ਭਾਰਤ ਦਾ ਮਾਣ ਬਣੀ ਮਲੇਰਕੋਟਲਾ ਦੀ ਡਾਕਟਰ ਸਨਾ ਤਨਵੀਰ, ਵਰਲਡ ਟਰੇਡ ਸੈਂਟਰ ਦੁਬਈ ਵਿਖੇ ਪੜ੍ਹੇ ਖੋਜ ਪੱਤਰ ਦੀ ਅੰਤਰਰਾਸ਼ਟਰੀ ਪੱਧਰ 'ਤੇ ਹੋਈ ਪ੍ਰਸੰਸਾ
- ਡਾਕਟਰ ਸਨਾ ਤਨਵੀਰ ਨੂੰ ਅੰਤਰਰਾਸ਼ਟਰੀ ਮੰਚ ਤੋਂ ਖੋਜ ਪੱਤਰ ਪੜਨ ਦਾ ਮੌਕਾ ਮਿਲਣਾ ਅਤੇ ਉਹਨਾਂ ਨੂੰ ਮਿਲਿਆ ਸਨਮਾਨ ਮਲੇਰਕੋਟਲਾ ਦੇ ਲਈ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲਈ ਮਾਣ ਦੀ ਗੱਲ--ਡਾਕਟਰ ਐਮ.ਏ ਰਾਓ, ਡਾਕਟਰ ਸਈਅਦ ਤਨਵੀਰ ਹੁਸੈਨ, ਡਾਕਟਰ ਸੁਧਾਂਸ਼ੂ ਆਰੀਆ
- ਇੰਡੀਅਨ ਇਸੰਟੀਚਿਊਟ ਆਫ ਹੋਮਿਓਪੈਥੀਕ ਫਜੀਸਨਜ ਤੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋਂ ਦਿੱਤੀ ਗਈ ਮੁਬਾਰਕਬਾਦ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 20 ਜਨਵਰੀ 2024 - ਦੁਬਈ ਵਿਖੇ ਸੰਪੰਨ ਹੋਈ ਅੰਤਰਰਾਸ਼ਟਰੀ ਆਯੂਸ ਕਾਨਫਰੰਸ ਦਾ ਆਯੋਜਨ ਸੰਸਾਰ ਦੀਆਂ ਕਈ ਨਾਮਵਰ ਸੰਸਥਾਵਾਂ ਅਤੇ ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ ।ਜਿਸ ਵਿੱਚ ਚਿਕਿਤਸਾ ਦੇ ਖੇਤਰ ਵਿੱਚ ਪ੍ਰਚਲਿਤ ਵੱਖ-ਵੱਖ ਪ੍ਰਣਾਲੀਆਂ ਦੇ ਮਾਹਰ ਡਾਕਟਰ ਨੇ ਆਪਣੇ ਅਧਿਐਨ ਦੇ ਆਧਾਰ ਤੇ ਤਿਆਰ ਕੀਤੇ ਖੋਜ ਪੱਤਰ ਪੜੇ । ਇਸ ਕਾਨਫਰੰਸਵਿੱਚ ਮਲੇਰਕੋਟਲਾ ਦੇ ਹੋਮਿਓਪੈਥਿਕ ਕੈਂਸਰ ਕੇਅਰ ਸੈਂਟਰ ਦੀ ਡਾਕਟਰ ਸਨਾ ਤਨਵੀਰ ਨੂੰ ਵੀ ਆਪਣਾ ਖੋਜ ਪੱਤਰ ਪੜ੍ਨ ਦਾ ਮੌਕਾ ਮਿਲਿਆ ।ਜਿਸ ਵਿੱਚ ਡਾਕਟਰ ਸਨਾ ਤਨਵੀਰ ਨੇ ਲੜਕੀਆਂ ਵਿੱਚ ਹਾਰਮੋਨਜ ਦੇ ਅਸੰਤੁਲਨ ਕਾਰਨ ਆਉਣ ਵਾਲੀਆਂ ਬਿਮਾਰੀਆਂ ਅਤੇ ਉਨਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਦੱਸਿਆ । ਡਾਕਟਰ ਸਨਾ ਤਨਵੀਰ ਦੇ ਖੋਜ ਪੱਤਰ ਦੀ ਦੁਨੀਆ ਦੇ ਮਾਹਰ ਡਾਕਟਰਾਂ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਉਨਾਂ ਨੂੰ ਇਸ ਅਧਿਐਨ ਦੇ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਸੰਪਰਕ ਕਰਨ ਤੇ ਡਾਕਟਰ ਸਨਾ ਨੇ ਦੱਸਿਆ ਕਿ ਉਨਾਂ ਦਾ ਖੋਜ ਪੱਤਰ ਲੜਕੀਆਂ ਦੇ ਹਾਰਮੋਨਜ਼ ਵਿੱਚ ਅਸੰਤੁਲਨ ਦੇ ਕਾਰਨ ਆਉਣ ਵਾਲੀਆਂ ਬਿਮਾਰੀਆਂ ਜਿਵੇਂ ਪੀਰੀਅਡ ਵਿੱਚ ਵਿਘਨ, ਚਿਹਰੇ ਤੇ ਬਾਲ ਆ ਜਾਣੇ ,ਸਿਰ ਦਰਦ ,ਹਮੇਸ਼ਾ ਤਨਾਓ ਵਿੱਚ ਰਹਿਣਾ ਆਦਿ ਤੇ ਕੇਂਦਰਿਤ ਸੀ l ਉਹਨਾਂ ਉਪਰੋਕਤ ਬਿਮਾਰੀਆਂ ਤੋਂ ਪੀੜਤ ਲੜਕੀਆਂ ਦਾ ਹੋਮੀਓਪੈਥੀ ਨਾਲ ਸਫਲਤਾ ਪੂਰਵਕ ਇਲਾਜ ਕੀਤਾl ਉਨਾਂ ਦੱਸਿਆ ਕਿ ਮੈਡੀਕਲ ਸਾਇੰਸ ਵਿੱਚ ਇਹਨਾਂ ਬਿਮਾਰੀਆਂ ਨੂੰ ਪੀ ਸੀ ਓ ਡੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ l ਇੰਡੀਅਨ ਇਸੰਟੀਚਿਊਟ ਆਫ ਹੋਮਿਓਪੈਥੀਕ ਫਜੀਸਨਜ ਦੇ ਸਾਬਕਾ ਪ੍ਰਧਾਨ ਡਾਕਟਰ ਐਮ.ਏ ਰਾਓ, ਮੌਜੂਦਾ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਅਤੇ ਜਨਰਲ ਸਕੱਤਰ ਡਾਕਟਰ ਸੁਧਾਂਸ਼ੂ ਆਰੀਆ ਨੇ ਕਿਹਾ ਕਿ ਡਾਕਟਰ ਸਨਾ ਤਨਵੀਰ ਨੂੰ ਅੰਤਰਰਾਸ਼ਟਰੀ ਮੰਚ ਤੋਂ ਖੋਜ ਪੱਤਰ ਪੜਨ ਦਾ ਮੌਕਾ ਮਿਲਣਾ ਅਤੇ ਉਹਨਾਂ ਨੂੰ ਮਿਲਿਆ ਸਨਮਾਨ ਮਲੇਰਕੋਟਲਾ ਦੇ ਲਈ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਲਈ ਵੀ ਮਾਣ ਦੀ ਗੱਲ ਹੈ l
ਉਹਨਾਂ ਕਿਹਾ ਕਿ ਡਾਕਟਰ ਸਨਾ ਤਨਵੀਰ ਨੇ ਲੰਦਨ ਯੂਨੀਵਰਸਿਟੀ ਤੋਂ ਮੈਡੀਕਲ ਦੀ ਉੱਚ ਸਿੱਖਿਆ ਪ੍ਰਾਪਤ ਕਰਕੇ ਛੋਟੀ ਉਮਰ ਵਿੱਚ ਚੰਗਾ ਨਾਂ ਕਮਾਇਆ ਹੈ l ਡਾਕਟਰ ਸਾਹਿਬਾ ਨੂੰ ਇਸ ਪ੍ਰਾਪਤੀ ਦੇ ਲਈ ਇੰਡੀਅਨ ਇਸੰਟੀਚਿਊਟ ਆਫ ਹੋਮਿਓਪੈਥੀਕ ਫਜੀਸਨਜ ਦੀ ਸਾਰੀ ਨੈਸ਼ਨਲ ਬਾਡੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮਾਜ ਦੇ ਵੱਖੋ ਵੱਖ ਖੇਤਰਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਵੱਲੋਂ ਮੁਬਾਰਕਬਾਦ ਪੇਸ਼ ਕੀਤੀ ਗਈ ਜਿਸ ਵਿੱਚ ਜਨਾਬ ਅਮਜਦ ਅਲੀ ਸ਼ੋਹਰਾਬ,ਡਾ਼ਕਟਰ ਮੁਹੰਮਦ ਸ਼ੱਬੀਰ,ਅਬਦੁਲ ਹਲੀਮ ਐਮਡੀ ਮਿਲਕੋ ਵੈਲ, ਨਾਮਵਰ ਉਦਯੋਗਪਤੀ ਉਸਮਾਨ ਸਿੱਦੀਕੀ, ਡਾਕਟਰ ਅਬਦੁਲ ਸ਼ਕੂਰ,ਹਾਜ਼ੀ ਅਬਦੁਲ ਗਫਾਰ, ਨਰੇਸ਼ ਕੁਮਾਰ, ਹਾਕਮ ਸਿੰਘ, ਬੀਐਸ ਭਾਟੀਆ, ਕੌਂਸਲਰ ਮੁਹੰਮਦ ਸ਼ਕੀਲ, ਕੌਂਸਲਰ ਫਾਰੂਕ ਅੰਸਾਰੀ ,ਐਡਵੋਕੇਟ ਇਕਬਾਲ ਅਹਿਮਦ, ਰਾਸ਼ਿਦ ਸ਼ੇਖ, ਮੁਹੰਮਦ ਜਮੀਲ ਅਤੇ ਤਨਵੀਰ ਅਹਿਮਦ ਫਾਰੂਕੀ ਪ੍ਰਮੁੱਖ ਹਨ l