← Go Back
ਅਹਿਮਦਾਬਾਦ, 12 ਅਕਤੂਬਰ, 2016 : ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਪ੍ਰਸਿੱਧ ਕਮੇਡੀਅਨ ਮੇਹਰ ਮਿੱਤਲ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇਥੋਂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਰਾਜ਼ ਕਰਨ ਵਾਲੇ ਅਤੇ ਦਰਸ਼ਕਾਂ ਦੇ ਢਿੱਠੀਂ ਪੀੜਾਂ ਪਾਉਣ ਵਾਲੇ ਹਾਸ-ਅਭਿਨੇਤਾ ਮੇਹਰ ਮਿੱਤਲ (82) ਇਥੇ ਮਾਊਂਟ ਅਬੂ ਦੇ ਬ੍ਰਹਮ ਕੁਮਾਰੀ ਆਸ਼ਰਮ ਵਿਚ ਪਿਛਲੇ 7-8 ਸਾਲ ਰਹਿ ਰਹੇ ਹਨ ਜਿਥੇ ਬੀਤੇ ਦਿਨ ਉਨ੍ਹਾਂ ਦੀ ਸਿਹਤ ਵਿਗੜ ਗਈ। ਇਸ ਸਬੰਧ ਵਿਚ ਅਭਿਨੇਤਾ ਤੇ ਨਿਰਦੇਸ਼ਕ ਵਿਜੈ ਟੰਡਨ ਨੇ ਦੱਸਿਆ ਕਿ ਮੇਹਰ ਮਿੱਤਲ ਦੀ ਹਾਲਤ ਨਾਜ਼ੁਕ ਹੋਣ ਕਾਰਨ ਚਾਰ ਦਿਨ ਪਹਿਲਾਂ ਉਨ੍ਹਾਂ ਨੂੰ ਇਥੋਂ ਦੇ ਸਟਰਲਿੰਗ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਜਿਥੇ ਉਹ ਆਈ. ਸੀ. ਯੂ. ਵਿਚ ਦਾਖ਼ਲ ਹਨ ਪਰ ਦੇਰ ਰਾਤ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਾਲਤ ਸਥਿਰ ਹੋਣ 'ਤੇ ਉਨ੍ਹਾਂ ਨੂੰ ਜਨਰਲ ਕਮਰੇ 'ਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮਾਂ ਵਿਚ ਮੇਹਰ ਮਿੱਤਲ ਤੋਂ ਬਗੈਰ ਪੰਜਾਬੀ ਫਿਲਮਾਂ ਦੇ ਸਫ਼ਲ ਹੋਣ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਅਤੇ ਇਥੋਂ ਤੱਕ ਮੇਹਰ ਮਿੱਤਲ ਤੋਂ ਬਗੈਰ ਬਣੀ ਫਿਲਮ ਨੂੰ ਹਾਸਿਲ ਕਰਨ ਤੋਂ ਡਿਸਟ੍ਰੀਬਿਊਟਰ ਵੀ ਪਾਸਾ ਵੱਟ ਜਾਂਦੇ ਸਨ।
Total Responses : 267