ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਬਣੇ ਰਹਿਣਗੇ ਡਾ. ਗੁਰਇੰਦਰ ਮੋਹਨ ਸਿੰਘ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 18 ਦਸੰਬਰ 2023 - ਫਰੀਦਕੋਟ ਸ਼ਹਿਰ ਦੀ ਮੰਨੀ ਪ੍ਰਮੰਨੀ ਹਸਤੀ ਸਵ: ਇੰਦਰਜੀਤ ਸਿੰਘ ਖਾਲਸਾ ਜਿੰਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਅੰਤਿਮ ਅਰਦਾਸ ਕਰਨ ਲਈ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਜਿਸ ਵਿੱਚ ਪੰਜਾਬ ਦੀਆਂ ਨਾਮੀ ਗ੍ਰਾਮੀ ਹਸਤੀਆਂ ਨੇ ਸ਼ਿਰਕਤ ਕਰਕੇ ਸ਼ਰਧਾਂਜਲੀ ਭੇਟ ਕੀਤੀ।ਅੰਤ ਵਿੱਚ ਖਾਲਸਾ ਜੀ ਦੀ ਅੰਤਿਮ ਇੱਛਾ ਮੁਤਾਬਿਕ ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੀ ਸਮੁੱਚੀ ਸੇਵਾ ਪਿਛਲੇ ਦੋ ਸਾਲ ਤੋਂ ਖਾਲਸਾ ਜੀ ਦੀ ਪਾਰਖੂ ਨਜਰ ਚ ਪ੍ਰਵਾਨ ਚੜ੍ਹੇ ਸਵ: ਡਾਕਟਰ ਮਨਤਾਰ ਸਿੰਘ ਜੀ ਦੇ ਸਪੁੱਤਰ ਡਾਕਟਰ ਗੁਰਿੰਦਰਮੋਹਨ ਸਿੰਘ ਨੂੰ ਸੋਂਪਣ ਦਾ ਖਾਲਸਾ ਜੀ ਦੇ ਪਰਿਵਾਰ ਵੱਲੋਂ ਓਹਨਾਂ ਦੇ ਵਚਨਾਂ ਤੇ ਫੁੱਲ ਚੜ੍ਹਾਉਂਦਿਆਂ ਖਾਲਸਾ ਜੀ ਦੇ ਵੱਡੇ ਸਪੁੱਤਰ ਸਿਮਰਜੀਤ ਸਿੰਘ ਸੇਖੋਂ ਵੱਲੋਂ ਸੰਗਤ ਦੀ ਹਾਜਰੀ ਵਿੱਚ ਐਲਾਨ ਕਰਨ ਅਤੇ ਡਾਕਟਰ ਗੁਰਿੰਦਰਮੋਹਨ ਸਿੰਘ ਨੂੰ ਸੇਵਾ ਪ੍ਰਵਾਨ ਕਰਨ ਦੀ ਬੇਨਤੀ ਕਰਨ ਦੀ ਫਰੀਦਕੋਟ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਨੇ ਭਰਪੂਰ ਸ਼ਲਾਘਾ ਕੀਤੀ ਹੈ।
ਸ਼ਹਿਰ ਅਤੇ ਇਲਾਕੇ ਦੀਆਂ ਸੰਸਥਾਵਾਂ ਅਤੇ ਸਖਸ਼ੀਅਤਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਜਿੰਨ੍ਹਾ ਵਿੱਚ ਪ੍ਰਵੀਨ ਕਾਲਾ ਪ੍ਰਧਾਨ ਰਾਮ ਬਾਗ ਕਮੇਟੀ, ਇੰਜ: ਵਿਜੇਂਦਰ ਵਿਨਾਇਕ ਸੇਵਾਦਾਰ ਲੰਗਰ ਕਮੇਟੀ ਗੁਰਦੁਆਰਾ ਗੋਦੜੀ ਸਾਹਿਬ,ਦਵਿੰਦਰ ਸਿੰਘ ਪੰਜਾਬ ਮੋਟਰਜ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਰੀਦਕੋਟ,ਪ੍ਰੋ ਦਲਬੀਰ ਸਿੰਘ,ਡਾਕਟਰ ਬਲਜੀਤ ਸ਼ਰਮਾ ਸਾਬਕਾ ਪ੍ਰਧਾਨ ਨੈਸ਼ਨਲ ਯੂਥ ਕਲੱਬ,ਅਰਵਿੰਦ ਛਾਬੜਾ ਪ੍ਰਧਾਨ ਰੋਟਰੀ ਕਲੱਬ,ਸ਼ੇਖ ਫਰੀਦ ਯੂਥ ਕਲੱਬ;ਦਰਸ਼ਨ ਲਾਲ ਚੁੱਘ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਰੈੱਡ ਕਰਾਸ ਭਵਨ ਅਤੇ ਪ੍ਰਧਾਨ ਰੋਜ ਇਨਕਲੇਵ ,ਪ੍ਰੇਮ ਖਰਬੰਦਾ ਜਨਰਲ ਸਕੱਤਰ ਸਹਾਰਾ ਕਲੱਬ,ਰਜਿੰਦਰ ਦਾਸ ਰਿੰਕੂ ਪ੍ਰਧਾਨ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ, ਓਮ ਪ੍ਰਕਾਸ਼ ਪ੍ਰਧਾਨ ਭਵਾਧਸ ਪੰਜਾਬ,ਸੁਖਚੈਨ ਸਿੰਘ ਬਰਾੜ ਪ੍ਰਿੰਸੀਪਲ ਮੇਜਰ ਅਜੈਬ ਸਿੰਘ ਸੀਨੀਅਰ ਸੈਕੰ: ਸਕੂਲ ਜਿਉਣਵਾਲਾ ਅਤੇ ਪ੍ਰਧਾਨ ਲਾਇਨਜ਼ ਕਲੱਬ ਵਿਸ਼ਾਲ,ਹਰਜੀਤ ਸਿੰਘ ਪ੍ਰਧਾਨ ਲਾਇਨਜ਼ ਕਲੱਬ , ਕ੍ਰਿਸ਼ਨ ਲਾਲ ਨਰੂਲਾ ਬਿਲਡਰਜ਼ ਸਰਵਿਸ ਸੁਸਾਇਟੀ,ਦਿਲਾਵਰ ਹੁਸੈਨ ਪ੍ਰਧਾਨ ਮੁਸਲਿਮ ਵੈਲਫੇਅਰ ਸੁਸਾਇਟੀ, ਚਿਮਨ ਗੇਰਾ ਪ੍ਰਧਾਨ ਸੇਵਾ ਭਾਰਤੀ,ਦੀਪਕ ਸ਼ਰਮਾ ਰਾਧਾ ਕ੍ਰਿਸ਼ਨ ਧਾਮ,ਮਾਸਟਰ ਜਗਜੀਵਨ ਸਿੰਘ ਪ੍ਰਧਾਨ ਭਾਈ ਘਨੱਈਆ ਸੇਵਾ ਸੁਸਾਇਟੀ,ਰਮੇਸ਼ ਗੇਰਾ ਪ੍ਰਧਾਨ ਅਰੋੜਵੰਸ਼ ਵੰਸ਼ ਸਭਾ, ਵਿਨੋਦ ਕੁਮਾਰ ਬਜਾਜ ਪ੍ਰਧਾਨ ਦੁਸਹਿਰਾ ਕਮੇਟੀ, ਅਸ਼ੋਕ ਸੱਚਰ ਪ੍ਰਧਾਨ ਪੈਟਰੋਲੀਅਮ ਐਸੋਸੀਏਸ਼ਨ ਪੰਜਾਬ; ਬਲਦੇਵ ਰਾਜ ਤੇਰੀਆ ਸਾਬਕਾ ਪ੍ਰਧਾਨ ਰੋਜ ਇਨਕਲੇਵ,ਸੰਜੀਵ ਮੋਂਗਾ ਪ੍ਰਧਾਨ ਸ਼੍ਰੀ ਬਾਬਾ ਭੋਲੇ ਨਾਥ ਕਾਵੜ ਸੰਘ ਅਤੇ ਇਲਾਕਾ ਨਿਵਾਸੀ ਸ਼ਾਮਿਲ ਹਨ।