ਚੰਡੀਗੜ੍ਹ, 26 ਫਰਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀ ਵਿਛੋੜਾ ਦੇ ਗਏ ਉਘੇ ਗਾਇਕ ਜਗਜੀਤ ਸਿੰਘ ਜੀਰਵੀ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੀਰਵੀ ਜੀ ਸੰਗੀਤ ਦਾ ਅਨਮੋਲ ਖਜ਼ਾਨਾ ਸਨ ਤੇ ਉਨਾ ਨੇ ਪੰਜਾਬੀ ਸੱਭਿਆਚਾਰ ਨੂੰ ਯਾਦਗਾਰੀ ਗੀਤ ਦਿਤੇ। ਜੀਰਵੀ ਨੇ ਸੁਰਿੰਦਰ ਕੌਰ, ਰਜਿੰਦਰ ਰਾਜਨ, ਡੌਲੀ ਗੁਲੇਰੀਆ, ਜਗਮੋਹਨ ਕੌਰ, ਸਵਰਨ ਲਤਾ, ਨੀਲਮ ਸਾਹਨੀ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਨਾਲ ਗੀਤ ਰਿਕਾਰਡ ਕਰਵਾਏ। ਟੋਰਾਂਟੋ ਰਹਿੰਦੇ ਉਘੇ ਪੰਜਾਬੀ ਲੇਖਕ ਤੇ ਪ੍ਰਮੋਟਰ ਇਕਬਾਲ ਮਾਹਲ ਨੇ ਜੀਰਵੀ ਰਿਕਾਰਡ ਕੀਤਾ ਤੇ ਉਨਾ ਕਾਫੀ ਸ਼ੋਅ ਕਰਵਾਏ। ਐਸ ਐਸ ਮੀਸ਼ਾ ਦੀਆਂ ਰਚਨਾਵਾਂ ਦਾ ਗਾਇਨ ਸੰਨ ਰਿਕਾਰਡ ਕਰਨ ਵਿਚ ਪਹਿਲ ਕੀਤੀ। ਜੀਰਵੀ ਨੇ ਸ਼ਿਵ ਬਟਾਲਵੀ ਨੂੰ ਵੀ ਖੂਬ ਗਾਇਆ। ਉਹ ਰੇਡੀਓ ਤੇ ਟੀਵੀ ਦੇ ਮੰਨੇ ਪਰਮੰਨੇ ਗਾਇਕ ਸਨ। 1987 ਵਿਚ ਭਾਰਤ ਸਰਕਾਰ ਨੇ ਉਨਾ ਨੂੰ ਰਾਸ਼ਟਰਪਤੀ ਹੱਥੋਂ "ਸੰਗੀਤ ਪੁਜਾਰੀ" ਪ੍ਰਦਾਨ ਕਰਵਾਇਆ ਤੇ ਕੈਨੇਡਾ ਸਰਕਾਰ ਨੇ 1989 ਵਿਚ ਸਨਮਾਨਿਤ ਕੀਤਾ। ਆਪ ਦਾ ਜਨਮ ਜੀਰਾ ਵਿਖੇ ਪਿਤਾ ਸ੍ਰ ਬਲਵੰਤ ਸਿੰਘ ਦੇ ਘਰ 1940 ਵਿਚ ਹੋਇਆ ਸੀ। ਜੀਰਵੀ ਜੀ ਲਤਾ ਮੰਗੇਸ਼ਕਰ ਜੀ ਨੂੰ ਆਪਣੀ ਉਸਤਾਦ ਮੰਨਦੇ ਸਨ। ਉਹ ਆਪਣੇ ਪੁੱਤਰ ਸ਼ਿਵਤਾਜ ਜੀਰਵੀ ਕੋਲ ਟੋਰਾਂਟੋ ਰਹਿੰਦੇ ਸਨ।
ਪੰਜਾਬ ਕਲਾ ਪਰਿਸ਼ਦ ਜੀਰਵੀ ਜੀ ਦੇ ਅਕਾਲ ਚਲਾਣੇ ਉਤੇ ਉਨਾ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੋਈ ਉਨਾ ਦੀ ਸੰਗੀਤ ਸੇਵਾ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ ਮੀਡੀਆ ਅਧਿਕਾਰੀ,
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।