ਡਾ ਬਿਮਲ ਗਰਗ ਨੂੰ ਸਦਮਾ , ਮਾਤਾ ਦਾ ਦੇਹਾਂਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 9 ਨਵੰਬਰ 2022 - ਫਰੀਦਕੋਟ ਦੇ ਨਾਮਵਰ ਡਾ ਬਿਮਲ ਗਰਗ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸੱਤਿਆ ਗਰਗ ਦਾ ਦੇਹਾਂਤ ਹੋ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਸੱਤਿਆ ਗਰਗ ਦਾ ਅੰਤਿਮ ਸੰਸਕਾਰ 10 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਰਾਮਬਾਗ ਨੇੜੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕੀਤਾ ਜਾਵੇਗਾ। ਮਾਤਾ ਸੱਤਿਆ ਗਰਗ ਦੀ ਬੇਵਕਤੀ ਮੌਤ ਤੇ ਗਰਗ ਪਰਿਵਾਰ ਨਾਲ ਅਰਸ਼ ਸੱਚਰ, ਅਸ਼ੋਕ ਸੱਚਰ, ਪ੍ਰਵੀਨ ਸੱਚਰ, ਮੰਚ ਸੰਚਾਲਕ ਜਸਬੀਰ ਜੱਸੀ, ਰਾਕੇਸ਼ ਸ਼ਰਮਾ, ਰਾਜਨੀਤਕ, ਸਮਾਜਸੇਵੀ ਆਦਿ ਸੰਗਠਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।