ਚੰਡੀਗੜ੍ਹ : 28 ਫਰਵਰੀ 2021 - ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਕਿਰਪਾਲ ਕੌਰ ਜ਼ੀਰਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 9 ਸਤੰਬਰ 1929 ਨੂੰ ਜਨਮੇ ਸਨ। ਉਨ੍ਹਾਂ ਨੇ 'ਨਦੀ ਤੇ ਨਾਰੀ' ਅਤੇ 'ਮਾਨਵਤਾ' (ਦੋਵੇਂ ਕਾਵਿ ਨਾਟਕ), 'ਮਾਤਾ ਸੁਲੱਖਣੀ', 'ਧਰਤੀ ਦੀ ਧੀ-ਮਾਤਾ ਗੁਜਰੀ', 'ਮਾਤਾ ਗੰਗਾ' ਅਤੇ 'ਸਮਰਪਣ-ਮਾਤਾ ਸਾਹਿਬ ਦੇਵਾ' (ਚਾਰ ਇਤਿਹਾਸਕ ਨਾਵਲ), 'ਦੀਪ ਬਲਦਾ ਰਿਹਾ', ਮੈਂ ਤੋੰ ਮੈਂ ਤਕ' ਅਤੇ 'ਬਾਹਰਲੀ ਕੁੜੀ' (ਤਿੰਨ ਨਾਵਲ) 'ਮਮਤਾ', ਕਦੋੰ ਸਵੇਰਾ ਹੋਇ' ਅਤੇ 'ਕੁਸਮ ਕਲੀ' (ਤਿੰਨ ਕਾਵਿ ਸੰਗ੍ਰਹਿ) ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਨ੍ਹਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਲਈ ਮੀਤ ਪ੍ਰਧਾਨ ਅਤੇ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਹੋਮੀਓਪੈਥੀ ਡਾਕਟਰ ਵਜੋਂ ਵੀ ਲੋਕ ਸੇਵਾ ਨਾਲ ਜੁੜੇ ਰਹੇ।
ਉਹ ਸਾਡੇ ਸਹਿਪਾਠੀ ਤੇ ਪੰਜਾਬੀ ਕਵੀ ਸ ਸੁਦੀਪ ਦੇ ਸਤਿਕਾਰਯੋਗ ਮਾਤਾ ਜੀ ਸਨ।