← Go Back
ਕੁਲਵਿੰਦਰ ਸਿੰਘ
ਅੰਮ੍ਰਿਤਸਰ, 6 ਦਸੰਬਰ 2020 - ਪਿਛਲੇ ਕਈ ਦਹਾਕਿਆਂ ਤੋਂ ਫਾਸਟ-ਵੇਅ ਦੇ ਨਾਲ ਜੁੜੇ ਗੁਰਮੀਤ ਸਿੰਘ ਨੀਟਾ ਜਿਨ੍ਹਾਂ ਨੂੰ ਲੋਕ ਭਾਪਾ ਜੀ ਦੇ ਨਾਮ ਤੋਂ ਵੀ ਜਾਣਦੇ ਸਨ ਬੀਤੀ ਰਾਤ 12 ਵਜੇ ਦੇ ਕਰੀਬ ਦਿਲ ਦਾ ਦੌਰਾ ਪੈਣ ਦੇ ਨਾਲ ਅਚਾਨਕ ਦੇਹਾਂਤ ਹੋ ਗਿਆ ਹੈ ਉਨ੍ਹਾਂ ਦੇ ਮੌਤ ਦੇ ਸਦਮੇ ਦੇ ਨਾਲ ਪੱਤਰਕਾਰ ਜਗਤ ਵਿਚ ਸੋਗ ਦੀ ਲਹਿਰ ਹੈ ਕਿਉਂਕਿ ਨੀਟਾ ਸਿੰਘ ਇਕ ਬਹੁਤ ਹੀ ਸੁਹਿਰਦ ਨੇਕ ਦਿਲ ਅਤੇ ਹਰਇੱਕ ਦੇ ਹਮਦਰਦ ਇਨਸਾਨ ਸਨ। ਇੰਝ ਕਹੀਏ ਕਿ ਅੰਮ੍ਰਿਤਸਰ ਪੱਤਰਕਾਰਤਾ ਦੇ ਬੋਹੜ ਸਨ ਤਾਂ ਅਤਿ ਕਥਨੀ ਨਹੀਂ ਹੋਵੇਗੀ। ਉਨ੍ਹਾਂ ਦਾ ਸਸਕਾਰ ਅੱਜ ਸ਼ਾਮ ਨੂੰ ਚਾਰ ਵਜੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਕੋਲ ਸ਼ਮਸ਼ਾਨਘਾਟ ਵਿਖੇ ਹੋਵੇਗਾ।
Total Responses : 267