ਸਾਹਿਤਕਾਰ ਸੁਖਮਿੰਦਰ ਰਾਮਪੁਰੀ ਨਹੀਂ ਰਹੇ
ਬਾਬੂਸ਼ਾਹੀ ਨੈੱਟਵਰਕ
ਬਰੈਂਪਟਨ ( ਕੈਨੇਡਾ) , 04 ਨਵੰਬਰ 2021-ਕੈਨੇਡਾ ਵੱਸੇ ਨਾਮਵਰ ਪੰਜਾਬੀ ਸਾਹਿਤਕਾਰ ਸੁਖਮਿੰਦਰ ਰਾਮਪੁਰੀ ਦਾ ਬਰੈਂਪਟਨ ਵਿੱਚ ਦੇਹਾਂਤ ਹੋ ਗਿਆ। ਐਤਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਬਰੈਂਪਟਨ ਵਿੱਚ ਹੀ ਕੀਤਾ ਜਾਏਗਾ ਅਤੇ ਕੈਨੇਡਾ ਵਿਖੇ ਹੀ ਭੋਗ ਦੀ ਰਸਮ ਅਦਾ ਕੀਤੀ ਜਾਏਗੀ। ਸਾਹਿਤਕਾਰ ਸੁਖਵਿੰਦਰ ਰਾਮਪੁਰੀ ਦਾ ਦੇਹਾਂਤ ਹੋਣ ਕਾਰਨ ਪੰਜਾਬੀ ਲਿਖਾਰੀ ਸਭਾ ਰਾਮਪੁਰਾ ਵਲੋਂ 7 ਨਵੰਬਰ ਐਤਵਾਰ ਨੂੰ ਕੀਤਾ ਜਾਣ ਵਾਲਾ ਸਮਾਗਮ ਅੱਗੇ ਪਾਇਆ ਗਿਆ ਹੈ।
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਸਾਹਿਤਕਾਰ ਸੁਖਮਿੰਦਰ ਰਾਮਪੁਰੀ ਦੇ ਦੇਹਾਂਤ ਤੇ ਦੁੱਖ ਪ੍ਗਟ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਲਾਇਬ੍ਰੇਰੀ ਹਾਲ ਵਿੱਚ ਉਹਨਾਂ ਨਮਿੱਤ ਸੋ਼ਕ ਸਭਾ ਕੀਤੀ ਜਾਏਗੀ।