਜਾਗਰ ਕੀਤਾ ਗਿਆ ਹੈ, ਸੰਗਤਾਂ ਵਿਚ ਵੰਡੀਆਂ ਗਈਆਂ।
ਅਰਦਾਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਹੈੱਡ ਗ੍ਰੰਥੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ,, ਸਿੰਘ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਸੁਲਤਾਨ ਸਿੰਘ, ਦਮਦਮੀ ਟਕਸਾਲ ਤੋਂ ਸ: ਅਵਤਾਰ ਸਿੰਘ ਬੁੱਟਰ, ਤੱਖਤ ਪਟਨਾ ਸਾਹਿਬ ਤੋਂ ਸੁਪਰਡਂੈਟ ਸ: ਜਗਜੀਤ ਸਿੰਘ ਜੱਗੀ, ਸਾਬਕਾ ਮੰਤਰੀ ਸ੍ਰੀ ਅਨਿਲ ਜੋਸ਼ੀ, ਸਾਬਕਾ ਐਮ ਐਲ ਏ ਸ: ਹਰਮਿੰਦਰ ਸਿੰਘ ਗਿੱਲ, ਡਾ: ਦਵਿੰਦਰ ਸਿੰਘ ਚੇਅਰਮੈਨ , ਬੜੂ ਸਾਹਿਬ , ਕਾਂਗਰਸ ਦਿਹਾਤੀ ਪ੍ਰਧਾਨ ਸ੍ਰ:ਭਗਵੰਤਪਾਲ ਸਿੰਘ ਸੱਚਰ, ਡਾ:ਰਜਿੰਦਰਮੋਹਨ ਸਿੰਘ ਛੀਨਾ ਆਨਰੇਰੀ ਸਕੱਤਰ ਖਾਲਸਾ ਕਾਲਜ, ਸ੍ਰ:ਗੁਰਪ੍ਰਤਾਪ ਸਿੰਘ ਟਿੱਕਾ ਅਕਾਲੀ ਦਲ ਸ਼ਹਿਰੀ ਪ੍ਰਧਾਨ, ਸਿੱਖ ਸਟੂਡੈਂਟ ਫੈਡਰੇਸ਼ਨ ਪ੍ਰਧਾਨ ਸ: ਅਮਰਬੀਰ ਸਿੰਘ ਢੋਟ, ਸ਼੍ਰੋਮਣੀ ਪ੍ਰਬੰਧਕ ਕਮੇਟੀ ਤੋਂ ਜੱਥੇਦਾਰ ਹਰਬੰਸ ਸਿੰਘ, ਭਾਈ ਮਨਜੀਤ ਸਿੰਘ , ਸ: ਅਜਾਇਬ ਸਿੰਘ ਅਭਿਆਸੀ ਅਤੇ ਸਕੱਤਰ ਸ: ਪ੍ਰਤਾਪ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ: ਸੁੱਲਖਣ ਸਿੰਘ ਭੰਗਾਲੀ, ਬਾਰ ਐਸੋਸੀਏਸ਼ਨ ਤੋਂ ਵਿਪਿਨ ਦੰਡ ਅਤੇ ਸ: ਇੰਦਰਜੀਤ ਸਿੰਘ ਅੜੀ, ਅੰਮ੍ਰਿਤਸਰ ਸੰਗੀਤ ਸਭਾ ਤੋਂ ਸ: ਰਜਿੰਦਰ ਸਿੰਘ,, ਡਾਇਰੈਕਟਰ ਫੋਰ ਐਸ ਡਾ: ਜਗਦੀਸ਼ ਸਿੰਘ, ਸ: ਰਾਮ ਸਿੰਘ ਰਾਠੌਰ ਅਤੇ ਹੋਰਨਾਂ ਉੱਘੀਆਂ ਸਖਸ਼ੀਅਤਾ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਸਵ:ਨਿਰਮਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਸ਼ੋਕ ਸੰਦੇਸ਼ਾਂ ਰਾਹੀਂ ਸਾਬਕਾ ਮੁਖੰਮਤਰੀ ਸ: ਪ੍ਰਕਾਸ਼ ਸਿੰਘ ਬਾਦਲ , ਪ੍ਰਧਾਨ ਸ਼ੌਮਣੀ ਅਕਾਲੀ ਦਲ ਸ: ਸੁਖਬੀਰ ਸਿੰਘ ਬਾਦਲ, ਸ਼ੌ੍ਰਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ, ਚੀਫ ਖਾਲਸਾ ਦੀਵਾਨ ਮੁੰਬਈ ਲੋਕਲ ਕਮੇਟੀ ਪ੍ਰਧਾਨ ਸ: ਗੁਰਿੰਦਰ ਸਿੰਘ ਬਾਵਾ, ਐਮ ਐਲ ਏ ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਨੈਸ਼ਨਲ ਕੌਂਸਲ ਸਭਾ, ਜੱਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਵੱਖ ਵੱਖ ਸੰਸਥਾਵਾਂ ਅਤੇ ਸ਼ਖਸੀਅਤਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ਾਂ ਰਾਹੀਂ ਸ੍ਰ: ਨਿਰਮਲ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਉਪਰੰਤ ਅਰਦਾਸੀਏ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ ਨੇ ਸਮੂਹ ਸੰਗਤਾਂ ਵਲੋਂ ਸਵ: ਸ: ਨਿਰਮਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਅਕਾਲ ਪੁਰਖ ਸਨਮੁੱਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੋਂ ਪਰਿਵਾਰ ਅਤੇ ਪ੍ਰੇਮੀਆਂ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਕੀਤੀ।
ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ, ਹੈੱਡ ਗ੍ਰੰਥੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ, ਹਜੂਰੀ ਅਰਦਾਸੀਏ ਭਾਈ ਸਾਹਿਬ ਭਾਈ ਸੁਲਤਾਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸਾਬਕਾ ਮੰਤਰੀ ਸ: ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਅਕਾਲੀ ਦਲ ਵਪਾਰ ਮੰਡਲ ਪ੍ਰਧਾਨ ਸ ਰਜਿੰਦਰ ਸਿੰਘ ਮਰਵਾਹਾ, ਚੀਫ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵਲੋਂ ਪ੍ਰੋ: ਹਰੀ ਸਿੰਘ , ਸ੍ਰੀ ਗੁਰੂ ਸਿੰਘ ਸਭਾ ਅਤੇ ਹੋਰਨਾਂ ਜੱਥੇਬੰਦੀਆਂ ਵੱਲੋਂ ਸ੍ਰ:ਨਿਰਮਲ ਸਿੰਘ ਦੇ ਸਪੁੱਤਰ ਸ੍ਰ: ਕਵਲਜੀਤ ਸਿੰਘ, ਸ੍ਰ:ਹਰਨੀਤ ਸਿੰਘ ਅਤੇ ਪਰਿਵਾਰਕ ਮੈਂਬਰ ਸ: ਸੁਖਜਿੰਦਰ ਸਿੰਘ ਪ੍ਰਿੰਸ ਨੂੰ ਗੁਰੂ ਦੀ ਬਖਸਿਸ਼ ਸਿਰੋਪਾਓ ਅਤੇ ਦਸਤਾਰ ਭੇਂਟ ਕੀਤੀ ਗਈ।
ਅੰਤ ਚੀਫ ਖਾਲਸਾ ਦੀਵਾਨ ਦੇ ਮੀਤ ਪਰਧਾਨ ਸ: ਅਮਰਜੀਤ ਸਿੰਘ ਬਾਂਗਾ ਅਤੇ ਮੈਂਬਰ ਸ: ਮਨਮੋਹਨ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਉਪਰੋਕਤ ਸ਼ਖਸੀਅਤਾਂ ਤੋਂ ਇਲਾਵਾ ਸ: ਜਸਪਾਲ ਸਿੰਘ ਢਿੱਲੋ, ਡਾ: ਜਸਵਿੰਦਰ ਸਿੰਘ ਢਿੱਲੋਂ, ਸ: ਸੰਤੋਖ iੰਸੰਘ ਸੇਠੀ, ਸ਼: ਹਰਜੀਤ ਸਿੰਘ, ਸ: ਗੁਰਿੰਦਰ ਸਿੰਘ, ਸ: ਮਨਦੀਪ ਸਿੰਘ ਬੇਦੀ, ਸ: ਜਗਤੇਸ਼ਵਰ ਸਿੰਘ, ਸ: ਨਵਤੇਜ ਸਿਂਘ ਨਾਰੰਗ,ਸ੍ਰ:ਗੁਰਿੰਦਰ ਸਿੰਘ, ਸ੍ਰ:ਮਨਜੀਤ ਸਿੰਘ ਢਿੱਲੋਂ, ਬੀਬੀ ਕਿਰਨਜੋਤ ਕੋਰ, ਪ੍ਰੋ:ਵਰਿਆਮ ਸਿੰਘ, ਸ੍ਰ:ਜਸਪਾਲ ਸਿੰਘ ਢਿੱਲੋਂ, ਸ੍ਰ:ਇੰਦਰਪ੍ਰੀਤ ਸਿੰਘ ਅਨੰਦ, ਸ੍ਰ:ਹਰਜੀਤ ਸਿੰਘ ਤਰਨਤਾਰਨ, ਸ੍ਰ:ਸੁਖਦੇਵ ਸਿੰਘ ਮੱਤੇਵਾਲ, ਇੰਜੀ: ਜਸਪਾਲ ਸਿੰਘ, ਪ੍ਰੋ:ਹਰੀ ਸਿੰਘ, ਪ੍ਰੋ:ਸੂਬਾ ਸਿੰਘ, ਸ੍ਰ:ਨਿਰੰਜਣ ਸਿੰਘ, ਸ੍ਰ:ਪ੍ਰਦੀਪ ਸਿੰਘ ਵਾਲੀਆ, ਸ੍ਰ:ਨਵਤੇਜ਼ ਸਿੰਘ ਨਾਰੰਗ, ਸ੍ਰ:ਸਰਬਜੀਤ ਸਿੰਘ, ਸ੍ਰ:ਕੁਲਜੀਤ ਸਿੰਘ, ਸ: ਮੋਹਨਜੀਤ ਸਿੰਘ ਭੱਲਾ, ਸ: ਪ੍ਰਦੀਪ ਸਿਘ ਵਾਲੀਆ, ਸ: ਨਰਿੰਦਰ ਸਿੰਘ ਖੁਰਾਣਾ, ਸ: ਕੁਲਜੀਤ ਸਿੰਘ ਸਾਹਨੀ, ਡਾ:ਧਰਮਵੀਰ ਸਿੰਘ ਅਤੇ ਸ: ਮਨਿੰਦਰ ਸਿੰਘ ਮੌਂਗਾ, ਸ: ਜਸਬੀਰ ਸਿੰਘ ਪੱਟੀ, ਸ: ਜਸਵੰਤ ਸਿੰਘ ਜੱਸ, ਸ: ਅiੰਮ੍ਰਤਪਾਲ ਸਿੰਘ, ਸ: ਚਰਨਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।