ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਈ ਦਿੱਗਜਾਂ ਨੁੰ ਪਛਾੜਿਆ
ਚੰਡੀਗੜ੍ਹ, 29 ਮਾਰਚ, 202: ਇੰਡੀਅਨ ਐਕਸਪ੍ਰੈੱਸ ਅਖ਼ਬਾਰ ਵੱਲੋਂ 2021 ਲਈ ਜਾਰੀ ਕੀਤੀ 100 ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15ਵੇਂ ਨੰਬਰ ’ਤੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਕਈ ਵੱਡੇ ਵੱਡੇ ਆਗੂਆਂ ਨੂੰ ਵੀ ਪਛਾੜ ਦਿੱਤਾ ਹੈ।
ਇਸਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੇ ਮਹਾਂਮਾਰੀ ਤੇ ਕਿਸਾਨ ਅੰਦੋਲਨ ਦੌਰਾਨ ਸੂਬੇ ਨੂੰ ਸਫਲਤਾ ਨਾਲ ਚਲਾਇਆ। ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟ ਗਿਆ ਤੇ ਆਪ ਦੀ ਹਾਲਤ ਪਤਨੀ ਬਣੀ ਹੋਈ ਹੈ, ਉਦੋਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਕਦਾਵਰ ਨੇਤਾ ਬਣੇ ।
ਇਸ ਲਿਸਟ ਵਿੱਚ ਪੀ ਐਮ ਮੋਦੀ ਪਹਿਲੇ ਸਥਾਨ ਤੇ , ਅਮਿਤ ਸ਼ਾਹ ਦੂਜੇ ਸਥਾਨ ਤੇ ਅਤੇ ਆਰ ਐਸ ਐਸ ਮੁਖੀ ਭਾਗਵਤ ਤੀਜੇ ਸਥਾਨ ਤੇ ਹਨ। ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਇਸ ਲਿਦਤ ਵਿੱਚ 88 ਵੇਂ ਨੰਬਰ ਤੇ ਹਨ .
ਮਹਾਂਮਾਰੀ ਦੌਰਾਨ ਅਮਰਿੰਦਰ ਸਿੰਘ ਨੇ ਤਕਨਾਲੋਜੀ ਦੀ ਸੁਚੱਜੀ ਵਰਤੋਂ ਕੀਤੀ ਤੇ ਫਰੰਟੀਲਾਈਨ ਵਾਰੀਅਰਜ਼ ਦੇ ਨਾਲ ਰੋਜ਼ਗਾਨਾ ਗੱਲ ਕਰਦੇ ਰਹੇ। ਉਹ ਕਿਸਾਨਾਂ ਦੇ ਨਾਲ ਵੀ ਡਟੇ ਹੋਏ ਹਨ।
ਅਮਰਿੰਦਰ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰ ਰਹੇ ਹਨ।
ਅਮਰਿੰਦਰ ਸਿੰਘ ਮਿਲਟਰੀ ਹਿਸਟੋਰੀਅਨ ਵੀ ਹਨ ਜੋ 1ਾ971 ਦੀ ਜੰਗ ਬਾਰੇ ਕਿਤਾਬ ਲਿਖ ਰਹੇ ਹਨ।