ਸਰੀ, 3 ਫਰਵਰੀ 2021 - ਇੰਡੋ-ਕੈਨੇਡੀਅਨ ਕਮਿਉਨਟੀ ਦੀ ਜਾਣੀ ਪਛਾਣੀ ਸ਼ਖਸੀਅਤ, ਮਨੁੱਖੀ ਹੱਕਾਂ ਦੇ ਝੰਡਾ ਬਰਦਾਰ ਅਤੇ ਪਿਕਸ ਸੰਸਥਾ ਦੇ ਬਾਨੀ, ਚਰਨ ਪਾਲ ਗਿੱਲ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਕੁੱਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਹ 84 ਸਾਲ ਦੇ ਸਨ|
ਗਿੱਲ ਨੇ 1978 ਵਿਚ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਆਪਣੇ ਹੋਰ ਬਹੁਤ ਸਾਰੇ ਪ੍ਰਾਜੈਕਟਾਂ ਵਿਚੋਂ, ਮਨੁੱਖੀ ਅਧਿਕਾਰਾਂ, ਸਿਹਤ, ਸੁਰੱਖਿਆ ਅਤੇ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦੇ ਮਿਆਰਾਂ ਨੂੰ ਬਿਹਤਰ ਬਣਾਉਣ ਲਈ ਇਸ ਪ੍ਰਾਜੈਕਟ ਦੀ ਸਹਿ ਸਥਾਪਨਾ ਕੀਤੀ ਸੀ|
2017 ਵਿੱਚ ਗਿੱਲ ਪੀ.ਆਈ.ਸੀ.ਐਸ (ਪਿਕਸ) ਵਿੱਚ 30 ਸਾਲ ਕੰਮ ਕਰਨ ਤੋਂ ਬਾਅਦ ਰਿਟਾਇਰ ਹੋ ਗਏ ਅਤੇ ਸਤਬੀਰ ਚੀਮਾ ਪਿਕਸ ਸੁਸਾਇਟੀ ਦੇ ਨਵੇਂ ਸੀਈਓ ਬਣੇ।