ਜਨਤਕ ਆਗੂ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ,18ਨਵੰਬਰ 2021: ਬਠਿੰਡਾ ਸ਼ਹਿਰ ਦੀ ਅਜੀਮ ਸ਼ਖਸ਼ੀਅਤ ਸਾਹਿਤ,ਸਿੱਖਿਆ,ਸਿਆਸੀ ਅਤੇ ਸਮਾਜਿਕ ਖੇਤਰ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਪਿ੍ਰੰਸੀਪਲ ਜਗਦੀਸ਼ ਸਿੰਘ ਘਈ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਸਮਾਗਮ ਵਿੱਚ ਇਲਾਕੇ ਦੀਆਂ ਸਾਹਿਤਕ ,ਸਿਆਸੀ ਅਤੇ ਸਮਾਜਿਕ ਸੰਗਠਨਾਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ। ਸਾਹਿਤਕਾਰ ਜਸਪਾਲ ਮਾਨਖੇੜਾ ਨੇ ਸਟੇਜ ਦੀ ਕਾਰਵਾਈ ਚਲਾਈ।ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਭੇਜਿਆ ਸ਼ੋਕ ਮਤਾ ਪੜਿਆ ਗਿਆ।ਟੀਚਰਜ਼ ਹੋਮ ਟਰੱਸਟ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਘਈ ਸਾਹਿਬ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।ਜਗਦੀਸ਼ ਸਿੰਘ ਘਈ ਦੇ ਨੇੜਲੇ ਸਾਥੀ ਕਾ ਜਰਨੈਲ ਸਿੰਘ ਭਾਈਰੂਪਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਪਬਲਿਕ ਲਾਇਬ੍ਰੇਰੀ ਬਠਿੰਡਾ ਦੇ ਜਨਰਲ ਸਕੱਤਰ ਕੁਲਦੀਪ ਢੀਂਗਰਾ ਨੇ ਭਾਵਕ ਸ਼ਬਦਾਂ ਵਿਚ ਸ਼ਰਧਾਂਜਲੀ ਭੇਂਟ ਕੀਤੀ।
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾ ਬੰਤ ਸਿੰਘ ਬਰਾੜ ਨੇ ਕਿਹਾ ਕਿ ਘਈ ਸਾਹਿਬ ਦੀ ਸਮਾਜ ਨੂੰ ਵੱਡੀ ਦੇਣ ਹੈ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਡਾ ਲਾਭ ਸਿੰਘ ਖੀਵਾ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਘਈ ਸਾਹਿਬ ਬਠਿੰਡਾ ਦੀ ਸਾਹਿਤਕ ਲਹਿਰ ਦੇ ਮੋਢੀ ਸਨ। ਉਹ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸੰਸਥਾਪਕਾਂ ਵਿਚੋਂ ਸਨ।ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵੀ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਜਗਰੂਪ ਸਿੰਘ ਗਿੱਲ ਨੇ ਘਈ ਸਾਹਿਬ ਨਾਲ ਨਗਰ ਕੌਂਸਲ ਵਿਚ ਮਿਲਕੇ ਕੀਤੇ ਕੰਮਾਂ ਨੂੰ ਸਲਾਹਿਆ ਅਤੇ ਉਹਨਾਂ ਨੂੰ ਵਿਕਾਸ ਪੁਰਸ਼ ਕਰਾਰ ਦਿੱਤਾ। ਉਹਨਾਂ ਪਰਿਵਾਰ ਦੀ ਤਰਫੋਂ ਸਭ ਦਾ ਧੰਨਵਾਦ ਵੀ ਕੀਤਾ।
ਇਸ ਸਮਾਗਮ ਵਿੱਚ ਸ਼੍ਰੋਮਣੀ ਸਾਹਿਤਕਾਰ ਅਤਰਜੀਤ ,ਗੁਰਦੇਵ ਖੋਖਰ,ਸੁਰਿੰਦਰਪ੍ਰੀਤ ਘਣੀਆ,ਰਣਬੀਰ ਰਾਣਾ,ਡਾ ਅਜੀਤਪਾਲ ਸਿੰਘ ,ਅਮਰਜੀਤ ਸਿੰਘ ਜੀਤ, ਸੁਖਮੰਦਰ ਸਿੰਘ ਭਾਗੀਵਾਂਦਰ , ਬੱਗਾ ਸਿੰਘ ,ਰਵਿੰਦਰ ਸਿੰਘ ਮਾਨ,ਗੁਰਮੀਤ ਸਿੰਘ ਧਾਲੀਵਾਲ,ਮੇਘਰਾਜ ਰੱਲਾ,ਕਾ ਬਲਕਰਨ ਸਿੰਘ,ਕਾ ਕਾਕਾ ਸਿੰਘ,ਭੋਲਾ ਸਿੰਘ ਸੇਖੂ,ਜੈਜੀਤ ਸਿੰਘ ਜੌਹਲ ,ਕਾਮਰੇਡ ਗੁਰਦੇਵ ਸਿੰਘ ਬਾਂਡੀ,ਹਰਮਿੰਦਰ ਸਿੰਘ ਢਿੱਲੋਂ,ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ,ਚਿਰੰਜੀ ਲਾਲ ਗਰਗ,ਤਰਸੇਮ ਗੋਇਲ ,ਅਸ਼ੋਕ ਭਾਰਤੀ,ਟਹਿਲ ਸਿੰਘ ਸੰਧੂ,ਦਮਜੀਤ ਦਰਸਨ,ਪਿਰਥੀ ਸਿੰਘ ਜਲਾਲ,ਕਾਮਰੇਡ ਕੁਸ਼ਲ ਭੌਰਾ,ਇਸ਼ਟਪਾਲ ਸਿੰਘ ਖਿਆਲੀਵਾਲਾ,ਮੈਡਮ ਸਿੱਕਾ, ਜਸਬੀਰ ਕੌਰ ਸਰਾਂ, ਐਡਵੋਕੇਟ ਕੰਵਲਜੀਤ ਸਿੰਘ ਕੁਟੀ ਅਤੇ ਰਣਜੀਤ ਅਲੀਕਾ ਸਮੇਤ ਹੋਰ ਵੀ ਸ਼ਹਿਰ ਨਿਵਾਸੀ ਅਤੇ ਪਤਵੰਤੇ ਹਾਜ਼ਰ ਸਨ।