ਪਿੰਡ ਸੈਦੇਕੇ ਦੇ ਸੰਧੂ ਪਰਿਵਾਰ ਨੂੰ ਸਦਮਾ, ਪਿਤਾ ਦਰਸ਼ਨ ਸਿੰਘ ਸੰਧੂ ਦਾ ਦੇਹਾਂਤ
ਪਰਵਿੰਦਰ ਸਿੰਘ ਕੰਧਾਰੀ
- ਹਿਠਾੜ ਇਲਾਕੇ ਦੇ ਨਾਮਵਰ ਪਰਿਵਾਰ/ਪਿੰਡ ਸੈਦੇਕੇ ਦੇ ਸੰਧੂ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਸੰਧੂ ਉਨ੍ਹਾਂ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ।
- ਅੰਤਿਮ ਅਰਦਾਸ ਮਿਤੀ 12-3-2023 ਦਿਨ ਐਤਵਾਰ ਨੂੰ 12 ਵਜੇ ਤੋਂ 1-00 ਵਜੇ ਤੱਕ ਗੁਰਦੁਆਰਾ ਜੰਡ ਸਾਹਿਬ (ਨੇੜੇ ਸਾਦਿਕ) ਤਹਿਸੀਲ ਤੇ ਜ਼ਿਲ੍ਹਾ ਫਰੀਦਕੋਟ ਵਿਖੇ ਹੋਵੇਗੀ।
ਫ਼ਰੀਦਕੋਟ/ਸਾਦਿਕ : 8 ਮਾਰਚ 2023 - ਪਿੱਪਲ ਸਿੰਘ ਸੰਧੂ ਆੜ੍ਹਤੀਆਂ, ਅਮਰੀਕ ਸਿੰਘ ਸੰਧੂ ਸਿੱਖਿਆ ਵਿਭਾਗ, ਬੇਅੰਤ ਸਿੰਘ ਸੰਧੂ ਥਾਣੇਦਾਰ ਦੇ ਸਤਿਕਾਰਯੋਗ ਪਿਤਾ ਸਰਦਾਰ ਦਰਸ਼ਨ ਸਿੰਘ ਸੰਧੂ ਪਿੰਡ ਸੈਦੇਕੇ ਪਿਛਲੇ ਦਿਨੀਂ ਅਚਾਨਕ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸੱਜਣਾਂ-ਦੋਸਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਸਦੀਵੀ ਵਿਛੋੜਾ ਦੇ ਗਏ ਸਨ। ਪਿੰਡ ਸੈਦੇਕੇ ਦਾ ਇਹ ਸੰਧੂ ਪਰਿਵਾਰ ਹਿਠਾੜ ਇਲਾਕੇ ਵਿੱਚ ਨਾਮਵਰ ਪਰਿਵਾਰਾਂ ਵਿੱਚੋਂ ਗਿਣਿਆ ਜਾਂਦਾ ਹੈ| ਇਸ ਸਮੇਂ ਇਸ ਪਰਿਵਾਰ ਨੇ ਪੂਰੇ ਪੰਜਾਬ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਵਿਚ ਵੀ ਆਪਣਾ ਪੂਰਾ ਨਾਮ ਬਣਾਇਆ ਹੋਇਆ ਹੈ| ਸਰਦਾਰ ਦਰਸ਼ਨ ਸਿੰਘ ਸੰਧੂ ਦਾ ਜਨਮ ਮਿਤੀ 21-06-1938 ਨੂੰ ਦੀਵਾਨ ਸਿੰਘ ਸੰਧੂ ਨੰਬਰਦਾਰ ਦੇ ਘਰ ਮਾਤਾ ਹਰਨਾਮ ਕੌਰ ਸੰਧੂ ਜੀ ਦੇ ਕੁੱਖੋਂ ਮਾਈਵਾਲ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਆਪ ਜੀ ਦੇ ਪਿਤਾ ਸਰਦਾਰ ਦੀਵਾਨ ਸਿੰਘ ਸੰਧੂ ਨੰਬਰਦਾਰ ਦਾ ਕਤਲੇਆਮ ਹੋ ਗਿਆ ਸੀ|
ਇਸ ਉਪਰੰਤ ਇਸ ਪਰਿਵਾਰ ਨੂੰ ਜ਼ਮੀਨ ਪਿੰਡ ਸੈਦੇਕੇ ਅਤੇ ਪਿੰਡੀ ਬਲੋਚਾ ਜ਼ਿਲ੍ਹਾ ਫਰੀਦਕੋਟ ਵਿਖੇ ਅਲਾਟ ਹੋਈ ਸੀ| ਆਪ ਦੀ ਉਮਰ ਛੋਟੀ (9-10 ਸਾਲ) ਹੋਣ ਕਰਕੇ ਆਪ ਆਪਣੀ ਮਾਤਾ, ਭਰਾਵਾਂ ਅਤੇ ਭੈਣਾਂ ਦੇ ਨਾਲ ਕੁਝ ਸਮਾਂ ਆਪਣੇ ਨਾਨਕੇ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਵਿਖੇ ਰਹੇ| ਦਰਸ਼ਨ ਸਿੰਘ ਸੰਧੂ ਨੇ ਆਪਣੇ ਪਿਤਾ ਪੁਰਖੀ ਖੇਤੀਬਾੜੀ ਦਾ ਕੰਮ ਬਹੁਤ ਲੰਬਾ ਸਮਾਂ ਬੜੀ ਦਿਲਚਸਪੀ ਨਾਲ ਕੀਤਾ। ਆਪ ਆਪਣੇ ਪਰਿਵਾਰਕ ਮੈਂਬਰਾਂ ਦੇ ਕੰਮਾਂ ਦੇ ਨਾਲ ਨਾਲ ਆਪਣੇ ਪਿੰਡ ਦੇ ਲੋਕਾਂ ਦੇ ਕੰਮਾਂ, ਸਮਾਜ ਸੇਵਾ, ਧਾਰਮਿਕ ਸਮਾਗਮ ਕਰਾਉਣ ਅਤੇ ਹਿਠਾੜ ਦੇ ਪਿੰਡਾਂ ਦੇ ਲੋਕਾਂ ਦੇ ਕੰਮ ਕਰਨ ਲਈ ਹਰ ਸਮੇਂ ਤੱਤਪਰ ਰਹਿੰਦੇ ਸਨ। ਆਪ ਦਾ ਵਿਆਹ ਮਲਕੀਤ ਕੌਰ ਸਪੁੱਤਰੀ ਦਿਆਲ ਕੌਰ/ਜਮੇਲ ਸਿੰਘ ਔਲਖ ਵਾਸੀ ਗੁਲਾਮੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਹੋਇਆ|
ਆਪ ਦੇ ਘਰ ਇੱਕ ਬੇਟੀ ਅਤੇ ਤਿੰਨ ਬੇਟਿਆ ਨੇ ਜਨਮ ਲਿਆ| ਆਪ ਦੀ ਬੇਟੀ ਕਸ਼ਮੀਰ ਕੌਰ ਉਰਫ ਸੁਖਦੀਪ ਕੌਰ ਨੂੰ ਉੱਚ ਵਿੱਦਿਆ ਹਾਸਲ ਕਰਵਾ ਕੇ ਲੈਂਡ-ਲਾਰਡ ਪਰਿਵਾਰ ਵਿੱਚ ਸਰਦਾਰ ਮਹਿੰਦਰ ਸਿੰਘ ਸਿੱਧੂ ਪਿੰਡ ਗੱਟੀ ਜ਼ਿਲ੍ਹਾ ਫਿਰੋਜ਼ਪੁਰ ਨਾਲ ਵਿਆਹੀ ਹੋਈ ਹੈ| ਆਪ ਦਾ ਦੋਹਤਾ ਜਗਪੇਜ ਸਿੰਘ ਸਿੱਧੂ (ਸੋਨੂੰ) ਬੀ.ਬੀ.ਏ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਪਿਤਾ ਦੇ ਨਾਲ ਖੇਤੀਬਾੜੀ ਤੋਂ ਇਲਾਵਾ ਫਿਰੋਜ਼ਪੁਰ ਵਿਖੇ ਆਪਣਾ ਬਿਜ਼ਨਸ (THE CHOCOLATE ROOM) ਕਰਦਾ ਹੈ, ਦੋਹਤਰੇ ਨੂੰਹ ਡਾਕਟਰ ਰਾਜਬੀਰ ਕੌਰ ਆਪਣਾ ਪ੍ਰਾਈਵੇਟ ਹਸਪਤਾਲ ਚਲਾ ਰਹੀ ਹੈ, ਆਪਣੇ ਪਰਿਵਾਰ ਅਤੇ ਆਪਣੇ ਬੇਟੇ ਦਾ ਗੁਰਜੈਜ ਸਿੰਘ ਸਿੱਧੂ ਦਾ ਪਾਲਣ-ਪੋਸ਼ਣ ਕਰ ਰਹੀ ਹੈ|
ਆਪ ਜੀ ਦੇ ਵੱਡੇ ਬੇਟੇ ਪਿੱਪਲ ਸਿੰਘ ਸੰਧੂ ਨੇ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਦੇ ਕੰਮ ਵਿੱਚ ਬਹੁਤ ਲੰਬਾ ਸਮਾਂ ਆਪਣੇ ਪਿਤਾ ਦਾ ਹੱਥ ਵਟਾਉਦੇ ਹੋਏ ਆਪ ਹੁਣ ਖੇਤੀਬਾੜੀ ਦੇ ਨਾਲ-ਨਾਲ ਆਪਣੀ ਆੜ੍ਹਤ ਦਾ ਕੰਮ ਦੀਪ ਸਿੰਘ ਵਾਲਾ ਅਤੇ ਕਾਉਣੀ ਵਿਖੇ ਕਰਦੇ ਹਨ। ਪਿੱਪਲ ਸਿੰਘ ਸੰਧੂ ਦੇ ਘਰ ਮਨਪ੍ਰੀਤ ਕੌਰ ਦੇ ਕੁਖੋਂ ਦੋ ਬੇਟਿਆਂ ਗੁਰਵਿੰਦਰ ਸਿੰਘ ਸੰਧੂ ਅਤੇ ਬਲਜਿੰਦਰ ਸਿੰਘ ਸੰਧੂ ਨੇ ਜਨਮ ਲਿਆ ਜੋ ਕਿ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣਾ ਬਿਜ਼ਨਸ (FARMER ) ਫਿਰੋਜ਼ਪੁਰ ਵਿਖੇ ਕਰ ਰਹੇ ਹਨ, ਗੁਰਵਿੰਦਰ ਸਿੰਘ ਸੰਧੂ B.sc Comp, Stat & Math ਦੀ ਮੰਗੇਤਰ ਪਰਮਵੀਰ ਕੌਰ Msc Math & M tech software engineering ਆਸਟ੍ਰੇਲੀਆ ਵਿੱਚ ਸੈਂਟਲ ਹੈ, ਬਲਜਿੰਦਰ ਸਿੰਘ ਸੰਧੂ MA ਦੇ ਘਰ ਰਾਜਬੀਰ ਕੌਰ ਸੰਧੂ M ed ਦੇ ਕੁਖੋਂ ਬੇਟੀ ਏਕਨੂਰ ਸੰਧੂ ਨੇ ਜਨਮ ਲਿਆ|
ਅਮਰੀਕ ਸਿੰਘ ਸੰਧੂ ਦੇ ਘਰ ਇੰਦਰਜੀਤ ਕੌਰ ਸੰਧੂ ਸੁਪਰਡੈਂਟ ਸਹਿਕਾਰਤਾ ਵਿਭਾਗ ਦੀ ਕੁੱਖੋਂ ਇਕ ਬੇਟੇ ਅਤੇ ਇਕ ਬੇਟੀ ਨੇ ਜਨਮ ਲਿਆ, ਬੇਟਾ ਹਰਮਨਦੀਪ ਸਿੰਘ ਸੰਧੂ Mechanical engineering ਅਤੇ ਨੂੰਹ ਹਰਸੰਗੀਤ ਕੌਰ ਸੰਧੂ ਕਨੇਡਾ ਵਿੱਚ ਸੈਂਟਲ ਹਨ ਅਤੇ ਬੇਟੀ ਅਰਸ਼ਦੀਪ ਕੌਰ ਸੰਧੂ MSC CHEMISTRY (ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ) ਦੀ ਪੜ੍ਹਾਈ ਪੂਰੀ ਕਰਨ ਉਪਰੰਤ ਕਨੇਡਾ PR ਵਿੱਚ ਬਤੌਰ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ| ਸਭ ਤੋਂ ਛੋਟਾ ਬੇਟੇ ਬੇਅੰਤ ਸਿੰਘ ਸੰਧੂ ਦੇ ਘਰ ਸੁਖਪ੍ਰੀਤ ਕੌਰ ਸੰਧੂ ਦੀ ਕੁੱਖੋਂ ਇੱਕ ਬੇਟੇ ਅਤੇ ਇਕ ਬੇਟੀ ਨੇ ਜਨਮ ਲਿਆ, ਬੇਟਾ ਸਿਮਰਨਦੀਪ ਸਿੰਘ ਸੰਧੂ ਆਪਣੀ B.COM ਪੜ੍ਹਾਈ ਪੂਰੀ ਕਰਨ ਉਪਰੰਤ ਆਪਣਾ ਬਿਜ਼ਨਸ (FARMER) ਸਾਦਿਕ ਵਿਖੇ ਕਰ ਰਿਹਾ ਹੈ ਅਤੇ ਬੇਟੀ ਜਸ਼ਨਦੀਪ ਕੌਰ ਸੰਧੂ khalsa college ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੀ ਪੜ੍ਹਾਈ BSc Agriculture ਕਰ ਰਹੀ ਹੈ|
ਦਰਸ਼ਨ ਸਿੰਘ ਸੰਧੂ ਬੇਸ਼ੱਕ ਸਮੇਂ ਦੇ ਹਾਲਾਤਾਂ ਮੁਤਾਬਕ ਜ਼ਿਆਦਾ ਪੜ੍ਹਾਈ ਨਹੀਂ ਕਰ ਸਕੇ, ਪਰ ਉਨ੍ਹਾਂ ਨੇ ਆਪਣੇ ਧੀ-ਪੁੱਤਰਾਂ ਅਤੇ ਪੋਤਰਿਆ ਨੂੰ ਉੱਚ ਪੱਧਰ ਦੀ ਯੋਗਤਾ ਹਾਸਲ ਕਰਵਾ ਕੇ ਚੰਗੀਆਂ ਨੌਕਰੀਆਂ ਅਤੇ ਬਿਜ਼ਨਸ ਵੱਲ ਵਧਾਇਆ ਹੈ| ਦਰਸ਼ਨ ਸਿੰਘ ਸੰਧੂ ਆਪਣੇ ਪਰਿਵਾਰਕ ਮੈਂਬਰਾਂ ਦੀ ਫੁੱਲਾਂ ਵਾਂਗ ਖਿੜੀ ਫੁਲਵਾੜੀ ਛੱਡ ਕੇ, ਰਿਸ਼ਤੇਦਾਰਾਂ, ਸੱਜਣਾਂ-ਦੋਸਤਾਂ ਪਿੰਡ-ਵਾਸੀਆਂ ਅਤੇ ਇਲਾਕਾ-ਨਿਵਾਸੀਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਮਿਤੀ 04-03-2023 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਣ ਲਈ ਇਲਾਕੇ ਦੇ ਪੰਚ-ਸਰਪੰਚ, ਰਾਜਨੀਤਕ ਪਾਰਟੀਆਂ ਦੇ ਆਗੂ, ਮੁਲਾਜ਼ਮ ਆਗੂ, ਵੱਖ ਵੱਖ ਜਥੇਬੰਦੀਆਂ ਦੇ ਆਗੂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ, ਸਮੂਹ ਪੱਤਰਕਾਰ ਭਾਈਚਾਰਾ ਫ਼ਰੀਦਕੋਟ ਅਤੇ ਸਾਦਿਕ, ਸਮਾਜਿਕ ਅਤੇ ਧਾਰਮਿਕ ਪਾਰਟੀਆਂ ਦੇ ਆਗੂ, ਪੰਚਾਇਤ ਯੂਨੀਅਨ ਦੇ ਆਗੂ, ਨੰਬਰਦਾਰ ਯੂਨੀਅਨ ਦੇ ਆਗੂ, ਕਿਸਾਨ ਜਥੇਬੰਦੀਆਂ ਦੇ ਆਗੂਆ ਅਤੇ ਸਮੁੱਚੇ ਨਗਰ ਨਿਵਾਸੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦਰਸ਼ਨ ਸਿੰਘ ਸੰਧੂ ਜੀ ਦੀ ਅੰਤਿਮ ਅਰਦਾਸ ਮਿਤੀ 12-3-2023 ਦਿਨ ਐਤਵਾਰ ਨੂੰ 12 ਵਜੇ ਤੋਂ 1-00 ਵਜੇ ਤੱਕ ਗੁਰਦੁਆਰਾ ਜੰਡ ਸਾਹਿਬ (ਨੇੜੇ ਸਾਦਿਕ) ਤਹਿਸੀਲ ਤੇ ਜ਼ਿਲ੍ਹਾ ਫਰੀਦਕੋਟ ਵਿਖੇ ਹੋਵੇਗੀ।