ਅੰਗਰੇਜ਼ ਵਿਰਕ ਦੀ ਕਿਤਾਬ 'ਇਸ਼ਕ ਅਵੱਲੜਾ' ਸਭ ਧਰਮਾਂ ਦਾ ਸੁਮੇਲ ਰੱਬੀ ਇਸ਼ਕ ਤਪੱਸਿਆ ਸਾਧਨਾ ਤੇ ਸਮਾਧੀ ਦੀ ਗੱਲ ਕਰਦੀ ਹੈ... ਪੁਰੋਹਿਤ ਬਨਵਾਰੀ ਲਾਲ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 25 ਫਰਵਰੀ 2024:- ਅੰਗਰੇਜ਼ ਸਿੰਘ ਵਿਰਕ ਪ੍ਰਧਾਨ ਹਿਉਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਨੂੰ ਗਵਰਨਰ ਹਾਊਸ ਵਿਖੇ ਰੋਹਿਤ ਬਨਵਾਰੀ ਲਾਲ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਉਸ ਸਮੇਂ ਉਹਨਾਂ ਨੇ ਆਪਣੀ ਆਈ ਚਰਚਿਤ ਕਿਤਾਬ ਇਸ਼ਕ ਅਵੱਲੜਾ ਗਵਰਨਰ ਸਾਹਿਬ ਨੂੰ ਭੇਟ ਕੀਤੀ ਉਹਨਾਂ ਨੇ ਗਵਰਨਰ ਸਾਹਿਬ ਨੂੰ ਦੱਸਿਆ ਇਹ ਸਾਹਿਤਿਕ ਸੂਫੀ ਵਿਸ਼ਾ ਹੈ ।ਸਾਡੇ ਸਮਾਜ ਨੂੰ ਨਵੀਂ ਸਿਹਤ ਦਿੰਦਾ ਹੈ ਹਰ ਲੇਖਕ ਨੂੰ ਅਜਿਹੀ ਵਿਰਾਸਤ ਸਮਾਜ ਨੂੰ ਸਮਰਪਿਤ ਕਰਨੀ ਚਾਹੀਦੀ ਹੈ
ਉਨ੍ਹਾਂ ਨੇ ਪੜਕੇ ਸੁਣਾਇਆ
"ਕਦੇ ਵੱਸਦਾ ਫੁੱਲਾਂ ਦੀਆਂ ਪੱਤੀਆਂ ਵਿੱਚ,
ਕਦੇ ਫੁੱਲਾਂ ਦੀ ਖੁਸ਼ਬੂ ਅੰਦਰ,
ਦੁਨੀਆ ਨੂੰ ਚਾਨਣ ਕਰਨ ਲਈ,ਵੱਸਦਾ ਦੀਵੇ ਦੀ ਲੋ ਅੰਦਰ,
ਕਦੇ ਡੇਰਿਆਂ ਵਿੱਚ ਕਦੇ ਢਾਰਿਆਂ ਵਿੱਚ ਕਦੇ ਪੱਥਰਾਂ ਵਿੱਚ ਜਾ ਬਹਿੰਦਾ ਏ।
ਉਹ ਵੱਸਦਾ ਸੂਖਮ ਦਿਲ ਅੰਦਰ ਕਿਸੇ ਕਿਸੇ ਦੇ ਨਜ਼ਰੀ ਪੈਂਦਾ ਏ।
ਪ੍ਰੋਹਿਤ ਬਨਵਾਰੀ ਲਾਲ ਜੀ ਨੇ ਕਿਹਾ
ਇਹ ਸ਼ਬਦ ਖੁਦਾ ਨਾਲ ਗੱਲਾਂ ਕਰਦਾ ਹੋਇਆ ਸੂਫੀ ਰੰਗ ਹੈ ।ਇਹ ਕਿਤਾਬ ਸੂਫੀ ਮੱਤ ਦਾ ਹੀ ਪਰਛਾਵਾਂ ਹੈ। ਲੇਖ਼ਕ ਨੇ ਹਕੀਕਤ ਨੂੰ ਬਹੁਤ ਬਰੀਕ ਨਜ਼ਰ ਨਾਲ ਜਾਣ ਕੇ ਲਿਖਿਆ ਹੈ। ਅਖੀਰ ਵਿੱਚ ਉਹਨਾਂ ਕਿਹਾ ਇਹ ਕਿਤਾਬ ਸਾਡੀ ਲਾਇਬਰੇਰੀ ਦਾ ਸ਼ਿੰਗਾਰ ਬਣੀ ਰਹੇਗੀ ।
ਮੇਰੇ ਵੱਲੋਂ ਦੁਆਵਾਂ ਨੇਂ ਤੁਹਾਡੀ ਕਲਮ ਹੋਰ ਵਧੀਆ ਲਿਖ ਸਕੇ ਆਮੀਨ