ਫਿਰੋਜ਼ਪੁਰ, 12 ਸਤੰਬਰ 2020 - ਫਿਰੋਜ਼ਪੁਰ ਸ਼ਹਿਰ ਵਿਖੇ ਤਾਇਨਾਤ ਡਿਪਟੀ ਐਸਪੀ ਡੀ ਡੀ ਐਸ ਪੀ ਕੇਸਰ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਕੇਸਰ ਸਿੰਘ ਨੂੰ ਬ੍ਰੇਨ ਹੈਮਰੇਜ ਕਾਰਨ ਆਈਵੀਵਾਈ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਉਹ ਮੌਤ ਹੋ ਗਈ।
ਉਹ ਫਰਵਰੀ 1990 ਵਿੱਚ ਏਐਸਆਈ ਦੇ ਤੌਰ ਤੇ ਪੁਲਿਸ ਵਿਭਾਗ ਵਿੱਚ ਭਰਤੀ ਹੋਏ ਸਨ ਇਸ ਸਮੇਂ ਉਹ 16 ਜੁਲਾਈ ਤੋਂ ਡੀਐਸਪੀ ਸਿਟੀ ਫਿਰੋਜ਼ਪੁਰ ਵਜੋਂ ਤਾਇਨਾਤ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਪਿੰਡ ਭੰਗਵਾਨ, ਜ਼ਿਲ੍ਹਾ ਫਤਹਿਗੜ੍ਹ ਵਿਖੇ ਹੋਵੇਗਾ।