ਵੈਨਕੂਵਰ, 19 ਮਾਰਚ 2021 - ਵਿਸ਼ਵ ਪੱਧਰ ਤੇ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਲਈ ਕਾਰਜਸ਼ੀਲ ਸੰਸਥਾ "ਵਰਲਡ ਲਿਟਰੇਰੀ ਫੋਰਮ ਫਾਰ ਪੀਸ ਐਂਡ ਹਿਊਮਨ ਰਾਈਟਸ" ਵੱਲੋਂ ਸਰੀ(ਕੈਨੇਡਾ)ਦੇ ਵਸਨੀਕ ਪੰਜਾਬੀ ਸ਼ਾਇਰ ਹਰਦਮ ਸਿੰਘ ਮਾਨ ਨੂੰ “ਇੰਟਰਨੈਸ਼ਨਲ ਅੰਬੈਸਡਰ ਆਫ ਪੀਸ” ਨਾਮਜ਼ਦ ਕੀਤਾ ਗਿਆ ਹੈ। ਇਹ ਸੰਸਥਾ ਯੂਨਾਈਟਿਡ ਨੇਸ਼ਨਜ਼ ਨਾਲ ਸਬੰਧਤ ਹੈ ਅਤੇ ਇਸ ਦਾ ਮੁੱਖ ਉਦੇਸ਼ ਸਾਹਿਤ, ਕਲਾ ਅਤੇ ਮਾਨਵਤਾ ਦੀ ਸੇਵਾ ਕਰ ਰਹੇ ਲੇਖਕਾਂ, ਕਲਾਕਾਰਾਂ ਅਤੇ ਸਮਾਜ ਸੇਵਕਾਂ ਨੂੰ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਹਿਤ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨਾ ਹੈ।
ਹਰਦਮ ਸਿੰਘ ਮਾਨ ਨੇ ਇਹ ਮਾਣ ਦੇਣ ਲਈ "ਵਰਲਡ ਲਿਟਰੇਰੀ ਫੋਰਮ ਫਾਰ ਪੀਸ ਐਂਡ ਹਿਊਮਨ ਰਾਈਟਸ" ਦੇ ਪ੍ਰਧਾਨ/ਫਾਊਂਡਰ ਐਚ.ਈ. ਡਿਊਕ ਡਾ. ਸੰਤੋਸ਼ ਕੁਮਾਰ ਬਿਸਵਾ ਅਤੇ ਹਿੰਦੀ ਅਤੇ ਰਾਜਸਥਾਨੀ ਦੇ ਪ੍ਰਸਿੱਧ ਸਾਹਿਤਕਾਰ ਮਿਥੇਸ਼ ਨਿਰਮੋਹੀ ਦਾ ਧੰਨਵਾਦ ਕੀਤਾ ਹੈ।
ਇਸੇ ਦੌਰਾਨ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ ਗ਼ਜ਼ਲਗੋ, ਸਕੱਤਰ ਕਵਿੰਦਰ ਚਾਂਦ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਵੈਨਕੂਵਰ ਵਿਚਾਰ ਮੰਚ ਦੇ ਆਗੂ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਪਰਮਜੀਤ ਸਿੰਘ ਸੇਖੋਂ, ਰਣਧੀਰ ਢਿੱਲੋਂ, ਲੇਖਕ ਮੰਚ ਵੈਨਕੂਵਰ ਦੇ ਸ਼ਾਇਰ ਅਮਰੀਕ ਪਲਾਹੀ, ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ, ਪਵਨ ਗਿੱਲਾਂਵਾਲਾ, ਸ਼ਾਇਰਾ ਮੀਨੂੰ ਬਾਵਾ, ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੇ ਸੁਰਜੀਤ ਸਿੰਘ ਮਾਧੋਪੁਰੀ, ਹਰਚੰਦ ਸਿੰਘ ਬਾਗੜੀ, ਦਰਸ਼ਨ ਸੰਘਾ, ਰੂਪਿੰਦਰ ਰੂਪੀ, ਪ੍ਰਸਿੱਧ ਵਿਦਵਾਨ ਡਾ. ਸਾਧੂ ਸਿੰਘ, ਹਰਿਦਰਸ਼ਨ ਯਾਦਗਾਰੀ ਇੰਟਰਨੈਸ਼ਲ ਟਰਸਟ ਕੈਨੇਡਾ ਦੇ ਬਾਨੀ ਅਤੇ ਪ੍ਰਸਿੱਧ ਵਿਦਵਾਨ ਜੈਤੇਗ ਸਿੰਘ ਅਨੰਤ, ਵਿਸ਼ਵ ਪ੍ਰਸਿੱਧ ਸਾਹਿਤਕਾਰ ਰਵਿੰਦਰ ਰਵੀ, ਕੁਲਤਾਰਜੀਤ ਸਿੰਘ ਥਿਆੜਾ, ਕੁਲਵਿੰਦਰ ਸ਼ੇਰਗਿੱਲ, ਦਵਿੰਦਰ ਬਚਰਾ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਨਿੰਦਰ ਘੁਗਿਆਣਵੀ, ਦਲਵੀਰ ਸਿੰਘ ਬ੍ਰਿਸਬੇਨ, ਡਾ. ਕੁਲਦੀਪ ਸਿੰਘ ਦੀਪ, ਕਹਾਣੀਕਾਰਾ ਵਿਸ਼ਵ ਜਯੋਤੀ ਧੀਰ, ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ, ਡਾ. ਪਰਮਿੰਦਰ ਸਿੰਘ ਤੱਗੜ, ਖੁਸ਼ਵੰਤ ਬਰਗਾੜੀ, ਰਾਮ ਦਿਆਲ ਸੇਖੋਂ, ਐਡਵੋਕੇਟ ਸਤਵੰਤ ਸਿੰਘ ਵਾਂਦਰ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਪੰਜਾਬ ਹੈਰੀਟੇਜ ਦੇ ਸੰਪਾਦਕ ਲਖਬੀਰ ਸਿੰਘ ਖੰਗੂਰਾ, ਪ੍ਰੋ. ਕਰਮਜੀਤ ਸਿੰਘ ਗਿੱਲ, ਬਿੰਦੂ ਮਠਾੜੂ, ਬੀ.ਕੇ. ਸਿੰਘ ਰਖਰਾ, ਗੁਰਬਚਨ ਮਾਨ ਯੂ.ਐਸ., ਸੰਤੋਖ ਮਿਨਹਾਸ ਯੂ.ਐਸ., ਰਵਿੰਦਰ ਸਹਿਰਾਅ ਯੂ. ਐਸ. , ਗੁਰਮੁਖ ਸਿੰਘ ਭੁੱਲਰ ਯੂ.ਐਸ., ਪ੍ਰਸਿੱਧ ਮੰਚ ਸੰਚਾਲਕ ਨਰੇਸ਼ ਰੁਪਾਣਾ, ਹਰਮੇਲ ਪ੍ਰੀਤ, ਚਰਨਜੀਤ ਸਿੰਘ ਆਰਟਿਸਟ ਜੈਤੋ, ਗੀਤਕਾਰ ਖੁਸ਼ਹਾਲ ਗਲੋਟੀ, ਗੁਰਮੀਤ ਸਿੰਘ ਖੋਖਰ, ਜਗਦੇਵ ਸਿੰਘ ਸੰਧੂ, ਗਰੇਵਾਲ ਮਲੇਰਕੋਟਲਾ, ਗੁਰਮੇਲ ਬਦੇਸ਼ਾ, ਲਵਪ੍ਰੀਤ ਸੰਧੂ (ਲੱਕੀ) ਅਤੇ ਵੱਡੀ ਗਿਣਤੀ ਵਿਚ ਲੇਖਕਾਂ, ਕਲਾਕਾਰਾਂ ਨੇ ਇਸ ਵਡੇਰੇ ਮਾਣ ਲਈ ਹਰਦਮ ਸਿੰਘ ਮਾਨ ਨੂੰ ਮੁਬਾਰਕਬਾਦ ਦਿੱਤੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com