ਫਰੀਦਕੋਟ, 6 ਦਸੰਬਰ 2020 - ਫਰੀਦਕੋਟ ਜ਼ਿਲ੍ਹੇ ਦੇ ਘੁਗਿਆਣਾ ਪਿੰਡ ਦੇ ਜੰਮਪਲ ਉੱਘੇ ਲੇਖਕ ਨਿੰਦਰ ਘੁਗਿਆਣਵੀ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤ ਪੁਰਸਕਾਰ-2020 ਮਿਲਣ ਉੱਤੇ ਸਮੁੱਚੇ ਇਲਾਕੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। 49 ਪੁਸਤਕਾਂ ਦੇ ਰਚੇਤਾ ਨਿੰਦਰ ਘੁਗਿਆਣਵੀ ਸ਼੍ਰੋਮਣੀ ਪੁਰਸਕਾਰ ਜੇਤੂਆਂ ਵਿਚੋਂ ਨਿੰਦਰ ਘੁਗਿਆਣਵੀ ਸਭ ਤੋਂ ਛੋਟੀ ਉਮਰ ਦਾ ਲੇਖਕ ਹੈ। ਪੰਜਾਬ ਦੀਆਂ ਲਗਪਗ 70 ਤੋਂ ਵਧੇਰੇ ਹਸਤੀਆਂ ਨੂੰ ਪਿਛਲੇ ਦਿਨੀ ਸ਼੍ਰੋਮਣੀ ਪੁਰਸਕਾਰ ਐਲਾਨੇ ਗਏ ਹਨ।
ਸਾਰੇ ਲੇਖਕ ਹੀ ਉਮਰ ਵਿੱਚ ਉਸ ਤੋਂ ਵਡੇਰੇ ਹਨ ਪਰ ਘੁਗਿਆਣਵੀ ਨੇ ਛੋਟੀ ਉਮਰੇ ਹੀ ਸਾਹਿਤ ਤੇ ਸਭਿਆਚਾਰ ਨਾਲ ਸਬੰਧਤ 49 ਪੁਸਤਕਾਂ ਰਚ ਕੇ ਮਾਣ ਖਟਿਆ ਹੈ। ਉਨ੍ਹਾਂ ਦੀ ਸਵੈ ਜੀਵਨੀ "ਮੈਂ ਸਾਂ ਜੱਜ ਦਾ ਅਰਦਲੀ" ਬੇਹਦ ਚਰਚਿਤ ਕਿਤਾਬ ਹੈ ਤੇ ਕਈ ਭਾਰਤੀ ਭਾਸ਼ਾਵਾਂ ਅਨੁਵਾਦ ਹੋ ਚੁੱਕੀ ਹੈ। ਨਿੰਦਰ ਘੁਗਿਆਣਵੀ ਨੇ ਆਖਿਆ ਇਹ ਸਨਮਾਨ ਉਨ੍ਹਾਂ ਦਾ ਨਹੀਂ ਸਗੋਂ ਉਨ੍ਹਾਂ ਨੂੰ ਪੜ੍ਹਨ ਤੇ ਚਾਹੁੰਣ ਵਾਲੇ ਪਾਠਕ ਵਰਗ ਦਾ ਸਨਮਾਨ ਹੈ।