ਵਰਿਆਮ ਸੰਧੂ ਤੇ ਮਦਨ ਵੀਰਾ ਨੂੰ 'ਲੋਕ ਮੰਚ' ਵਲੋਂ ਪੁਰਸਕਾਰਾਂ ਦਾ ਐਲਾਨ
ਨਿੰਦਰ ਘੁਗਿਆਣਵੀ
ਚੰਡੀਗੜ੍ਹ, 19 ਜਨਵਰੀ 2023 - ਸਾਹਿਤ, ਕਲਾ ਤੇ ਸਭਿਆਚਾਰ ਨੂੰ ਸਮਰਪਿਤ ਸੰਸਥਾ ਲੋਕ ਮੰਚ ਪੰਜਾਬ ਵਲੋਂ ਦਿੱਤੇ ਜਾਣ ਵਾਲੇ ਸਾਲ 2022 ਦੇ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਕ ਲੱਖ ਰੁਪਏ ਦਾ "ਆਪਣੀ ਆਵਾਜ਼ ਪੁਰਸਕਾਰ" ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੂੰ ਉਸਦੇ ਕਹਾਣੀ ਸੰਗ੍ਰਹਿ "ਜਮਰੌਦ" ਲਈ ਦਿਤਾ ਜਾਵੇਗਾ ਅਤੇ ਇਕੱਤੀ ਹਜ਼ਾਰ ਰੁਪਏ ਦਾ "ਕਾਵਿ ਲੋਕ ਪੁਰਸਕਾਰ" ਮਦਨ ਵੀਰਾ ਨੂੰ ਉਸਦੇ ਕਾਵਿ ਸੰਗ੍ਰਹਿ "ਘੇਰੇ ਤੋਂ ਬਾਹਰ" ਲਈ ਦਿੱਤਾ ਜਾਵੇਗਾ।
ਇਹ ਐਲਾਨ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ,ਪ੍ਰਧਾਨ ਸੁਰਿੰਦਰ ਸਿੰਘ ਸੁੱਨੜ , ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ ਅਤੇ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਕੀਤਾ। ਉਹਨਾਂ ਦੱਸਿਆ ਕਿ ਇਹ ਪੁਰਸਕਾਰ ਫ਼ਰਵਰੀ ਵਿੱਚ ਕੀਤੇ ਜਾ ਰਹੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਭੇਟ ਕੀਤੇ ਜਾਣਗੇ। ਪਿਛਲੇ ਸਾਲ ਇਹ ਪੁਰਸਕਾਰ ਗੁਲਜ਼ਾਰ ਸਿੰਘ ਸੰਧੂ,ਗੁਰਮੀਤ ਕੜਿਆਲਵੀ ਅਤੇ ਸਰਬਜੀਤ ਕੌਰ ਜੱਸ ਨੂੰ ਦਿੱਤਾ ਗਿਆ ਸੀ।