ਲੇਖਕ ਐਮ.ਅਨਵਾਰ ਅੰਜੁਮ ਭਾਸ਼ਾ ਵਿਭਾਗ ਵੱਲੋਂ ਕਨ੍ਹਈਆ ਲਾਲ ਕਪੂਰ ਪੁਰਸਕਾਰ ਨਾਲ ਸਨਮਾਨਿਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 05 ਨਵੰਬਰ 2023 - ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਉਰਦੂ ਲੇਖਕ ਸ਼੍ਰੀ ਐਮ.ਅਨਵਾਰ ਅੰਜੁਮ ਨੂੰ ਉਨ੍ਹਾਂ ਦੀ ਪੁਸਤਕ ''ਤੀਰ ਏ ਨੀਮਕਸ਼'' ਜੋ ਕਿ ਹਾਸ ਵਿਅੰਗ ਲੇਖਾਂ ਤੇ ਅਧਾਰਿਤ ਹੈ ਤੇ ਸਾਲ 2022 ਦਾ ਸਰਵੋਤਮ ਪੁਸਤਕ ਕਨ੍ਹਈਆ ਲਾਲ ਕਪੂਰ ਪੁਰਸਕਾਰ ਉੱਚ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ.ਹਰਜੋਤ ਸਿੰਘ ਬੈਂਸ, ਕੌਮਾਂਤਰੀ ਉੱਘੇ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ, ਭਾਸ਼ਾ ਵਿਭਾਗ ਦੀ ਐਡੀਸ਼ਨਲ ਡਾਇਰੈਕਟਰ ਸ਼੍ਰੀਮਤੀ ਵੀਰਪਾਲ ਕੌਰ ਦੇ ਹੱਥੋਂ ਪ੍ਰਦਾਨ ਕੀਤਾ ਗਿਆ।
ਅਨਵਾਰ ਅੰਜੁਮ ਨੂੰ ਇਹ ਐਵਾਰਡ ਮਿਲਣ ਤੇ ਸਹਾਇਤਕ ਹਲਕਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਲੇਖਕ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ 'ਚ ਸ਼੍ਰੀ ਅਸ਼ਰਫ ਮਹਿਮੂਦ ਨੰਦਨ, ਪ੍ਰੋ.ਡਾ.ਰਹਿਮਾਨ ਅਖਤਰ, ਡਾ.ਮੁਹੰਮਦ ਅਯੂਬ ਖਾਂ, ਡਾ.ਭਗਵੰਤ ਮਾਨ, ਪਵਨ ਹਰਚੰਦਪੁਰੀ, ਕੁਲਵੰਤ ਕਸਕ, ਮਾਸਟਰ ਰਮਜ਼ਾਨ ਸਈਦ, ਜ਼ਹੂਰ ਅਹਿਮਦ ਚੌਹਾਨ, ਲੇਖਕ ਆਬਿਦ ਅਲੀ ਖਾਂ, ਮੁਹੰਮਦ ਬਸ਼ੀਰ ਮਾਲੇਰਕੋਟਲਵੀ ਸ਼੍ਰੋਮਣੀ ਸਾਹਿਤਕਾਰ, ਡਾ.ਰੇਨੂੰ ਬਹਿਲ ਸ਼੍ਰੋਮਣੀ ਸਾਹਿਤਕਾਰਾ, ਮੁਹੰਮਦ ਸ਼ਫੀਕ ਖਾਂ, ਮੁਹੰਮਦ ਸਾਦਿਕ ਥਿੰਦ, ਮੁਹੰਮਦ ਬਸ਼ੀਰ ਰਾਣਾ, ਜ਼ਹੂਰ ਅਹਿਮਦ ਜ਼ਹੂਰ, ਇਸਰਾਰ ਉਲ ਹੱਕ ਆਦਿ ਵਰਣਨਯੋਗ ਹਨ। ਚੇਤੇ ਰਹੇ ਕਿ ਸ਼੍ਰੀ ਅੰਜੁਮ ਦੇ ਹੁਣ ਤੱਕ ਤਿੰਨ ਸੰਗ੍ਰਹਿ ਸੰਗਰੇਜੇ, ਤੀਰ ਏ ਨੀਮਕਸ਼ ਅਤੇ ਆਇਨੇ ਔਰ ਅਕਸ ਛੱਪ ਚੁੱਕੇ ਹਨ, ਉਹ 1983 ਤੋਂ ਕਹਾਣੀਆਂ ਅਤੇ 2003 ਤੋਂ ਹਾਸ ਵਿਅੰਗ ਲਿਖ ਰਹੇ ਹਨ। ਉਨ੍ਹਾਂ ਦੀਆਂ ਕਿਤਾਬਾਂ ਤੇ ਕਈ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।