← Go Back
ਨਵੀਂ ਦਿੱਲੀ, 19 ਅਗਸਤ, 2016 : ਦੁਨੀਆ ਦੀ ਮਸ਼ਹੂਰ ਮੈਗਜ਼ੀਨ ਫਾਰਚੂਨ ਨੇ ਦੁਨੀਆ ਭਰ ਦੇ 50 ਮਹਾਨ ਨੇਤਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਪਹਿਲੇ ਨੰਬਰ 'ਤੇ ਐਮੇਜ਼ੋਨ ਦੇ ਜੇਫ ਬੇਜੋਸ ਦਾ ਨਾਂ ਹੈ। ਭਾਰਤ ਤੋਂ ਇਸ ਸੂਚੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰਫ ਥਾਂ ਮਿਲੀ ਹੈ। 50 ਲੋਕਾਂ ਦੀ ਸੂਚੀ 'ਚ ਕੇਜਰੀਵਾਲ ਨੂੰ 42ਵਾਂ ਨੰਬਰ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਇਸ ਸੂਚੀ 'ਚ ਪੰਜਵੇਂ ਨੰਬਰ 'ਤੇ ਰਹਿਣ ਵਾਲੇ ਨਰਿੰਦਰ ਮੋਦੀ ਨੂੰ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਕੇਜਰੀਵਾਲ ਨੂੰ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਆਡ-ਈਵਨ ਟ੍ਰੈਫ਼ਿਕ ਨਿਯਮ ਲਾਗੂ ਕਰਨ ਲਈ ਚੁਣਿਆ ਗਿਆ ਹੈ ਕਿਉਂਕਿ ਫਾਰਚੂਨ ਮੁਤਾਬਕ ਇਹ ਨਿਯਮ ਲਾਗੂ ਕਰਕੇ ਕੇਜਰੀਵਾਲ ਨੇ ਆਪਣੇ ਸਿਆਸੀ ਪੜਾਅ 'ਚ ਖਤਰੇ ਨਾਲ ਭਰਿਆ ਕਦਮ ਚੁੱਕਿਆ ਹੈ ਜਦਕਿ ਇਹ ਕੰਮ ਲੋਕਾਂ ਦੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਲਈ ਬੇਹੱਦ ਸ਼ਲਾਘਾਯੋਗ ਕਦਮ ਹੈ।
Total Responses : 267