ਭਾਰਤ ਸਰਕਾਰ ਦੇ ਲਘੂ ਉਦਯੋਗ ਕੈਬਨਿਟ ਮੰਤਰੀ ਨਰਾਇਣ ਰਾਣੇ ਨੇ ਕੈਮਟੈਕ ਐਗਰੋ ਦੇ ਐਮ ਡੀ ਸੰਜੀਵ ਬਾਂਸਲ ਨੂੰ ਦਿੱਤਾ ਸਰਵੋਤਮ SME100 ਐਵਾਰਡ
- ਕੈਮਟੇਕ ਐਗਰੋ ਕੇਅਰ ਪ੍ਰਾਈਵੇਟ ਲਿਮਟਿਡ ਨੂੰ ਮਿਲਿਆ ਭਾਰਤ ਸਰਕਾਰ ਤੋਂ ਐਸ ਐਮ ਈ 100 ਐਵਾਰਡ
- ਸਰਕਾਰ ਤੋਂ ਮਿਲਿਆ ਐਵਾਰਡ ਸਵਰਗੀ ਮਾਤਾ ਦੇ ਨਾਮ ਕੀਤਾ : ਸੰਜੀਵ ਬਾਂਸਲ
ਚੰਡੀਗੜ੍ਹ, 13 ਅਪ੍ਰੈਲ 2022 - ਕੀੜੇਮਾਰ ਦਵਾਈਆ ਦੇ ਖੇਤਰ ਵਿੱਚ ਪੂਰੇ ਭਾਰਤ ਚ' ਨਿਮਾਣਾ ਖੱਟਣ ਵਾਲੀ ਕੰਪਨੀ 'ਕੈਮਟੇਕ ਐਗਰੋ ਕੇਅਰ' ਪ੍ਰਾਈਵੇਟ ਲਿਮਟਿਡ ਨੂੰ ਕੇਂਦਰ ਸਰਕਾਰ ਵੱਲੋਂ ਐਸ ਐਮ ਈ ਫੋਰਮ ਵੱਲੋਂ ਦਿੱਤੇ ਜਾਂਦੇ ਸਭ ਤੋਂ ਵੱਡੇ ਐਵਾਰਡ ਐਸ ਐਮ ਈ 100 ਨਾਲ ਸਨਮਾਨਿਤ ਕੀਤਾ।
ਜਿਕਰਯੋਗ ਹੈ ਕਿ 'ਕੈਮਟੇਕ ਐਗਰੋ ਕੇਅਰ' ਪ੍ਰਾਈਵੇਟ ਲਿਮਟਿਡ ਕੰਪਨੀ ਨੇ ਇੱਕ ਪਿੰਡ ਪੱਧਰ ਦੀ ਦੁਕਾਨ ਤੋਂ ਕੰਮ ਸੁਰੂਆਤ ਕਰਕੇ ਅੱਜ ਭਾਰਤ ਦੀਆਂ ਨਾਮੀ ਕੰਪਨੀਆਂ 'ਚ ਨਾਮ ਦਰਜ ਕੀਤਾ ਹੈ ਭਾਰਤ ਸਰਕਾਰ ਦੇ ਐਸ ਐਮ ਈ ਫੋਰਮ ਵੱਲੋਂ ਦਿੱਤੇ ਜਾਂਦੇ ਸਭ ਤੋਂ ਵੱਡੇ ਐਵਾਰਡ ਐਸ ਐਮ ਈ 100 ਐਵਾਰਡ ਹਾਸਲ ਕਰਕੇ ਲੈ ਕੇ ਸੂਲਰ ਘਰਾਟ ਤੇ ਪੰਜਾਬ ਦਾ ਨਾ ਰੌਸਨ ਕੀਤਾ ਹੈ ਜੋ ਇਲਾਕੇ ਲਈ ਮਾਣ ਵਾਲੀ ਗੱਲ ਹੈ।
ਇਹ ਐਵਾਰਡ ਬੁੱਧਵਾਰ ਨਵੀਂ ਦਿੱਲੀ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਭਾਰਤ ਸਰਕਾਰ ਦੇ ਲਘੂ ਉਦਯੋਗ ਮੰਤਰੀ ਨਰਾਇਣ ਰਾਣੇ ਅਤੇ ਰਾਜ ਮੰਤਰੀ ਭਾਨੂੰ ਪ੍ਰਤਾਪ ਸਿੰਘ ਵਰਮਾ ਵੱਲੋਂ ਦਿੱਤਾ ਗਿਆ।ਉਨ੍ਹਾਂ ਕੰਪਨੀ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਕੰਪਨੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਐਵਾਰਡ ਲੈਣ ਤੋਂ ਬਾਅਦ ਕੈਮਟੇਕ ਐਗਰੋ ਕੇਅਰ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਸੰਜੀਵ ਬਾਂਸਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਨੈਸ਼ਨਲ ਐਵਾਰਡ ਲਈ ਪੂਰੇ ਭਾਰਤ ਦੀਆਂ 37134 ਕੰਪਨੀਆ ਵਿੱਚੋਂ ਸਰਕਾਰ ਵੱਲੋਂ ਗਠਿਤ ਜਿਉਰੀ ਵੱਲੋਂ 100 ਕੰਪਨੀਆ ਦੀ ਚੋਣ ਕੀਤੀ ਗਈ ਜਿਸ ਤਹਿਤ ਉਹਨਾਂ ਦੀ ਕੰਪਨੀ ਨੂੰ ਚੁਣਿਆ ਗਿਆ ਸਾਡੀ ਕੰਪਨੀ ਦੀ ਐਵਾਰਡ ਲਈ ਚੋਣ ਹੋਣਾ ਸਾਡੇ ਇਲਾਕੇ ਲਈ ਬਹੁਤ ਵੱਡੀ ਉਪਲੱਬਧੀ ਹੈ ਕੰਪਨੀ ਦੀ ਇਸ ਉਪਲੱਬਧੀ ਲਈ ਮੇਰੇ ਛੋਟੇ ਭਰਾ ਨਵੀਨ ਬਾਂਸਲ, ਬੇਟੇ ਹੈਲਿਕ ਬਾਂਸਲ ਅਤੇ ਪੂਰੇ ਸਟਾਫ ਦੀ ਮਿਹਨਤ ਹੈ। ਉਹਨਾਂ ਆਪਣੀ ਮਾਤਾ ਦੀ ਕਮੀ ਨੂੰ ਮਹਿਸੂਸ ਕਰਦਿਆ ਇਸ ਐਵਾਰਡ ਨੂੰ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਦਰਸ਼ਨਾ ਦੇਵੀ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਐਵਾਰਡ ਦੇ ਮਿਲਣ ਨਾਲ ਆਤਮ ਵਿਸ਼ਵਾਸ ਵਿੱਚ ਹੋਰ ਵਾਧਾ ਹੋਇਆ ਹੈ ਅਤੇ ਉਹਨਾਂ ਦੀ ਕੰਪਨੀ ਹੋਰ ਵਧੇਰੇ ਜੋਸ਼ ਨਾਲ ਕਿਸਾਨਾ ਦੀ ਸੇਵਾ ਕਰੇਗੀ ਕਿਉਂਕਿ ਕਿਸਾਨਾਂ ਦਾ ਪਿਆਰ ਅਤੇ ਦੁਆਵਾਂ ਸਦਕਾ ਹੀ ਕੰਪਨੀ ਨੇ ਤਰੱਕੀ ਕੀਤੀ ਹੈ।
ਵਿੱਤ ਮੰਤਰੀ ਪੰਜਾਬ ਨੇ ਕੰਪਨੀ ਪ੍ਰਬੰਧਕਾ ਨੂੰ ਦਿੱਤੀ ਵਧਾਈ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੰਪਨੀ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਇਸ ਐਵਾਰਡ ਦੇ ਮਿਲਣ ਨਾਲ ਪੰਜਾਬ ਦੇ ਨਾਲ ਨਾਲ ਹਲਕਾ ਦਿੜਬਾ ਦਾ ਨਾਮ ਵੀ ਦੇਸ਼ ਵਿੱਚ ਚਮਕਿਆ ਹੈ। ਸੰਗਰੂਰ ਇੰਡਸਟਰੀਅਲ ਚੈਂਬਰ ਦੇ ਚੈਅਰਮੈਨ ਏ ਆਰ ਸ਼ਰਮਾ ਅਤੇ ਘਣਸ਼ਿਆਮ ਕਾਂਸਲ ਨੇ ਮਾਣ ਮਹਿਸੂਸ ਕਰਦਿਆ ਕਿਹਾ ਕਿ ਸਾਡੇ ਚੈਂਬਰ ਦੇ ਮੈਂਬਰ ਨੂੰ ਇੰਨਾ ਮਾਣ ਮਿਲਣਾ ਸਾਡੇ ਲਈ ਖੁਸ਼ੀਆ ਭਰਿਆ ਪਲ ਹੈ। ਪੈਸਟੀਸਾਈਡਜ ਫਰਟੀਲਾਈਜ਼ਰ ਖੇਤਰ ਦੀਆ ਕਾਫੀ ਨਿਰਮਾਤਾ ਕੰਪਨੀਆ, ਸਮਾਜਿਕ, ਧਾਰਮਿਕ, ਪ੍ਰਸ਼ਾਸਨਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਬਾਂਸਲ ਪਰਿਵਾਰ ਨੂੰ ਵਧਾਈਆ ਦਿੱਤੀਆ।