ਡੈਲਟਾ, 26 ਜੂਨ 2019 - ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬਰੇਰੀ ਡੈਲਟਾ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਕੀਤੀ ਹੋਈ ਹੈ। ਇਸ ਸ਼ਾਮ ਦੇ ਪ੍ਰੋਗਰਾਮ ਵਿਚ ਦੋ ਸਾਹਿਤਕ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਹੈ। ਸੰਨ 2019 ਦੇ ਜੁਲਾਈ ਮਹੀਨੇ ਦੀ 21 ਤ੍ਰੀਕ, ਦਿਨ ਮੰਗਲਵਾਰ ਨੂੰ ਨਾਮਵਰ ਗ਼ਜ਼ਲਗੋ ਕਵਿੰਦਟਰ ਚਾਂਦ ਤੇ ਸ਼ਾਇਰ ਅਮਰੀਕ ਪਲਾਹੀ ਸਰੋਤਿਆਂ ਦੇ ਰੂਬਰੂ ਹੋਏ।
ਸਭ ਤੋਂ ਪਹਿਲਾਂ ਇਸ ਸ਼ਾਮ ਦੇ ਸੰਚਾਲਕ ਮੋਹਨ ਗਿੱਲ ਨੇ ਸਮੂਹ ਸਾਹਿਤਕ ਸੰਸਥਾਵਾਂ ਤੇ ਸਾਹਿਤਕਾਰਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦੇ ਕੇ ਸਮਾਗਮ ਵਿਚ ਆਏ ਸਰੋਤਿਆਂ ਨੂੰ 'ਜੀ ਆਇਆਂ' ਕਿਹਾ ਉਸ ਤੋਂ ਮਗਰੋਂ ਮੋਹਨ ਗਿੱਲ ਨੇ ਅੱਜ ਦੇ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਦੇ ਕੇ ਕਵਿੰਦਰ ਚਾਂਦ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ।
ਕਵਿੰਦਰ ਚਾਂਦ ਨੇ ਸਿਹਤ ਨਾਸਾਜ਼ ਹੋਣ ਕਾਰਨ ਵੀ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਆਪਣੇ ਬਾਰੇ ਗੱਲ ਕਰਦਿਆਂ ਕੁਝ ਚੋਣਵੀਆਂ ਗਜ਼ਲਾਂ ਤੇ ਸ਼ਿਅਰ ਸੁਣਾਏ। ਉਹਨਾਂ ਦੀਆਂ ਤਿਨ ਪੁਸਤਕਾਂ ਅਸ਼ਰਫੀਆਂ, ਬੰਂਸਰੀ ਕਿਧਰ ਗਈ ਤੇ ਚੋਣਵੀਆਂ ਗਜ਼ਲਾਂ ਦੀ ਪੁਸਤਕ ਕਣ ਕਣ ਛਪ ਚੁੱਕੀ ਹੈ ।
ਦੂਜੇ ਸੰਚਾਲਕ ਸ. ਜਰਨੈਲ ਸਿੰਘ ਆਰਟਿਸਟ ਨੇ ਦੂਜੇ ਸ਼ਾਇਰ ਅਮਰੀਕ ਪਲਾਹੀ ਨੂੰ ਬਲਾਉਣ ਤੋਂ ਪਹਿਲਾਂ ਜਾਪਾਨ ਤੋਂ ਕੈਨੇਡਾ ਫੇਰੀ ਤੇ ਆਏ ਸ਼ਾਇਰ ਪਰਮਿੰਦਰ ਸੋਢੀ ਨੂੰ ਜੀ ਆਇਆਂ ਕਿਹਾ ਤੇ ਕੁਝ ਮਿਨਟ ਬੋਲਣ ਲਈ ਸੱਦਾ ਦਿਤਾ। ਪਰਮਿੰਦਰ ਸੋਢੀ ਨੇ ਕਿਹਾ ਕਿ ਇਹ ਬਹਤ ਖੁਸ਼ੀ ਵਾਲੀ ਗਲ ਹੈ ਕਿ ਪੰਜਾਬੀ ਪ੍ਰੇਮੀ ਇਸ ਤਰਾਂ ਇਕੱਠੇ ਹੁੰਦੇ ਹਨ । ਇਸ ਤਰਾਂ ਦੇ ਇਕੱਠ ਹੁਣ ਘਟਦੇ ਜਾਂਦੇ ਹਨ।
ਅਮਰੀਕ ਪਲਾਹੀ ਨੇ ਵੀ ਅਪਣੇ ਨਿਵੇਕਲੇ ਅੰਦਾਜ਼ ਵਿਚ ਅਪਣੀਆਂ ਨਜ਼ਮਾਂ ਤੇ ਗਜ਼ਲ ਰੂਪੀ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿਹਨਾਂ ਦਾ ਸਰੋਤਿਆਂ ਵਲੋਂ ਭਰਪੂਰ ਸਵਾਗਤ ਹੋਇਆ। ਇਸ ਤੋਂ ਬਾਦ ਭਾਰਤ ਤੋਂ ਕੈਨੇਡਾ ਫੇਰੀ ਤੇ ਆਏ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਕੋਆਰਡੀਨੇਟਰ ਰਵਿੰਦਰ ਸ਼ਰਮਾ ਸਰੋਤਿਆਂ ਸਨਮੁੁਖ ਹੋਏ ਤੇ ਉਹਨਾਂ ਕਿਹਾ ਕਿ ਅਸੀਂ ਅਪਣੇ ਪੁਰਾਤਨ ਵਿਰਾਸਤੀ ਸੁਭਾਅ ਨੂੰ ਭੁਲਦੇ ਜਾ ਰਹੇ ਹਾਂ ਤੇ ਅਜਕਲ ਸਮਾਜ ਵਿਚ ਆਪਸੀ ਸਾਂਝ ਘਟ ਰਹੀ ਹੈ ਤੇ ਵਿਖਾਵੇ ਕਾਰਨ ਸਮਾਜ ਸਮਸਿਆਂਵਾਂ ਦਾ ਸਾਹਮਣਾ ਕਰ ਰਿਹਾ ਹੈ।ਬਾਦ ਵਿਚ ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਹੋਰਾਂ ਨੇ ਵੀ ਗਜ਼ਲ ਸਾਂਝੀ ਕੀਤੀ।
ਇਸ ਕਾਵਿ ਸ਼ਾਮ ਵਿਚ ਅਜਮੇਰ ਰੋਡੇ, ਸੁਰਜੀਤ ਕਲਸੀ, ਦਵਿੰਦਰ ਤੇ ਮੋਹਨ ਬਸ਼ਰਾ, ਗੁਰਚਰਨ ਟਲੇਵਾਲੀਆਂ, ਪ੍ਰੋ. ਪ੍ਰਿਥੀਪਾਲ ਸੋਹੀ, ਹਰਿਦਰ ਕੌਰ ਸੋਹੀ, ਹਰਦਮ ਸਿੰਘ ਮਾਨ,ਪਰਮਜੀਤ ਸਿੰਘ ਸੇਖੋਂ, ਦਵਿੰਦਰ ਬਸ਼ਰਾ,ਕਵਿੰ ਸ਼ਾਹਗੀਰ ਗਿਲ, ਡਾ. ਸ਼ਬਨਮ ਮੱਲ੍ਹੀ, ਭੂਪਿੰਦਰ ਮੱਲੀ,,ਡਾ. ਗੁਲਜ਼ਾਰ ਬਿਲਿੰਗ, ਅੰਗਰੇਜ ਬਰਾੜ,ਮੀਨੂ ਬਾਵਾ,ਜਸਬੀਰ ਮਾਨ, ਬਿੰਦੂ ਮਠਾੜੂ,ਅਸ਼ੋਕ ਭਾਰਗਵ,ਬਖਸ਼ੀਸ਼ ਸਿੰਘ ਨਿੱਜਰ,ਹਰਦੇਵ ਸੋਢੀ, ਬਖਸ਼ਿੰਦਰ, ਸ਼ਾਮਲ ਸਨ। ਸਮੁਚੇ ਤੌਰ ਤੇ ਸ਼ਾਇਰ ਜੋੜੀ ਨੇ ਇਹ ਇਕ ਯਾਦਗਾਰੀ ਸ਼ਾਮ ਬਣਾ ਦਿਤੀ।