ਡਾ ਐਮ ਐਸ ਰੰਧਾਵਾ ਮੇਲਾ ਦੋ ਫਰਵਰੀ ਤੋਂ ਸ਼ੁਰੂ
ਚੰਡੀਗੜ੍ਹ, 1 ਫਰਵਰੀ 2022 - ਪੰਜਾਬ ਕਲਾ ਪਰਿਸ਼ਦ ਦੇ ਬਾਨੀ ਡਾ ਐਮ ਐਸ ਰੰਧਾਵਾ ਯਾਦਗਾਰੀ ਕਲਾ ਉਤਸਵ ਦੋ ਫਰਵਰੀ ਸ਼ਾਮ ਚਾਰ ਵਜੇ ਪੰਜਾਬ ਕਲਾ ਭਵਨ ਵਿਖੇ ਕਲਾ ਪਰਿਸ਼ਦ ਵੱਲੋਂ ਚੇਅਰਮੈਨ ਡਾ ਸੁਰਜੀਤ ਪਾਤਰ ਦੀ ਅਗਵਾਈ ਹੇਠ ਸ਼ੁਰੂ ਹੋਵੇਗਾ।
ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਉਦਘਾਟਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ ਅਰਵਿੰਦ ਕਰਨਗੇ ਤੇ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਸ਼ਖਸੀਅਤਾਂ ਨੂੰ ਗੌਰਵ ਪੰਜਾਬ ਪੁਰਸਕਾਰ ਭੇਟ ਕਰਨਗੇ। ਕੁੰਜੀਵਤ ਭਾਸ਼ਣ ਡਾ ਕਾਹਨ ਸਿੰਘ ਪਨੂੰ ਦਾ ਹੋਵੇਗਾ।
ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਤੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਇਸੇ ਦਿਨ ਸੁਰਮਈ ਸ਼ਾਮ ਵਿਚ ਬੈਨੀਪਾਲ ਭੈਣਾਂ ਦੀ ਗਾਇਕੀ ਪੇਸ਼ ਹੋਵੇਗੀ। ਸ਼੍ਰੀ ਘੁਗਿਆਣਵੀ ਅਨੁਸਾਰ ਕਿ ਛੇ ਫਰਵਰੀ ਤੀਕ ਕਲਾ ਭਵਨ ਵਿਖੇ ਰੂਬਰੂ, ਸੰਗੀਤਕ ਸ਼ਾਮਾਂ, ਲੋਕ ਕਲਾਵਾਂ ਦੀ ਪੇਸ਼ਕਾਰੀ ਦੇ ਨਾਲ ਨਾਲ ਕਵੀ ਦਰਬਾਰ ਤੇ ਸਾਹਿਤ ਚਰਚਾ ਵੀ ਹੋਵੇਗੀ।