ਸ਼੍ਰੋਮਣੀ ਨਾਵਲਕਾਰ ਸਵਰਗੀ ਪ੍ਰੋ: ਸੁਰਿੰਦਰ ਸਿੰਘ ਨਰੂਲਾ ਜੀ ਦੀ ਜੀਵਨ ਸਾਥਣ ਪ੍ਰਿੰ: ਪ੍ਰੀਤਮਾ ਨਰੂਲਾ ਸੁਰਗਵਾਸ
ਲੁਧਿਆਣਾ, 28 ਸਤੰਬਰ 2021 - ਸਾਡੇ ਸਤਿਕਾਰ ਯੋਗ ਨਾਵਲਕਾਰ ਪ੍ਰੋ: ਸੁਰਿੰਦਰ ਸਿੰਘ ਨਰੂਲਾ ਜੀ ਦੀ ਜੀਵਨ ਸਾਥਣ ਪ੍ਰਿੰ: ਪ੍ਰੀਤਮਾ ਨਰੂਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 25-26 ਸਤੰਬਰ ਦੀ ਰਾਤ ਨੂੰ ਅਕਾਲ ਚਲਾਣਾ ਕਰ ਗਏ ਹਨ।
ਉਹ ਲੰਮਾ ਸਮਾਂ ਮਾਡਲ ਟਾਊਨ ਲੁਧਿਆਣਾ ਸਥਿਤ ਗੁਰੂ ਸਿੰਘ ਸਭਾ ਸਕੂਲ ਦੇ ਪ੍ਰਿੰਸੀਪਲ ਰਹੇ।
ਵਿਛੋੜੇ ਵੇਲੇ ਉਨ੍ਹਾਂ ਦੀ ਉਮਰ ਲਗਪਗ 93 ਸਾਲ ਸੀ। ਉਨ੍ਹਾਂ ਦੇ ਪਤੀ ਪ੍ਰੋ: ਨਰੂਲਾ 2007 ਚ ਸਦੀਵੀ ਵਿਛੋੜਾ ਦੇ ਗਏ ਸਨ। ਆਪਣੇ ਪਿੱਛੇ ਉਹ ਤਿੰਨ ਧੀਆਂ ਦਾ ਵੱਡਾ ਪਰਿਵਾਰ ਛੱਡ ਗਏ ਹਨ।
ਉਨ੍ਹਾਂ ਦੇ ਲੁਧਿਆਣਾ ਵੱਸਦੇ ਦਾਮਾਦ ਸ: ਕੁਲਦੀਪ ਸਿੰਘ ਸੰਧੂ ਨੇ ਦੱਸਿਐ ਕਿ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 29 ਸਤੰਬਰ 2021 ਨੂੰ ਪਵੇਗਾ। ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ (ਪੋਸਟ ਆਫਿਸ ਸਾਹਮਣੇ)ਮਾਡਲ ਟਾਊਨ ਲੁਧਿਆਣਾ ਵਿਖੇ ਸਵੇਰੇ11 ਤੋਂ 1 ਵਜੇ ਤੀਕ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ।