ਗੁਰਭਜਨ ਗਿੱਲ
ਲੁਧਿਆਣਾ, 4 ਅਕਤੂਬਰ 2019 - ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ ਤੇ ਉੱਘੇ ਖੋਜੀ ਲੇਖਕ ਸ: ਕੁਲਬੀਰ ਸਿੰਘ ਸਿੱਧੂ ਅੱਜ ਕੱਲ੍ਹ ਟੋਰੰਟੋ(ਕੈਨੇਡਾ) ਚ ਹਨ। ਕੁਝ ਸਮਾਂ ਆਪਣੇ ਪੁੱਤਰ ਕੋਲ ਰਹਿਣਗੇ, ਫਿਰ ਮੋਹਾਲੀ ਪਰਤ ਆਉਣਗੇ।
ਵੱਖ ਵੱਖ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਤੇ ਮਗਰੋਂ ਕਮਿਸ਼ਨਰ ਵਜੋਂ ਸੇਵਾ ਮੁਕਤ ਹੋਣ ਉਪਰੰਤ ਅੱਠ ਖੋਜ ਪੁਸਤਕਾਂ ਲਿਖ ਚੁਕੇ ਹਨ।
ਮੋਹਾਲੀ ਚ ਰਹਿ ਕੇ ਖੋਜ ਭਰਪੂਰ ਪੁਸਤਕਾਂ ਲਿਖਣ ਦੇ ਨਾਲ ਨਾਲ ਵੱਖ ਵੱਖ ਟੀ ਵੀ ਚੈਨਲਜ਼ ਤੇ ਰੇਡੀਓਜ਼ ਤੇ ਵਰਤਮਾਨ ਚੁਣੌਤੀਆਂ ਬਾਰੇ ਮਹੱਤਵ ਪੂਰਨ ਟਿਪਣੀਆਂ ਕਰਦੇ ਹਨ। ਉਨ੍ਹਾਂ ਦਾ ਵਟਸਐਪ ਨੰਬਰ 98140 32009 ਹੈ।
ਖ਼ਾਲਸਾ ਪੰਥ ਦੀ ਸਿਰਜਣਾ ਸ਼ਤਾਬਦੀ ਵੇਲੇ ਉਹ ਰੋਪੜ ਦੇ ਡਿਪਟੀ ਕਮਿਸ਼ਨਰ ਸਨ। ਸ਼੍ਰੀ ਆਨੰਦਪੁਰ ਸਾਹਿਬ ਦੇ ਚੌਗਿਰਦੇ ਤੇ ਸਮੁੱਚੇ ਰੋਪੜ ਜ਼ਿਲ੍ਹੇ ਦਾ ਸਰਬ ਪੱਖੀ ਸੜਕੀ ਢਾਂਚਾ ਵਿਕਾਸ ਉਨ੍ਹਾਂ ਦੀ ਮਹੱਤਵਪੂਰਨ ਪ੍ਰਾਪਤੀ ਹੈ।
ਵੇਲੇ ਦੀਆਂ ਸਰਕਾਰਾਂ ਨੇ ਉਨ੍ਹਾਂ ਦੀਆਂ ਸਲਾਹਕਾਰੀ ਸੇਵਾਵਾਂ ਚਾਰ ਸ਼ਤਾਬਦੀਆਂ ਮਨਾਉਣ ਚ ਲਈਆਂ ਕਿਉਂਕਿ ਉਹ ਇਤਿਹਾਲਸ ਦੀਆਂ ਭੀੜੀਆਂ ਗਲੀਆਂ ਦੇ ਅੰਦਰੋਂ ਭੇਤੀ ਹਨ। ਪ੍ਰਸ਼ਾਸਨਿਕ ਸੇਵਾ ਚ ਆਉਣ ਤੋਂ ਪਹਿਲਾਂ ਉਹ ਇਤਿਹਾਸ ਦੇ ਭੇਤੀ ਹਨ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਆਜੀਵਨ ਮੈਂਬਰ ਹਨ।