ਪੱਤਰਕਾਰ ਸੁਖਦੇਵ ਗਗਨ ਨੂੰ ਸਦਮਾ, ਪਿਤਾ ਦਾ ਦਿਹਾਂਤ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 8 ਜੂਨ 2021 - ਰਾਜਪੁਰਾ ਤੋਂ ਪੰਜਾਬੀ ਅਖਬਾਰ ਦੇ ਪੱਤਰਕਾਰ ਸੁਖਦੇਵ ਸਿੰਘ ਗਗਨ ਨੂੰ ਉਸ ਸਮੇੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ (80) ਦਾ ਬੀਤੇ ਦਿਨੀ ਸੰਖੇਪ ਬਿਮਾਰੀ ਕਾਰਣ ਦਿਹਾਂਤ ਹੋ ਗਿਆ। ਇਸ ਸਬੰਧੀ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਆਗੂਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੱਤਰਕਾਰ ਸੁਖਦੇਵ ਗਗਨ ਦੇ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਖਦੇਵ ਗਗਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ 17 ਜੂਨ ਨੂੰ ਗੁਰਦੁਆਰਾ ਜਾਪ ਸਾਹਿਬ ਗੋਬਿੰਦ ਕਲੋਨੀ ਵਿਖੇ ਦੁਪਹਿਰ 12 ਤੋਂ 1 ਵਜ਼ੇ ਹੋਵੇਗੀ।