ਟੋਰਾਂਟੋ 25 ਨਵੰਬਰ 2019 - ਟੋਰਾਂਟੋ ਦੀ ਰਹਿਣ ਵਾਲੀ ਖੂਬਸੂਰਤ 23 ਸਾਲਾ ਮੁਟਿਆਰ ਗਗਨਜੀਤ ਕੌਰ ਨੇ ਇਥੇ ਮਿਰਾਜ਼ ਬੈਕਟ ਹਾਲ ਵਿਚ ਹੋਏ ਮਿਸ ਕੈਨੇਡਾ ਪੰਜਾਬਣ ਮੁੁਕਾਬਲਾ ਜਿਤਕੇ ਅਗਲੇ ਵਰੇ ਹੋਣ ਵਾਲੇ "ਮਿਸ ਵਰਲਡ ਪੰਜਾਬਣ" ਮੁਕਾਬਲੇ ਵਿਚ ਅਪਣਾ ਸਥਾਨ ਪੱਕਾ ਕਰ ਲਿਆ। ਉਸਨੇ ਮੰਨਤ ਨੂ੍ਰਰ ਦੇ ਗਾਏ ਗੀਤ, "ਮੈਨੂੰ ਗੱਡੇ ਤੇ ਪੰਜਾਬ ਵਿਖਾਦੇ ਹਾਣੀਆਂ" ਤੇ ਅਪਣੀ ਨਾਚ ਕਲਾ ਦੇ ਜੋਹਰ ਵਿਖਾਕੇ ਨਿਰਣਾਇਕਾਂ ਦੇ ਨਾਲ ਨਾਲ ਦਰਸ਼ਕਾਂ ਨੂੰ ਵੀ ਮੰਤਰ-ਮੁਗਧ ਕਰ ਦਿਤਾ।ਵੈਨਕੋਵਰ ਦੀ ਜੰਮਪਲ ਲੰਮ ਸਲਮੀ ਸਿਮਰਨ ਸੰਧੂ ਪਹਿਲੀ ਤੇ ਬਰੈਮਪਟਨ ਦੀ ਗੁਰਲੀਨ ਢਿਲੋਂ ਦੂਜੇ ਸਥਾਨ ਤੇ ਰਹੀਆਂ। ਜਿਨਾਂ ਨੇ ਕਰਮਵਾਰ ਮੁਲਤਾਨ ਤੇ ਅੰਬੀਆਂ ਦੇ ਬੂਟਿਆਂ ਤੇ ਲਗ ਗਿਆ ਬੂਰ ਨੀ" ਤੇ ਦਿਲਕਸ਼ ਲੋਕ ਨਾਚ ਪੇਸ਼ ਕੀਤੇ।
ਨਿਆਗਰਾ ਰਹਿਣ ਵਾਲੀ ਮੁਟਿਆਰ ਹਰਸਿਮਰਨ ਧਾਲੀਵਾਲ ਨੂੰ "ਗਿਧਿਆਂ ਦੀ ਰਾਣੀ", ਬਰੈਮਪਟਨ ਦੀ ਰਾਜਨਦੀਪ ਨੂੰ ਬੈਸਟ ਲੋਕ ਨਾਚ, ਸੇਂਟ ਕੈਥਾਰਾਈਨ ਦੀ ਸਿਮਰਨਜੀਤ ਨੂੰ "ਸੁੱਘੜ ਸਿਆਣੀ ਪੰਜਾਬਣ" ਅਤੇ ਹਮਿਲਟਨ ਦੀ ਮਨਵੀਰ ਕੌਰ ਨੂੰ "ਗੁਣਵੰਤੀ ਪੰਜਾਬਣ" ਦੇ ਸਬ-ਟਾਈਟਲ ਨਾਲ ਨਿਵਾਜਿਆਂ ਗਿਆ। ਇਨਾਂ ਸੱਂਭ ਜੇਤੂਆਂ ਨੂੰ ਸੱਗੀ ਫੁੱਲ, ਬੁੱਘਤੀਆਂ, ਟਰਾਫੀਆਂ ਤੇ ਸਰਟੀਫੀਕੇਟ ਦੇਕੇ ਸਨਮਾਨਿਆ ਗਿਆ।ਇਹ ਮੁਕਾਬਲਾ ਵਤਨੋਂ ਦੂਰ ਨੈਟਵਰਕ ਵਲੋਂ ਸੱਭਿਆਚਾਰਕ ਸੱਥ ਪੰਜਾਬ ਦੇ ਸਹਿਯੋਗ ਨਾਲ ਸੁੱਖੀ ਨਿੱਝਰ ਵਲੋਂ ਸਰਦਾਰ ਜਸਮੇਰ ਸਿੰਘ ਢੱਟ ਦੀ ਨਿਰਦੇਸ਼ਨਾ ਤੇ ਸਰਪ੍ਰਸਤੀ ਹੇਠ ਕਰਵਾਇਆ ਗਿਆ । ਨਿਰਣਾਇਕਾਂ ਦੀ ਭੂਮਿਕਾ ਮਸ਼ਹੂਰ ਗਾਇਕ ਗੁਰਸੇਵਕ ਮਾਨ, ਮਿਸ ਵਰਲਡ ਪੰਜਾਬਣ ਅਰਸ਼ਦੀਪ ਗੋਸਲ, ਭਾਰਤ ਤੋਂ ਆਏ ਸਾਹਿਤਕਾਰ ਪ੍ਰਿਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਕਵਿਤਰੀ ਮਨਜੀਤ ਇੰਦਰਾ ਅਤੇ ਸ਼ਰਧਾ ਬਖਸ਼ੀ ਨੇ ਨਿਭਾਈ।
ਸੁੱਖੀ ਨਿੱਝਰ ਅਤੇ ਅਮ੍ਰਿਤ ਸਿੰਘ ਮੁਕਾਬਲੇ ਦੌਰਾਨ
ਇਸ ਮੁਕਾਬਲੇ ਦੇ ਚਾਰ ਰਾਊਂਡ ਸੋਲੋ ਡਾਂਸ਼, ਨਿੱਜੀ ਪ੍ਰਤਿਭਾ, ਵਿਰਸੇ ਨਾਲ ਸੰਬਧਤ ਸੁਆਲ ਜੁਆਬ ਤੇ ਗਿੱਧਾ ਸਨ। ਮੁੁਕਾਬਲੇ ਵਿਚ ਉਪਰੋਕਿਤ ਜੇਤੂਆਂ ਤੋਂ ਇਲਾਵਾ ਮਿਸੀਸਾਗਾ ਤੋਂ ਹਰਲੀਨ ਬੱਬਰ ਤੇ ਨਵਨੀਤ ਸਿਧੂ, ਕਿਚਨਰ ਤੋਂ ਗੁਰਪ੍ਰੀਤ ਭੁੱਲਰ, ਮੋਨਟਰੀਅਲ ਤੋਂ ਮਨਜਿੰਦਰ ਸੋਹਲ ਤੇ ਸੰਦੀਪ ਢਿਲੋਂ, ਬਰੈਮਪਟਨ ਤੋਂ ਰੀਝ ਗਿਲ ਤੇ ਅਮਰਵੀਰ ਕੌਰ, ਵੁਡਬਰਿਜ਼ ਤੋਂ ਅਮਨਦੀਪ ਕੌਰ, ਕੈਲੀਡਨ ਤੋਂ ਦੀਪਾਲੀ ਚਾਵਲਾ ਕੁਲ 16 ਪੰਜਾਬੀ ਮੁਟਿਆਰਾਂ ਨੇ ਹਿੱਸਾ ਲਿਆ।ਸਟੇਜ ਸਕੱਤਰ ਦੀ ਭੂਮਿਕਾ ਰਮਨ ਭੱਟੀ ਨੇ ਨਿਭਾਈ। ਇਸ ਸ਼ੋ ਦੇ ਮੁੱਖ ਸਪਾਂਸ਼ਰ ਅਪਣਾ ਟੇਸਟ ਸਮੋਸਾ ਐਂਡ ਸਵੀਟਸ ਫੈਕਟਰੀ ਅਤੇ ਨੀਲੀਬਾਰ ਲੁਧਿਆਣਾ ਸਨ ।ਇਸ ਸਮੇਂ ਪ੍ਰਬੰਦਕਾਂ ਵਲੋਂ ਇਹ ਵੀ ਐਲਾਨ ਕੀਤਾ ਗਿਆ ਕੇ ਸਾਲ 1993 ਤੋਂ ਲਗਾਤਾਰ ਜਾਰੀ ਅੰਤਰ-ਰਾਸ਼ਟਰੀ ਵਿੱਲਖਣ ਸੁੰਦਰਤਾ ਮੁਕਾਬਲਾ ਮਿਸ ਵਰਲਡ ਪੰਜਾਬਣ 2020 ਵੀ ਕੈਨੇਡਾ ਵਿਚ ਆਯੋਜਿਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸੁਰੂਆਤ ਵਤਨੋਂ ਦੂਰ ਟੀ ਵੀ ਤੇ ਰੇਡੀਓ ਦੀ 20 ਸਾਲਾ ਸਾਲਗਿਰਾ ਦਾ ਜਸ਼ਨ ਮਨਾਉਦਿਆਂ ਕੇਕ ਕੱਟਕੇ ਮੁੱਖ ਮਹਿਮਾਨ ਮਨਿਸਟਰ ਸਾਹਿਬਾਨ ਸ੍ਰੀ ਅਹਿਮਦ ਹੁਸੈਨ, ਮੈਡਮ ਕਰਿਸ਼ਟੀ ਡੰਕਨ, ਮੈਂਬਰ ਪਾਰਲੀਮੈਂਟ ਮਨਿੰਦਰ ਸੰਧੂ, ਬਰੈਮਪਟਨ ਦੇ ਮੇਅਰ ਪੈਟਰਿਕ ਬਰਾਉਣ, ਬੀਬੀ ਗੁਰਬਖਸ਼ ਕੌਰ ਨਿੱਝਰ ਅਤੇ ਤਲਵਿੰਦਰ ਨਿੱਝਰ ਨੇ ਕੀਤੀ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ ਹਰਪਾਲ ਸਿੰਘ ਸਿੱਧੂ, ਟੋਨੀ ਭੰਗੂ, ਜੱਜ ਬੋਬੀ ਹੁੰਦਲ, ਬੁੱਧ ਸਿੰਘ ਧਾਲੀਵਾਲ, ਇਕਬਾਲ ਮਾਹਲ, ਅਮਰਜੀਤ ਸਿੰਘ ਰਾਏ, ਜਗਦੀਸ ਗਰੇਵਾਲ, ਸਤਿੰਦਰਪਾਲ ਸਿਧਵਾਂ, ਅਵਤਾਰ ਸਿੰਘ ਰੌਣਕ ਤੇ ਪੰਜਾਬੀ ਮੀਡੀਆ ਦੀਆਂ ਹੋਰ ਉਘੀਆ ਸਖਸ਼ੀਅਤਾਂ ਹਾਜਰ ਸਨ। ਸ਼ੋਅ ਦੀ ਸਫਲਤਾ ਲਈ ਗੁਰਵਿੰਦਰ ਸਿੰਘ ਆਹਲੂਵਾਲੀਆ, ਸਮੀਤ, ਏਕਤਾ, ਜੈਸੀ ਤੇ ਸ਼ੁਭਮ ਗੋਇਲ ਨੇ ਦਿਨ ਰਾਤ ਇਕ ਕਰ ਦਿਤਾ।