ਖੋਜੀ ਲੇਖਕ ਰਾਕੇਸ਼ ਕੁਮਾਰ ਨੂੰ ਮਿਲੇਗਾ ਪ੍ਰਿ.ਤੇਜਾ ਸਿੰਘ (ਸੰਪਾਦਨ) ਪੁਰਸਕਾਰ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 30 ਸਤੰਬਰ, 2022: ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਅੱਜ ਐਲਾਨੇ ਸਰਵੋਤਮ ਸਾਹਿਤਕ ਪੁਸਤਕ ਮੁਕਾਬਲੇ ਦੇ ਸਾਲ 2018 ਦੇ ਪੁਰਸਕਾਰ ਦੀ ਲਿਸਟ ਮੁਤਾਬਕ ਖ਼ੋਜੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਕਿਤਾਬ 'ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫਿਰੋਜ਼ਪੁਰ ਸ਼ਹਿਰ ਵਿਚ ਗੁਪਤ ਟਿਕਾਣਾ' ਨੂੰ ਪ੍ਰਿ. ਤੇਜ਼ਾ ਸਿੰਘ (ਸੰਪਾਦਨ) ਪੁਰਸਕਾਰ ਦਿੱਤਾ ਜਾਵੇਗਾ।
ਇਸ ਕਿਤਾਬ ਵਿਚ ਉਹਨਾਂ ਨੇ ਫਿਰੋਜ਼ਪੁਰ ਵਿਖੇ ਭਗਤ ਸਿੰਘ ਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣੇ ਵਾਰੇ ਕੀਤੀ ਇਤਿਹਾਸਕ ਖੋਜ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਇਸ ਵਿਚ ਕ੍ਰਾਂਤੀਕਾਰੀਆਂ ਦੀਆਂ ਗੁਪਤ ਟਿਕਾਣੇ ਵਿਚ ਕੀਤੀਆਂ ਜਾਂਦੀਆਂ ਸਰਗਰਮੀਆਂ ਬਾਰੇ ਦੱਸਿਆ ਹੈ । ਇਥੇ ਉਹ ਸਾਂਡਰਸ ਕਤਲ ਕਾਂਡ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਕਰਦੇ ਰਹੇ ਹਨ।ਇਹਨਾਂ ਦੀ ਖੋਜ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਫਿਰੋਜ਼ਪੁਰ ਸ਼ਹਿਰ ਵਿਚ ਗੁਪਤ ਟਿਕਾਣੇ ਨੂੰ ਸੁਰੱਖਿਅਤ ਇਮਾਰਤ ਦਾ ਐਲਾਨ ਕੀਤਾ ਸੀ।
ਇਹ ਪੁਰਸਕਾਰ ਭਾਸ਼ਾ ਵਿਭਾਗ ਵੱਲੋ ਪਟਿਆਲੇ ਪੰਜਾਬ ਪੱਧਰਾ ਸਮਾਗਮ ਕਰਕੇ 1 ਨਵੰਬਰ 2022 ਨੂੰ ਪੰਜਾਬ ਦਿਨ ਤੇ ਦਿੱਤਾ ਜਾਂਦਾ ਹੈ। ਇਸ ਵਿਚ 21 ਹਜਾਰ ਰੁਪਏ, ਸ਼ਾਲ ਤੇ ਪਲੇਕ ਦਿੱਤਾ ਜਾਂਦਾ ਹੈ।
ਰਾਕੇਸ਼ ਕੁਮਾਰ ਦੀ ਕਿਤਾਬ ਨੂੰ ਮਿਲਣ ਜਾ ਰਿਹਾ ਲਗਾਤਾਰ ਦੂਜਾ ਪੁਰਸਕਾਰ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਪੰਜਾਬ ਸਰਵੋਤਮ ਸਾਹਿਤਕ ਪੁਸਤਕ ਮੁਕਾਬਲੇ ਵਿਚ ਭਾਸ਼ਾ ਵਿਭਾਗ ਵੱਲੋਂ ਨਵੰਬਰ 2021 ਵਿਚ ਐਲਾਨੇ ਪੁਰਸਕਾਰਾਂ ਵਿਚ ਉਹਨਾਂ ਦੀ ਹੋਰ ਕਿਤਾਬ 'ਗ਼ਦਰ ਪਾਰਟੀ ਦਾ ਸਾਹਿਤ : ਬਗ਼ਾਵਤ ਦੀ ਚੰਗਿਆੜੀ' ਨੂੰ ਪਿ੍ੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ ) ਪੁਰਸਕਾਰ ਮਿਲੀਆਂ ਸੀ। ਇਹ ਪੁਰਸਕਾਰ ਉਨ੍ਹਾਂ ਨੂੰ ਪੰਜਾਬ ਦੇ ਉਸ ਵੇਲੇ ਦੇ ਸਿੱਖਿਆ ਮੰਤਰੀ ਵੱਲੋਂ ਦਿੱਤਾ ਗਿਆ ਸੀ।
ਰਾਕੇਸ਼ ਕੁਮਾਰ ਜੀ ਹੁਣ ਤੱਕ 16 ਕਿਤਾਬਾਂ ਦੇ ਲੇਖਕ ਨੇ ਉਨ੍ਹਾਂ ਦਾ ਨੌ ਵਿਸ਼ਿਆਂ ਤੇ ਖ਼ੋਜੀ ਕੰਮ ਹੈ। ਜਿੰਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਬਾਰੇ, ਬੀਬੀ ਗੁਲਾਬ ਕੌਰ, ਸ਼ੇਰ ਜੰਗ, ਲਾਲ ਸਿੰਘ ਸਹਿਬਾਨਾਂ, ਸਾਕਾ ਫੇਰੂ ਸ਼ਹਿਰ ਆਦਿ ਪ੍ਰਮੁੱਖ ਹਨ। ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਰੇਲਵੇ ਦੇ ਤਿੰਨ ਨੈਸ਼ਨਲ ਇਨਾਮ ਸਮੇਤ ਹੋਰ ਕਈ ਇਨਾਮ ਪਹਿਲਾਂ ਹੀ ਮਿਲੇ ਹੋਏ ਹਨ। ਇਹਨਾਂ ਨੂੰ ਭਾਰਤ ਦੇ ਸਾਰੇ ਰੇਲਵੇ ਕਰਮਚਾਰੀਆਂ ਤੋਂ ਸਭ ਤੋਂ ਵੱਧ ਇਨਾਮ ਮਿਲੇ ਹਨ। ਇਹਨਾਂ ਨੂੰ ਪ੍ਰਸਿੱਧ 'ਬਾਬਾ ਫ਼ਰੀਦ ਇਮਾਨਦਾਰੀ ਇਨਾਮ' ਕੁਝ ਸਾਲ ਪਹਿਲਾਂ ਮਿਲਿਆਂ ਸੀ।