ਲੁਧਿਆਣਾ - ਜਿਸ ਕੋਲ ਆਉਣ ਵਾਲੇ ਭਵਿੱਖ ਨੂੰ ਵੇਖਣ ਲਈ ਨਵੀਆਂ-ਨਕੋਰ ਅੱਖਾਂ ਹੋਣ, ਤੇ ਨਾਲ ਹੀ ਅੱਖਾਂ ਦੇ ਵੇਖੇ ਅਤੇ ਦਿਮਾਗ਼ ਦੇ ਸੋਚੇ ਨੂੰ, ਕੋਰੇ ਕਾਗਜ ਦੀ ਹਿੱਕ ਤੇ ਲਿਖਣ ਦਾ ਵੱਲ ਹੋਵੇ, ਉਸ ਨੂੰ ਕਲਾਕਾਰ ਨਹੀਂ ਕਹੋਗੇ ਤਾਂ ਹੋਰ ਕੀ ਆਖੋਗੇ?
ਸਤਵੰਤ ਕੌਰ " ਸੁੱਖੀ " ਭਾਦਲਾ ਨੂੰ ਮੈਂ ਕਾਫ਼ੀ ਸਮੇਂ ਤੋਂ ਪੜ੍ਹ ਰਿਹਾ ਹਾਂ, ਆਹ ਜੋ ਪਾਣੀ ਤੇ ਲਿਖਿਆ ਕੁੜੀ ਨੇ ਬਾਕਮਾਲ ਹੈ।
ਮੈਂ ਹੁਣੇ ਹੀ ਮਹਾਰਾਸ਼ਟਰਾ ਤੇ ਕਰਨਾਟਕ ਘੁੰਮਕੇ ਆਇਆ ਹਾਂ, ਤੁਸੀਂ ਯਕੀਨ ਨਹੀਂ ਕਰਨਾ, ਲੋਕ ਜਿਸ ਪਾਣੀ ਨਾਲ ਨਹਾਉਂਦੇ ਆ, ਉਸੇ ਨਾਲ ਬਾਅਦ ਚ ਕੱਪੜੇ ਧੋਦੇਆ ਤੇ ਕੱਪੜਿਆ ਨੂੰ ਧੋਣ ਤੋਂ ਬਾਅਦ ਵੀ ਇਸ ਪਾਣੀ ਦੀ ਵਰਤੋ ਜੰਗਲ ਪਾਣੀ ਲਈ ਕੀਤੀ ਜਾਂਦੀ ਐ।
ਆਪਾ ਜੇਕਰ ਨਾ ਸਮਝੇ ਤਾਂ ਬਹੁਤ ਔਖਾ ਹੋ ਜਾਣਾ, ਕਿਉਂਕਿ ਸਾਡੀਆਂ ਆਦਤਾਂ ਹੀ ਬਹੁਤ ਖਰਾਬ ਹਨ, 80% ਲੋਕ ਤਾਂ ਹਾਲੇ ਤੱਕ ਵੀ ਪਾਣੀ ਦੇ ਸੰਕਟ ਬਾਰੇ ਸੋਚ ਹੀ ਨਹੀਂ ਰਹੇ ਸਾਡੇ ਏਥੇ!
ਪਾਣੀ ਬਿੰਨ ਸਿਹਤ ਨਹੀਂ ਰਹਿਣੀ ਮਿਤਰੋ, ਇਹ ਖਰੀਦੀ ਨਹੀਂ ਜਾ ਸਕਦੀ, ਇਹ ਕਮਾਉਣੀ ਤੇ ਸਾਂਭਣੀ ਪੈਂਦੀ ਹੈ।
ਸੁੱਖੀ ਜਿਊਂਦੀ ਰਹਿ, ਹੋਰ ਸੋਹਣਾ ਲਿਖ, ਕਿਉਂਕਿ ਬਹਿਸ ਸਿਰਫ਼ ਤੁਹਾਡਾ ਦਿਲ ਕਰਦੈ, ਕਦੇ ਦਿਮਾਗ਼ ਨਹੀਂ ਕੁੜੀਓ।
ਤੇਰਾ ਇਹ ਲਿਖਿਆ ਪੜ੍ਹਕੇ ਮੈਂ ਕਹਿ ਸਕਦਾ ਹਾਂ ਕਿ *ਮਰਦ ਦੀਆਂ ਸਾਰੀਆਂ ਦਲੀਲਾਂ ਔਰਤ ਦੇ ਇਕ ਜਜ਼ਬੇ ਦਾ ਮੁਕਾਬਲਾ ਨਹੀਂ ਕਰ ਸਕਦੀਆਂ*।
ਸੰਸਾਰ ਦਾ ਭਵਿੱਖ ਇਸਤਰੀ ਦੇ ਹੱਥ ਹੈ, ਜੈਸਾ ਉਹ ਬਣਾਏਗੀ ਤੈਸਾ ਬਣ ਜਾਵੇਗਾ।
ਭਵਿੱਖ ਦੀ ਚਿੰਤਾ ਰੱਖਣ ਵਾਲੇ ਲੋਕਾਂ ਦੀ ਉਮਰ ਹਜ਼ਾਰੋਂ ਸਾਲ ਹੋਵੇ।
987687015