ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੂੰ “ਸ੍ਰੇਸ਼ਠ ਕਲਾਕਾਰ’’ ਦੇ ਸਨਮਾਨ ਨਾਲ ਨਿਵਾਜਿਆ
ਦੀਪਕ ਗਰਗ
ਫਰੀਦਕੋਟ, 3 ਅਪੈ੍ਰਲ 2024 :- ਫਰੀਦਕੋਟ ਜਿਲ੍ਹੇ ਸਮੇਤ ਪੂਰੇ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੋਟਕਪੂਰਾ ਸਹਿਰ ਦੇ ਵਸਨੀਕ ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੂੰ ਉੱਤਰ ਪ੍ਰਦੇਸ਼ ਵਿਖੇ ਰਾਸ਼ਟਰੀ ਕਲਾ-ਸਮਾਗਮ ਵਿੱਚ “ਸ੍ਰੇਸਠ ਕਲਾਕਾਰ’’ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਪਿਛਲੇ ਦਿਨੀ ਰਾਜ ਲਲਿਤ ਕਲਾ ਅਕਾਦਮੀ, ਉੱਤਰ ਪ੍ਰਦੇਸ ਅਤੇ ਸੰਬਲ ਜਿਲ੍ਹੇ ਦੇ ਬਹਿਜੋਈ ਸਹਿਰ ਦੇ ਇੱਕ ਸਮਾਜਿਕ ਸੰਗਠਨ “ਉਡਾਨ ਗਰੁੱਪ ਆਫ ਆਰਟਿਸਟ’’ ਦੁਆਰਾ ਸਾਂਝੇ ਰੂਪ ਵਿੱਚ ਕਰਵਾਏ ਗਏ ਤਿੰਨ-ਰੋਜਾ ਰਾਸਟਰੀ ਚਿੱਤਰਕਲਾ ਵਰਕਸਾਪ ਵਿੱਚ ਪ੍ਰੀਤ ਭਗਵਾਨ ਸਿੰਘ ਨੂੰ ਇਹ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਇਹ ਸਾਡੇ ਸਹਿਰ ਅਤੇ ਜਲ੍ਹਿੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਮੁੱਚੇ ਪੰਜਾਬ ’ਚੋਂ ਇਸ ਵਰਕਸਾਪ ਲਈ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੂੰ ਹੀ ਸੱਦਾ ਦਿੱਤਾ ਗਿਆ ਸੀ। ਸਮੁੱਚੇ ਦੇਸ਼ ’ਚੋਂ ਵੱਖ-ਵੱਖ ਰਾਜਾਂ ਤੋਂ ਇਲਾਵਾ ਨੇਪਾਲ ਦੇ ਕਲਾਕਾਰਾਂ ਸਮੇਤ 15 ਦੇ ਕਰੀਬ ਕਲਾਕਾਰਾਂ ਨੂੰ ਇਸ ਸਮਾਗਮ ਲਈ ਵਿਸੇਸ ਤੌਰ ’ਤੇ ਸੱਦਾ ਭੇਜਿਆ ਗਿਆ। ਇਸ ਇਸ ਕਲਾ ਵਰਕਸਾਪ ਦਾ ਵਿਸਾ “ਕਣ-ਕਣ ਵਿੱਚ ਰਾਮ’’ ਰੱਖਿਆ ਗਿਆ ਸੀ। ਪ੍ਰੀਤ ਭਗਵਾਨ ਸਿੰਘ ਨੇ ਇਸ ਵਿਸੇ ਨੂੰ ਦਰਸਾਉਂਦੀ ਹੋਈ ਬਹੁਤ ਹੀ ਖੂਬਸੂਰਤ ਪੇਂਟਿੰਗ ਬਣਾ ਕੇ ਪੰਜਾਬ ਦਾ ਨਾਮ ਰੌਸਨ ਕੀਤਾ।
ਉਹਨਾਂ ਦੀ ਇਸ ਉੱਤਮ ਕਲਾ ਲਈ ਸੰਬਲ ਦੇ ਜਲ੍ਹਿਾ ਮੈਜਿਸਟਰੇਟ ਵੱਲੋਂ (ਡਿਪਟੀ ਕਮਿਸਨਰ) ਵੱਲੋਂ ਸਨਮਾਨ ਚਿੰਨ੍ਹ, ਲੋਈ, ਸਨਮਾਨ-ਪੱਤਰ ਅਤੇ ਨਕਦ ਰਾਸੀ ਦੇ ਕੇ ਸਨਮਾਨਿਤ ਕੀਤਾ ਗਿਆ। ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਨੇ ਉਪਰੋਕਤ ਸੰਸਥਾਵਾਂ ਅਤੇ ਸੰਗਠਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਕਲਾ ਦੇ ਮਾਧਿਅਮ ਰਾਹੀਂ ਹਮੇਸ਼ਾ ਹੀ ਕੋਟਕਪੂਰਾ, ਫਰੀਦਕੋਟ ਅਤੇ ਸਮੁੱਚੇ ਪੰਜਾਬ ਦੇ ਮਾਣ ਵਿੱਚ ਵਾਧਾ ਕਰਨ ਲਈ ਹਾਜਰ ਰਹਿਣਗੇ। ਉਹਨਾਂ ਦੀ ਇਸ ਵਡਮੁੱਲੀ ਪ੍ਰਾਪਤੀ ’ਤੇ ਸ਼ਬਦ-ਸਾਂਝ ਕੋਟਕਪੂਰਾ ਦੀ ਸਮੁੱਚੀ ਟੀਮ, ਬਾਬਾ ਫਰੀਦ ਆਰਟ ਸੁਸਾਇਟੀ ਅਤੇ ਐਲੀਮੈਂਟਰੀ ਟੀਚਰਜ ਯੂਨੀਅਨ, ਫਰੀਦਕੋਟ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਅਤੇ ਸਾਹਿਤਕ ਸੰਸਥਾਵਾਂ ਦੇ ਆਗੂਆਂ ਨੇ ਵੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ।