ਪੰਜਾਬ ਅਨਏਡਿਡ ਕਾਲੇਜ਼ਿਜ ਐਸੋਸੀਏਸ਼ਨ ਨੇ ਰਜਿੰਦਰ ਸ਼ਰਮਾ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ
ਮੋਗਾ, 21 ਨਵੰਬਰ 2021 - ਪੰਜਾਬ ਅਨਏਡਿਡ ਕਾਲੇਜ਼ਿਜ ਐਸੋਸੀਏਸ਼ਨ (ਪੁੱਕਾ) ਨੇ ਸ੍ਰੀ ਅਮਿਤ ਸ਼ਰਮਾ, ਚੇਅਰਮੈਨ, ਅੰਮ੍ਰਿਤਸਰ ਗਰੁੱਪ ਆਫ਼ ਕਾਲੇਜ਼ਿਜ ਅਤੇ ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਅਤੇ ਹਸਪਤਾਲ, ਪਟਿਆਲਾ ਦੇ ਵਾਈਸ ਚੇਅਰਮੈਨ ਡਾ: ਵਿਨੀਤ ਸ਼ਰਮਾ ਦੇ ਪਿਤਾ, ਸ੍ਰੀ ਹੀਰਾਲਾਲ ਸ਼ਰਮਾ, ਚੇਅਰਮੈਨ, ਫਿਰੋਜ਼ਪੁਰ ਗਰੁੱਪ ਆਫ਼ ਕਾਲਜਿਜ਼, ਫਿਰੋਜ਼ਪੁਰ ਦੇ ਭਰਾ ਅਤੇ ਵਾਈਆਰਐਸ ਪੋਲੀਟੈਕਨਿਕ ਕਾਲਜ, ਮੋਗਾ ਦੇ ਚੇਅਰਮੈਨ ਸ੍ਰੀ ਰਜਿੰਦਰ ਕੁਮਾਰ ਸ਼ਰਮਾ, ਮਿਤੀ 14 ਨਵੰਬਰ 2021 ਨੂੰ ਪ੍ਰਭੂ ਚਰਨਾਂ ਵਿੱਚ ਵਿੱਚ ਵਿਲੀਨ ਹੋ ਗਏ ਹਨ। ਪੱਕਾ ਨੇ ਉਨ੍ਹਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।
ਪੁੱਕਾ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਸ੍ਰੀ ਰਜਿੰਦਰ ਸ਼ਰਮਾ ਦਾ ਪੰਜਾਬ ਦੀ ਸਿੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਪੰਜਾਬ ਵਿੱਚ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼, ਅੰਮ੍ਰਿਤਸਰ; ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਅਤੇ ਹਸਪਤਾਲ, ਪਟਿਆਲਾ; ਵਾਈਆਰਐਸ ਪੌਲੀਟੈਕਨਿਕ ਕਾਲਜ, ਮੋਗਾ; ਫ਼ਿਰੋਜ਼ਪੁਰ ਗਰੁੱਪ ਆਫ਼ ਕਾਲਜਿਜ਼, ਫ਼ਿਰੋਜ਼ਪੁਰ; ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜਿਜ਼, ਮੋਗਾ; ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ, ਢੁੱਡੀਕੇ, ਮੋਗਾ ਆਦਿ ਕਾਲਜਾ ਦੀ ਸਥਾਪਨਾ ਕੀਤੀ ਹੈ। ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਸਿੱਖਿਆ ਜਗਤ ਨੂੰ ਵੱਡਾ ਘਾਟਾ ਪਿਆ ਹੈ।
ਪੁੱਕਾ ਮੈਂਬਰਾਂ ਵਿੱਚ ਸ੍ਰੀ ਅਨਿਲ ਚੋਪੜਾ ਮੀਤ ਪ੍ਰਧਾਨ, ਸ: ਰਸ਼ਪਾਲ ਸਿੰਘ ਧਾਲੀਵਾਲ ਕਾਰਜਕਾਰਨੀ ਮੈਂਬਰ, ਸ: ਗੁਰਲਾਭ ਸਿੰਘ ਸਿੱਧੂ ਕਾਰਜਕਾਰਨੀ ਮੈਂਬਰ, ਸ: ਗੁਰਵਿੰਦਰ ਸਿੰਘ ਬਾਹਰਾ ਕਾਰਜਕਾਰਨੀ ਮੈਂਬਰ, ਸ: ਗੁਰਦੀਪ ਸਿੰਘ ਕਾਰਜਕਾਰਨੀ ਮੈਂਬਰ, ਸ: ਗੁਰਕੀਰਤ ਸਿੰਘ, ਸੰਯੁਕਤ ਸਕੱਤਰ ਸ: ਅਸ਼ਵਨੀ ਗਰਗ, ਕਾਰਜਕਾਰਨੀ ਮੈਂਬਰ ਸ: ਅਸ਼ੋਕ ਗਰਗ ਖਜ਼ਾਨਚੀ, ਡਾ: ਅਕਾਸ਼ਦੀਪ ਸਿੰਘ ਕੋਆਰਡੀਨੇਟਰ, ਸ: ਚਰਨਜੀਤ ਸਿੰਘ ਚੰਨੀ ਕਾਰਜਕਾਰਨੀ ਮੈਂਬਰ, ਡਾ: ਗੁਨਿੰਦਰਜੀਤ ਜਵੜਾ ਸੰਯੁਕਤ ਸਕੱਤਰ, ਸ: ਰਮਨ ਭੱਲਾ, ਕਾਰਜਕਾਰਨੀ ਮੈਂਬਰ, ਸ: ਪ੍ਰੇਮ ਗਾਂਧੀ ਕਾਰਜਕਾਰਨੀ ਮੈਂਬਰ, ਸ੍ਰੀ ਮੋਹਿਤ ਮਹਾਜਨ ਕਾਰਜਕਾਰਨੀ ਮੈਂਬਰ, ਸ੍ਰੀ ਰਾਜੇਸ਼ ਗਰਗ ਕੋਆਰਡੀਨੇਟਰ, ਡਾ: ਗੁਰਸਿਮਰਨਜੀਤ ਸਿੰਘ ਕਾਰਜਕਾਰਨੀ ਮੈਂਬਰ, ਸ੍ਰੀ ਪਰਵੀਨ ਗਰਗ ਕਾਰਜਕਾਰਨੀ ਮੈਂਬਰ, ਸ: ਦਵਿੰਦਰ ਸਿੰਘ ਰਿੰਪੀ ਕਾਰਜਕਾਰਨੀ ਮੈਂਬਰ, ਸ੍ਰੀ ਰਾਜੀਵ ਗੁਲਾਟੀ, ਐਗਜ਼ੈਕਟਿਵ ਮੈਂਬਰ ਸ਼੍ਰੀ ਵਿਜੇ ਗੁਪਤਾ ਐਗਜ਼ੈਕਟਿਵ ਮੈਂਬਰ, ਸ਼੍ਰੀ ਨਲਿਨੀ ਚੋਪੜਾ ਐਗਜ਼ੈਕਟਿਵ ਮੈਂਬਰ, ਸ਼੍ਰੀ ਸ਼ਿਵਮ ਵਸ਼ਿਸ਼ਟ ਐਗਜ਼ੈਕਟਿਵ ਮੈਂਬਰ, ਡਾ. ਡੀ.ਜੇ.ਸਿੰਘ ਐਗਜ਼ੈਕਟਿਵ ਮੈਂਬਰ, ਸ਼੍ਰੀ ਕੰਵਰ ਤੁਸ਼ਾਰ ਪੁੰਜ ਐਗਜ਼ੈਕਟਿਵ ਮੈਂਬਰ, ਸ਼੍ਰੀ ਨਵੀਨ ਢਿਲਵਾਂ, ਸ: ਐਗਜ਼ੈਕਟਿਵ ਮੈਂਬਰ ਸ੍ਰੀ ਵਿਭਵ ਮਿੱਤਲ, ਐਗਜ਼ੈਕਟਿਵ ਮੈਂਬਰ ਵੀ.ਐਸ ਪੰਨੂ, ਕਾਰਜਕਾਰਨੀ ਮੈਂਬਰ ਸ੍ਰੀ ਮੌਂਟੀ ਗਰਗ ਕੋਆਰਡੀਨੇਟਰ-॥, ਸ੍ਰੀਮਤੀ ਕੁਲਜਿੰਦਰ ਕੌਰ ਤੂਰ ਕਾਰਜਕਾਰਨੀ ਮੈਂਬਰ, ਸ੍ਰੀ ਨਵੀਨ ਸਿੰਗਲਾ ਕਾਰਜਕਾਰਨੀ ਮੈਂਬਰ, ਡਾ: ਸਾਹਿਲ ਮਿੱਤਲ ਕਾਰਜਕਾਰਨੀ ਮੈਂਬਰ ਨੇ ਵੀ ਸ੍ਰੀ ਰਜਿੰਦਰ ਸ਼ਰਮਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ |