← Go Back
1 ਸਾਲਾ ਨੌਜਵਾਨ ਬਣਿਆ ਦੇਸ਼ ਦਾ ਸਭ ਤੋਂ ਛੋਟੀ ਉਮਰ ਦਾ ਜੱਜ ਜੈਪੁਰ, 22 ਨਵੰਬਰ 2019 : ਜੈਪੁਰ ਦੇ 21 ਸਾਲਾ ਨੌਜਵਾਨ ਨੇ ਦੇਸ਼ ਦਾ ਸਭ ਤੋਂ ਛੋਟੀ ਉਮਰ ਦਾ ਜੱਜ ਬਣਨ ਦਾ ਰਿਕਾਰਡ ਸਥਾਪਿਤ ਕਰ ਦਿੱਤਾ ਹੈ। ਮਯੰਕ ਪ੍ਰਤਾਪ ਸਿੰਘ ਨੇ ਇਹ ਰਿਕਾਰਡ ਸਥਾਪਿਤ ਕੀਤਾ ਹੈ ਜਿਸਦਾ ਕਹਿਣਾ ਹੈ ਕਿ ਇਮਾਨਦਾਰੀ ਇਕ ਚੰਗਾ ਜੱਜ ਬਣਨ ਲਈ ਸਭ ਤੋਂ ਅਹਿਮ ਸ਼ਰਤ ਹੈ। ਮਯੰਕ ਨੇ ਦੱਸਿਆ ਕਿ ਉਹ ਰੋਜ਼ਾਨਾ 12 ਤੋਂ 13 ਘੰਟੇ ਤੱਕ ਪੜ•ਾਈ ਕਰਦਾ ਸੀ ਜਿਸ ਸਦਕਾ ਉਸਨੇ 2019 ਵਿਚ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਤਾਂ ਜੋ ਇਕ ਚੰਗਾ ਜੱਜ ਬਣ ਸਕੇ। ਉਸਨੇ ਕਿਹਾ ਕਿ ਉਹ ਚੰਗੇ ਨਤੀਜੇ 'ਤੇ ਬਹੁਤ ਖੁਸ਼ ਹੈ। ਉਸਦੇ ਮੁਤਾਬਕ ਚੰਗਾ ਜੱਜ ਹਮੇਸ਼ਾ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਬਲਸ਼ਾਲੀ ਤੇ ਪੈਸੇ ਦੇ ਤਾਕਤਵਰ ਵਿਅਕਤੀਆਂ ਤੋਂ ਉਸਨੂੰ ਕਦੇ ਵੀ ਪ੍ਰਭਾਵਤ ਨਹੀਂ ਹੋਣਾ ਚਾਹੀਦਾ। ਮਯੰਕ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਪੰਜ ਸਾਲਾ ਐਲ ਐਲ ਬੀ ਕੋਰਸ ਕੀਤਾ ਹੈ। ਰਾਜਸਥਾਨ ਹਾਈ ਕੋਰਟ ਨੇ 2019 ਵਿਚ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਲਈ ਉਮਰ ਘਟਾ ਕੇ 21 ਸਾਲ ਕਰ ਦਿੱਤੀ ਸੀ। ਪਹਿਲਾਂ ਇਸ ਪ੍ਰੀਖਿਆ ਵਾਸਤੇ ਘੱਟ ਤੋਂ ਘੱਟ ਉਮਰ 23 ਸਾਲ ਸੀ।
Total Responses : 267