ਦਵਿੰਦਰ ਪਟਿਆਲਵੀ ਨੂੰ 'ਉਡਾਨ' ਮਿੰਨੀ ਕਹਾਣੀ ਸੰਗ੍ਰਹਿ ਲਈ ਹਰਿਆਣਾ ਵਿਚ ਮਿਲੇਗਾ ਲਘੂ ਕਥਾ ਸਨਮਾਨ
- ਇਸ ਸਨਮਾਨ ਮਿੰਨੀ ਕਹਾਣੀ ਦੇ ਵਿਕਾਸ ਦਾ ਸੂਚਕ— ਡਾ. ਦਰਸ਼ਨ ਸਿੰਘ ਆਸ਼ਟ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 13 ਅਗਸਤ 2023:- ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਨਾਲ 1992 ਤੋਂ ਨਿਸ਼ਕਾਮ ਪੰਜਾਬੀ ਕਾਮੇ ਅਤੇ ਪ੍ਰਚਾਰ ਸਕੱਤਰ ਅਤੇ ਪੰਜਾਬੀ ਅਤੇ ਹਿੰਦੀ ਦੇ ਉਘੇ ਮਿੰਨੀ ਕਹਾਣੀ ਲੇਖਕ ਦਵਿੰਦਰ ਪਟਿਆਲਵੀ ਨੂੰ ਹਰਿਆਣਾ ਪ੍ਰਦੇਸਕ ਲਘੂ ਕਥਾ ਮੰਚ ਵੱਲੋਂ 10 ਸਤੰਬਰ,2023 ਨੂੰ ਉਹਨਾਂ ਵੱਲੋਂ ਲਿਖੀਆਂ ਗਈਆਂ ਪੰਜਾਬੀ ਮਿੰਨੀ ਕਹਾਣੀਆਂ ਦੇ ਹਿੰਦੀ ਅਨੁਵਾਦ ਦੀ ਪੁਸਤਕ ਉਡਾਨ* ਲਈ ਹਿਸਾਰ (ਹਰਿਆਣਾ) ਵਿਖੇ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਪਟਿਆਲਵੀ ਨੂੰ ਮਿਲ ਰਹੇ ਇਸ ਸਨਮਾਨ ਲਈ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ* ਨੇ ਕਿਹਾ ਕਿ ਸ੍ਰੀ ਪਟਿਆਲਵੀ ਨੂੰ ਮਿਲ ਰਿਹਾ ਇਹ ਵੱਕਾਰੀ ਸਨਮਾਨ ਮਿੰਨੀ ਕਹਾਣੀ ਦੇ ਨਿਰੰਤਰ ਵਿਕਾਸ ਦਾ ਸੂਚਕ ਹੈ। ਸਭਾ ਦੇ ਪ੍ਰਧਾਨ ਡਾ. ਆਸ਼ਟ ਤੋਂ ਇਲਾਵਾ ਕਹਾਣੀਕਾਰ ਬਾਬੂ ਸਿੰਘ ਰੈਹਲ, ਡਾ. ਹਰਪ੍ਰੀਤ ਸੰਘ ਰਾਣਾ,ਕਰਮਵੀਰ ਸਿੰਘ ਸੂਰੀ ਗੁਰਪ੍ਰੀਤ ਸਿੰਘ ਜਖਵਾਲੀ ਆਦਿ ਨੇ ਵੀ ਸ੍ਰੀ ਪਟਿਆਲਵੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।ਜ਼ਿਕਰਯੋਗ ਹੈ ਕਿ ਮਿੰਨੀ ਕਹਾਣੀ ਸੰਗ੍ਰਹਿ ਉਡਾਨ* ਹਿੰਦੀ ਭਾਸ਼ਾ ਵਿਚ ਵੀ ਚੋਖਾ ਨਾਮਣਾ ਖੱਟ ਰਿਹਾ ਹੈ।