ਉਦੇ ਦੀਪ ਸਿੰਘ ਸਿੱਧੂ ਅਤੇ ਸਮੂਹ ਸਿੱਧੂ ਪਰਿਵਾਰ ਨੂੰ ਸਦਮਾ-ਮਾਤਾ ਮਹਿੰਦਰ ਕੌਰ ਸਿੱਧੂ ਦਾ ਅਕਾਲ ਚਲਾਣਾ
‘ਅੰਤਿਮ ਸਸਕਾਰ 9 ਮਾਰਚ ਨੂੰ ਹੋਵੇਗੀ’
ਗੁਰਿੰਦਰਜੀਤ ਨੀਟਾ ਮਾਛੀਕੇ,ਬਾਬੂਸ਼ਾਹੀ ਨੈੱਟਵਰਕ
ਫਰਿਜ਼ਨੋ, ਕੈਲੇਫੋਰਨੀਆ, 4 ਮਾਰਚ, 2022: ਪੰਜਾਬੀ ਭਾਈਚਾਰੇ ਵਿੱਚ ਜੀ. ਐਚ. ਜੀ. ਅਕੈਡਮੀ ਵੱਲੋਂ ਬੱਚਿਆਂ ਨੂੰ ਆਪਣੇ ਸਭਿਆਚਾਰਕ ਵਿਰਸੇ ਨਾਲ ਜੋੜਨ ਵਾਲੇ ਮੋਢੀ ਅਣਥੱਕ ਆਗੂ ਉਦੇ ਦੀਪ ਸਿੰਘ ਸਿੱਧੂ ਦੇ ਮਾਤਾ ਮਹਿੰਦਰ ਕੌਰ ਸਿੱਧੂ (ਪਤਨੀ ਨਛੱਤਰ ਸਿੰਘ ਸਿੱਧੂ) ਬੀਤੇ ਦਿਨੀਂ ਇਕ ਮਾਰਚ ਨੂੰ ਅਕਾਲ ਚਲਾਣਾ ਕਰ ਗਏ। ਇਸ ਸਮੇਂ ਉਨ੍ਹਾਂ ਦੀ ਉਮਰ 87 ਸਾਲ ਦੇ ਲਗਭਗ ਸੀ।
ਇਹ ਪੰਜਾਬ ਤੋਂ ਪਿੰਡ ਬੱਧਨੀ ਕਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸਨ ਅਤੇ ਪਿਛਲੇ 32 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ, ਕੈਲੇਫੋਰਨੀਆ ਰਹਿ ਰਹੇ ਸਨ। ਮਾਤਾ ਜੀ ਬਹੁਤ ਹੀ ਧਾਰਮਿਕ ਭਾਵਨਾ ਵਾਲੇ, ਮਿਲਣਸਾਰ ਅਤੇ ਨਿੱਘੇ ਗੁਰਮੁਖ ਸੁਭਾਅ ਦੇ ਮਾਲਕ ਸਨ।ਜਿਨ੍ਹਾਂ ਦੀ ਸਿੱਖਿਆ ਅਤੇ ਚੰਗੇ ਸੰਸਕਾਰਾਂ ਸਦਕਾ ਉਨ੍ਹਾਂ ਦਾ ਸਮੁੱਚਾ ਪਰਿਵਾਰ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਮਾਤਾ ਜੀ ਦਾ ਪੋਤਰਾ ਜਸਪ੍ਰੀਤ ਸਿੰਘ ਸਿੱਧੂ ਜੀ. ਐਚ. ਜੀ. ਅਕੈਡਮੀ ਵਿੱਚ ਬਤੌਰ ਹੈੱਡ ਕੋਚ ਸੇਵਾਵਾਂ ਨਿਭਾਅ, ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਹੈ। ਇਨ੍ਹਾਂ ਦਾ ਅੰਤਿਮ ਸਸਕਾਰ9 ਮਾਰਚ 2022, ਦਿਨ ਬੁੱਧਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 11 ਵਜੇ ਤੋਂ 1 ਵਜੇ ਹੋਵੇਗਾ। ਜਿਸ ਦਾ ਪਤਾ: 4800 E. Clayton Ave, Fowler, CA-93625 ਹੈ। ਇਸ ਉਪਰੰਤ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਫ਼ਰਿਜਨੋ ਦੇ “ਗੁਰਦੁਆਰਾ ਸਿੰਘ ਸਭਾ” (Gurdwara Sikh Sabha) ਬਾਅਦ ਦੁਪਹਿਰ 2 ਤੋਂ 4 ਵਜੇ ਤੱਕ ਵਿਖੇ ਹੋਵੇਗੀ। ਗੁਰੂਘਰ ਦਾ ਪਤਾ: 4827 N. Parkway Dr, Fresno, CA 93722 ਹੈ। ਇਸ ਦੁੱਖ ਦੀ ਘੜੀ ਸ਼ਾਮਲ ਹੋਣ ਜਾਂ ਵਧੇਰੇ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰਾਂ ਵਿੱਚ ਸ. ਉਦੇ ਦੀਪ ਸਿੰਘ ਸਿੱਧੂ (559) 355-4065 ਜਾਂ ਸਰਬਜੀਤ ਸਿੰਘ ਸਿੱਧੂ ਨਾਲ (559) 473-6660 ਨਾਲ ਫ਼ੋਨ ‘ਤੇ ਸੰਪਰਕ ਕਰ ਸਕਦੇ ਹੋ। ਇਸ ਦੁੱਖ ਦੀ ਘੜੀ ਵਿੱਚ ਅਸੀਂ “ਧਾਲੀਆਂ ਅਤੇ ਮਾਛੀਕੇ ਮੀਚੀਆਂ, ਅਮਰੀਕਾ” ਨੇ ਕਿਹਾ ਹੈ ਕਿ ਉਹ ਸਮੁੱਚੇ ਭਾਈਚਾਰੇ ਸਮੇਤ ਦੁੱਖ 'ਚ ਸ਼ਾਮਲ ਹਨ ਅਤੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਮਾਤਾ ਮਹਿੰਦਰ ਕੌਰ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।